ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋ ਕੇਸ

Vijayinder Singla Sachkahoon

17 ਅਕਤੂਬਰ ਨੂੰ ਪੇਸ਼ ਹੋਣ ਲਈ ਅਦਾਲਤ ਵੱਲੋਂ ਸੰਮਣ ਜਾਰੀ

ਚੋਣ ਜ਼ਾਬਤੇ ਦੌਰਾਨ ਹਮੇਸ਼ਾ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ : ਵਿਜੈਇੰਦਰ ਸਿੰਗਲਾ

ਸੰਗਰੂਰ, (ਗੁਰਪ੍ਰੀਤ ਸਿੰਘ)। ਕਾਂਗਰਸ ਸਰਕਾਰ ’ਚ ਮੰਤਰੀ ਰਹੇ ਵਿਜੈਇੰਦਰ ਸਿੰਗਲਾ ਦੇ ਖਿਲਾਫ਼ 2022 ਦੀ ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋ ਕੇਸ ਦਰਜ਼ ਹੋਏ ਹਨ ਅਤੇ ਉਨਾਂ ਨੂੰ 17 ਅਕਤੂਬਰ ਨੂੰ ਪੇਸ਼ ਹੋਣ ਲਈ ਮਾਣਯੋਗ ਅਦਾਲਤ ਵੱਲੋਂ ਸੰਮਣ ਜਾਰੀ ਕੀਤੇ ਗਏ ਹਨ। ਜ਼ਿਲਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਖਿਲਾਫ ਦੋ ਕੇਸਾਂ ਵਿੱਚ ਚਲਾਨ ਪੇਸ ਕੀਤੇ ਹਨ ਅਤੇ ਉਸ ਨੂੰ ਸੀਜੇਐਮ ਅਦਾਲਤ ਸੰਗਰੂਰ ਵੱਲੋਂ 17 ਅਕਤੂਬਰ 2022 ਨੂੰ ਪੇਸ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।

ਪਹਿਲੇ ਮਾਮਲੇ ਅਨੁਸਾਰ 09-02-22 ਨੂੰ ਫਲਾਇੰਗ ਸਕੁਐਡ ਟੀਮ / ਰਜਿੰਦਰ ਕੁਮਾਰ ਨੇ ਸਵੇਰੇ 9:45 ਵਜੇ ਦੇ ਕਰੀਬ ਖਲੀਫਾ ਗਲੀ, ਸੰਗਰੂਰ ਦੀ ਚੈਕਿੰਗ ਕੀਤੀ ਜਿੱਥੇ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਆਦਰਸ ਚੋਣ ਜਾਬਤੇ ਦੀ ਉਲੰਘਣਾ ਕਰਦੇ ਹੋਏ 70-80 ਅਣਪਛਾਤੇ ਵਿਅਕਤੀਆਂ ਦੀ ਸਿਆਸੀ ਰੈਲੀ ਕੀਤੀ ਸੀ ਜਿਸ ਕਾਰਨ ਇਸ ਦੇ ਖਿਲਾਫ਼ ਉਨਾਂ ਦੇ ਖਿਲਾਫ਼ ਐਫਆਈਆਰ ਦਰਜ਼ ਕੀਤੀ ਗਈ।

ਦੂਜੇ ਮਾਮਲੇ ਵਿੱਚ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ 12-02-22 ਨੂੰ ਸਵੇਰੇ 10 ਵਜੇ ਤੋਂ ਰਾਤ 10:30 ਵਜੇ ਤੱਕ ਬਿਨਾਂ ਇਜਾਜਤ 200-250 ਵਿਅਕਤੀਆਂ ਦੀ ਸਿਆਸੀ ਰੈਲੀ ਕੀਤੀ ਅਤੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ। ਫਲਾਇੰਗ ਸਕੁਐਡ ਟੀਮ ਦੇ ਆਈ/ਸੀ ਰਜਿੰਦਰ ਕੁਮਾਰ ਨੇ ਤੱਥਾਂ ਦੀ ਪੁਸਟੀ ਕੀਤੀ ਅਤੇ ਬਿਨਾਂ ਇਜਾਜਤ ਮੀਟਿੰਗ ਕਰਨ ਅਤੇ ਕੋਵਿਡ-19 ਨਿਯਮਾਂ ਅਤੇ ਐਮਸੀਸੀ ਦੀ ਉਲੰਘਣਾ ਕਰਨ ਦੇ ਮਾਮਲੇ ਦੀ ਰਿਪੋਰਟ ਕੀਤੀ। ਇਸ ’ਤੇ ਵਿਜੇ ਇੰਦਰ ਸਿੰਗਲਾ ਖਿਲਾਫ ਐੱਫ.ਆਈ.ਆਰ. ਦਰਜ਼ ਕੀਤੀ ਗਈ ਸੀ। ਇਸ ਦੇ ਚਲਦਿਆਂ ਵਿਜੈ ਇੰਦਰ ਸਿੰਗਲਾ (ਸਾਬਕਾ ਵਿਧਾਇਕ) ਦੇ ਖਿਲਾਫ ਸੀਜੇਐਮ ਸੰਗਰੂਰ ਦੀ ਮਾਣਯੋਗ ਅਦਾਲਤ ਵਿੱਚ 21/9/2022 ਨੂੰ ਚਲਾਨ ਪੇਸ਼ ਕੀਤਾ ਗਿਆ ਸੀ ਅਤੇ ਉਨਾਂ ਨੂੰ 17-10-2022 ਨੂੰ ਤਲਬ ਕੀਤਾ ਗਿਆ ਹੈ।

ਚੋਣ ਜਾਬਤੇ ਦੌਰਾਨ ਹਮੇਸ਼ਾ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ : ਵਿਜੈ ਇੰਦਰ ਸਿੰਗਲਾ

ਚੋਣ ਦੌਰਾਨ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਬਾਰੇ ਲੱਗੇ ਦੋਸ਼ਾਂ ਦੀ ਮੈਨੂੰ ਅੱਜ ਹੀ ਜਾਣਕਾਰੀ ਪ੍ਰਾਪਤ ਹੋਈ ਹੈ, ਮੈਨੂੰ ਮਾਣਯੋਗ ਅਦਾਲਤਾਂ ’ਤੇ ਪੂਰਨ ਵਿਸ਼ਵਾਸ ਹੈ ਅਤੇ ਮੈਂ ਹਮੇਸ਼ਾ ਕਨੂੰਨ ਦੀ ਪਾਲਣਾ ਕੀਤੀ ਹੈ। ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਵਿਜੈ ਇੰਦਰ ਸਿੰਗਲਾ ਨੇ ਗੱਲਬਾਤ ਦੌਰਾਨ ਕੀਤਾ। ਸਿੰਗਲਾ ਨੇ ਆਖਿਆ ਕਿ ਮੈਂ ਆਪਣੇ ਸਿਆਸੀ ਕੈਰੀਅਰ ਵਿੱਚ ਹੁਣ ਤੱਕ ਜਿੰਨੀਆਂ ਵੀ ਚੋਣਾਂ ਲੜੀਆਂ ਹਨ,

ਉਨਾਂ ਵਿੱਚ ਦੋ ਵਾਰ ‘ਲੋਕ ਸਭਾ ਸੰਗਰੂਰ’ ਅਤੇ ਦੋ ਵਾਰ ‘ਵਿਧਾਨ ਸਭਾ ਸੰਗਰੂਰ’ ਸ਼ਾਮਿਲ ਹਨ, ਉਕਤ ਚੋਣਾਂ ਮੈਂ ਕਾਨੂੰਨ ਹੱਦ ਵਿੱਚ ਰਹਿ ਕੇ ਹੀ ਲੜੀਆਂ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪੂਰਨ ਅਮਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਹੜੇ ਮੇਰੇ ’ਤੇ ਦੋਸ਼ ਲਾਏ ਗਏ ਹਨ, ਉਨਾਂ ਬਾਰੇ ਮੈਨੂੰ ਕੁੱਝ ਨਹੀਂ ਪਤਾ ਉਨਾਂ ਕਿਹਾ ਕਿ ਮੈਂ ਮਾਣਯੋਗ ਅਦਾਲਤ ਵਿੱਚ ਆਪਣਾ ਪੱਖ ਵੀ ਰੱਖਾਂਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here