ਕਾਰ ਤੇ ਟਰੱਕ ’ਚ ਦੋ ਦੋਸਤਾਂ ਦੀ ਮੌਤ, ਤੀਜਾ ਗੰਭੀਰ ਜ਼ਖਮੀ

0
117

ਕਾਰ ਤੇ ਟਰੱਕ ’ਚ ਦੋ ਦੋਸਤਾਂ ਦੀ ਮੌਤ, ਤੀਜਾ ਗੰਭੀਰ ਜ਼ਖਮੀ

(ਨਰੇਸ਼ ਕੁਮਾਰ) ਸੰਗਰੂਰ। ਲੰਘੀ ਰਾਤ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਜਦੋਂਕਿ ਤੀਜਾ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਮੁਤਾਬਕ ਦੀਵਾਲੀ ਦੀ ਰਾਤ ਤੋਂ ਇੱਕ ਰਾਤ ਪਹਿਲਾਂ ਦੋ ਦੋਸਤ ਆਪਣੇ ਤੀਜੇ ਦੋਸਤ ਨੂੰ ਸੰਗਰੂਰ ਛੱਡਣ ਆ ਰਹੇ ਸੀ ਇਹ ਹਾਦਸਾ ਪਾਤੜਾ ਰੋਡ ’ਤੇ ਹੋਇਆ ਸੀ, ਇਹ ਹਾਦਸਾ ਕਾਰ ’ਤੇ ਟਰੱਕ ਵਿਚਾਲੇ ਹੋਇਆ ਸੀ ਟਰੱਕ ਡਰਾਇਵਰ ਮੌਕੇ ’ਤੇ ਭੱਜਣ ਵਿੱਚ ਕਾਮਯਾਬ ਹੋ ਗਿਆ।

ਪਿੰਡ ਤੁੰਗਾਂ ਦੇ ਨਿਵਾਸੀ ਸਤਗੁਰ ਨੇ ਦੱਸਿਆ ਕਿ ਸੱਤਪਾਲ ਸਿੰਘ, ਮਨਪ੍ਰੀਤ ਸਿੰਘ ਤੁੰਗਾਂ ਕਾਰ ਵਿਚ ਸਵਾਰ ਹੋ ਕੇ ਸੁਖਜੀਤ ਸਿੰਘ ਨਾਗਰਾ ਨੂੰ ਸੰਗਰੂਰ ਛੱਡਣ ਆ ਰਹੇ ਸੀ ਜਦੋਂ ਉਹ ਪਾਤੜਾ ਰੋਡ ਤੇ ਪਹੁੰਚੇ ਤਾਂ ਇੱਕ ਤੇਜ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਸਵਾਰ ਸੱਤਪਾਲ ਸਿੰਘ ਤੇ ਮਨਪ੍ਰੀਤ ਸਿੰਘ ਜਿਨ੍ਹਾਂ ਨੂੰ ਗੰਭੀਰ ਜ਼ਖਮੀ ਹੋਣ ਪਿਛੋਂ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਮਨਪ੍ਰੀਤ ਸਿੰਘ ਤੇ ਸਤਪਾਲ ਸਿੰਘ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਜਦੋਂ ਕਿ ਸੁਖਜੀਤ ਸਿੰਘ ਨੂੰ ਪਟਿਆਲਾ ਰੈਫਰ ਕਰ ਦਿੱਤਾ ਪੁਲਿਸ ਨੇ ਟਰੱਕ ਚਾਲਕ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ