ਹਿਸਾਰ ’ਚ ਓਮੀਕਰੋਨ ਦੇ ਦੋ ਮਾਮਲੇ ਮਿਲੇ

ਹਿਸਾਰ ’ਚ ਓਮੀਕਰੋਨ ਦੇ ਦੋ ਮਾਮਲੇ ਮਿਲੇ

(ਸੱਚ ਕਹੂੰ ਨਿਊਜ਼) ਹਿਸਾਰ। ਦੇਸ਼ ਭਰ ’ਚ ਕੋਰੋਨਾ ਦੇ ਨਵੇਂ ਵੈਰੀਅੰਟ ਓਮੀਕਰੋਨ ਦਾ ਕਹਿਰ ਜਾਰੀ ਹੈ। ਹਰਿਆਣਾ ਦੇ ਹਿਸਾਰ ’ਚ ਵੀ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਕੋਰੋਨਾ ਦੇ ਕੁੱਲ ਚਾਰ ਮਾਮਲੇ ਮਿਲੇ ਹਨ, ਜਿਨਾਂ ’ਚੋਂ ਦੋ ਨਵੇਂ ਵੈਰੀਅੰਟ ਓਮੀਕਰੋਨ ਤੋਂ ਪੀੜਤ ਹਨ। ਪਾਜਿਟਿਵ ਮਿਲੇ ਚਾਰ ਹੋਰ ਕੇਸਾਂ ’ਚੋਂ ਤਿੰਨ ਮਰੀਜਾਂ ਵਿਦੇਸ਼ ਤੋਂ ਆਏ ਹਨ। ਚਾਰ ਨਵੇਂ ਮਾਮਲੇ ਨੂੰ ਮਿਲਾ ਕੇ ਮਰੀਜ਼ਾਂ ਦਾ ਕੁੱਲ ਅੰਕੜਾ 8 ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਓਮੀਕਰੋਨ ਦੇ ਦੋ ਮਰੀਜ਼ 18 ਤੋਂ 20 ਦਸੰਬਰ ਨੂੰ ਦੁਬਈ ਤੇ ਇੱਕ ਅਸਟਰੇਲੀਆ ਤੋਂ ਆਏ ਸਨ। ਏਅਰ ਪੋਰਟ ’ਤੇ ਜਾਂਚ ਦੌਰਾਨ ਇਨਾਂ ਦੀ ਸੈਂਪਲ ਲਏ ਗਏ ਸਨ। ਜਿਸ ਕਾਰਨ ਇਨਾਂ ਨੂੰ ਹਿਸਾਰ ਭੇਜ ਦਿੱਤਾ ਸੀ ਪਰ ਇੱਥੇ ਇਨਾਂ ਦੇ ਜਾਂਚ ਕਰਵਾਉਣ ’ਤੇ ਰਿਪੋਰਟ ਪਾਜ਼ਿਟਿਵ ਆਈ ਹੈ।

ਦਿੱਲੀ ਜਾਂਚ ਲਈ ਭੇਜੇ ਗਏ ਇਨਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਰਿਪੋਟਰ ਪਾਜ਼ਿਟਿਵ ਆਉਣ ਤੋਂ ਬਾਅਦ ਇਨਾਂ ਨੂੰ ਘਰ ਆਈਸਲੇਟ ਕੀਤਾ ਗਿਆ ਹੈ। ਇਨਾਂ ਦੇ ਹਾਲਤ ਠੀਕ ਦੱਸੀ ਜਾ ਰਹੀ ਹੈ।
ਵੀਰਵਾਰ ਨੂੰ ਜ਼ਿਲ੍ਹੇ ’ਚ ਕੋਰੋਨਾ ਦੇ ਚਾਰ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਐਕਟਿਵ ਕੇਸ 8 ਤੇ ਰਿਕਵਰੀ ਰੇਟ 97.88 ਫੀਸਦੀ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 8 ਲੱਖ 24 ਹਜ਼ਾਰ 201 ਵਿਅਕਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ’ਚ ਕੋਰੋਨਾ ਦੇ ਕੁੱਲ 54 ਹਜ਼ਾਰ 10 ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਕੁੱਲ 52 ਹਜ਼ਾਰ 861 ਵਿਅਕਤੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।
ਜ਼ਿਲ੍ਹੇ ’ਚ ਕੋਰੋਨਾ ਵੈਕਸੀਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਜ਼ਿਲ੍ਹੇ ’ਚ ਹੁਣ ਤੱਕ 17 ਲੱਖ 70 ਹਜ਼ਾਰ 231 ਵੈਕਸੀਨਾਂ ਲੱਗ ਚੁੱਕੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ