Breaking News

ਦੋ ਸੜਕ ਹਾਦਸਿਆਂ ‘ਚ ਦੋ ਦੀ ਮੌਤ, ਤਿੰਨ ਜਖਮੀ

Two Deaths, Two Road, Accidents, Three, Wounded

ਪਹਿਲਾ ਹਾਦਸਾ ਨਵੀਂ ਅਨਾਜ ਮੰਡੀ ਰਾਜਪੁਰਾ ਕੋਲ ਹੋਇਆ

ਦੂਜਾ ਹਾਦਸਾ ਪਿੰਡ ਖੇੜੀ ਗੰਢਿਆ ਨਹਿਰ ਦੇ ਪੁਲ ਤੇ ਹੋਇਆ

ਰਾਜਪੁਰਾ, ਅਜਯ ਕਮਲ

ਦੋ ਸੜਕ ਹਾਦਸਿਆਂ ਵਿੱਚ ਦੋ ਲੜਕੀਆਂ ਅਤੇ ਇੱਕ ਨੌਜਵਾਨ ਦੇ ਜਖਮੀ ਹੋਣ , ਜਦੋਂ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਹਿਲਾ ਸੜਕ ਹਾਦਸਾ ਇਥੋਂ ਦੀ ਨਵੀਂ ਅਨਾਜ ਮੰਡੀ ਰਾਜਪੁਰਾ ਕੋਲ ਹੋਇਆ ਜਿਸ ਵਿੱਚ ਗੁਰਦਿੱਤ ਸਿੰਘ ਵਾਸੀ ਅਫਸਰ ਕਲੋਨੀ ਨਵੀ ਅਨਾਜ ਮੰਡੀ ਰਾਜਪੁਰਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਉਸ ਦਾ ਪਿਤਾ ਜੋਗਿੰਦਰ ਸਿੰਘ ਅਤੇ ਉਸ ਦੀ ਭਾਣਜੀ ਸਿਮਰਨਜੀਤ ਕੌਰ, ਭਤੀਜੀ ਮਨਪ੍ਰੀਤ ਕੌਰ ਨਾਲ ਆਪਣੇ ਮੋਟਰ ਸਾਇਕਲ ‘ਤੇ ਸਵਾਰ ਹੋ ਕਿ ਕਿਸੇ ਕੰਮ ਲਈ ਜਾ ਰਹੇ ਸਨ ਤਾ ਜਦੋਂ ਉਹ ਇਥੋਂ ਦੀ ਨਵੀਂ ਅਨਾਜ ਮੰਡੀ ਕੋਲ ਪਹੁੰਚੇ ਤਾਂ ਇੱਕ  ਗੱਡੀ ਦੇ ਡਰਾਇਵਰ ਭੁਪਿੰਦਰ ਸਿੰਘ ਵਾਸੀ ਹਰਿਆਊ  ਨੇ ਗੱਡੀ ਤੇਜ਼ ਰਫਤਾਰ ਤੇ ਲਾਹਪ੍ਰਵਾਹੀ ਨਾਲ ਉਸ ਦੇ ਪਿਤਾ ਦੇ ਮੋਟਰ ਸਾਇਕਲ ਵਿੱਚ ਮਾਰ ਦਿੱਤੀ ਜਿਸ ਕਾਰਨ ਉਕਤ ਦੋਵੇਂ ਲੜਕੀਆਂ ਜਖਮੀ ਹੋ ਗਈਆਂ ਅਤੇ ਉਸ ਦੇ ਪਿਤਾ ਦੀ ਮੌਤ ਹੋ ਗਈ।

ਇਸ ਤਰ੍ਹਾਂ ਦੂਜਾ ਸੜਕ ਹਾਦਸਾ ਇੱਥੋਂ ਦੇ ਨੇੜਲੇ ਪਿੰਡ ਖੇੜੀ ਗੰਢਿਆ ਨਹਿਰ ਦੇ ਪੁਲ ‘ਤੇ ਵਾਪਰਿਆ ਜਿਸ ਵਿੱਚ ਗੁਰਪਾਲ ਸਿੰਘ ਵਾਸੀ ਪੱਖੋ ਕਲਾਂ ਬਰਨਾਲਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਭਰਾ ਗੁਰਮੇਲ ਸਿੰਘ ਅਤੇ ਸੰਦੀਪ ਸਿੰਘ ਸਮੇਤ ਟਰੈਕਟਰ ਟਰਾਲੀ ‘ਤੇ ਸਵਾਰ ਹੋ ਕਿ ਜਾ ਰਿਹਾ ਸੀ ਤਾਂ ਇੱਥੋਂ ਦੀ ਖੇੜੀ ਗੰਢਿਆ ਨਹਿਰ ਦੇ ਪੁੱਲ ਕੋਲ ਇੱਕ ਟਰੱਕ ਡਰਾਵਿਰ ਬੂਟਾ ਸਿੰਘ ਵਾਸੀ ਜਾਖਲ ਹਰਿਆਣਾ ਨੇ ਆਪਣਾ ਟਰੱਕ ਲਾਪ੍ਰਵਾਹੀ ਨਾਲ ਲਿਆ ਕੇ ਟਰਾਲੀ ਵਿੱਚ ਮਾਰ ਦਿੱਤਾ ਜਿਸ ਕਾਰਨ ਮੁੱਦਈ ਦਾ ਭਰਾ ਹੇਠਾਂ ਡਿੱਗ ਗਿਆ ਅਤੇ ਟਰੱਕ ਦੇ ਟਾਇਰ ਲੱਤਾਂ ਉਪਰ ਲੰਘਣ ਕਾਰ ਬੁਰੀ ਤਰ੍ਹਾਂ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਜਿੱਥੇ ਦੌਰਾਨ ਇਲਾਜ ਉਸ ਦੀ ਮੌਤ ਹੋ ਗਈ। ਪੁਲਿਸ ਨੇ ਉਕਤ ਦੋਨਾ ਡਰਾਇਵਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top