ਪਤਨੀ ਨੂੰ ਨਹਿਰ ‘ਚ ਸੁੱਟਣ ਲੱਗਾ ਪਤੀ ਖੁਦ ਨਹਿਰ ‘ਚ ਡਿੱਗਿਆ, ਲਾਪਤਾ

0
Brothers, Nominees, Attempt, Kill, Wife, Canal 

ਪਤੀ ਤੇ ਦਿਉਰ ਖਿਲਾਫ਼ ਮਾਮਲਾ ਦਰਜ 

ਸਤਪਾਲ ਥਿੰਦ 
ਫਿਰੋਜ਼ਪੁਰ, 28 ਦਸੰਬਰ। 

ਪਿੰਡ ਕਰਮੂ ਵਾਲਾ ਕੋਲੋਂ ਲੰਘਦੀਆਂ ਦੋ ਜੋੜੀਆਂ ਨਹਿਰਾਂ ਵਿਚ ਇਕ ਔਰਤ ਨੂੰ ਉਸਦਾ ਪਤੀ ਅਤੇ ਦਿਓਰ ਰਲ ਕੇ ਸੁੱਟਣ ਲੱਗੇ ਤਾਂ ਪਤੀ ਆਪ ਹੀ ਨਹਿਰ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਔਰਤ ਦਾ ਪਤੀ ਲਾਪਤਾ ਹੈ। ਇਸ ਮਾਮਲੇ ‘ਚ ਪੁਲਿਸ ਵੱਲੋਂ ਦੋ ਭਰਾਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

 ਇਸ ਸਬੰਧੀ ਕੋਮਲ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦਾ ਪਤੀ ਅਨਵਰ ਮਸੀਹ ਅਤੇ ਉਸਦਾ ਦਿਉਰ ਨਛੱਤਰ ਸਿੰਘ ਪੁੱਤਰਾਨ ਪੱਪੂ ਮਸੀਹ ਵਾਸੀ ਮੱਲਾਂ ਵਾਲਾ ਨੇ ਉਸਨੂੰ ਕਰਮੂ ਵਾਲਾ ਕੋਲ ਲੰਘਦੀਆਂ ਜੋੜੀਆਂ ਨਹਿਰਾਂ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ ਕੀਤੀ।

ਇਸ ਦੌਰਾਨ ਜਦ ਉਸਦਾ ਪਤੀ ਅਨਵਰ ਮਸੀਹ ਉਸਨੂੰ ਸੁੱਟਣ ਲੱਗਾ ਤਾਂ ਉਹ ਆਪ ਹੀ ਨਹਿਰ ਵਿਚ ਡਿੱਗ ਪਿਆ, ਜਿਸ ਤੋਂ ਬਾਅਦ ਉਹ ਲਾਪਤਾ ਹੈ। ਇਸ ਮਾਮਲੇ ‘ਚ ਥਾਣਾ ਮੱਲਾਂ ਵਾਲਾ ਤੋਂ ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਕੋਮਲ ਦੇ ਬਿਆਨਾਂ ‘ਤੇ ਉਕਤ ਦੋਵਾਂ ਭਰਾਵਾਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।