Breaking News

ਅਮਰੀਕਾ ‘ਚ ਦੋ ਪੰਜਾਬੀਆਂ ਦਾ ਕਤਲ

Indian, Sikh Community, Murdred, California

ਕੈਲੀਫੋਰਨੀਆ ਪੁਲਿਸ ਦੀ ਜਾਂਚ ਜਾਰੀ

ਵਾਸ਼ਿੰਗਟਨ: ਕੈਲੀਫੋਰਨੀਆ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ 68 ਸਾਲਾ ਸੁਬੇਗ ਸਿੰਘ ਅਤੇ 20 ਸਾਲਾ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸੁਬੇਗ ਸਿੰਘ 23 ਜੂਨ ਸਵੇਰ ਤੋਂ ਲਾਪਤਾ ਸਨ। ਉਨ੍ਹਾਂ ਦੀ ਲਾਸ਼ ਇੱਕ ਨਹਿਰ ‘ਚ ਪਾਈ ਗਈ। ਉਨ੍ਹਾਂ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ।

ਪੰਜ ਦਿਨ ਪਹਿਲਾਂ ਹੋਇਆ ਸਿਮਰਨਜੀਤ ਦਾ ਕਤਲ

ਉੱਥੇ ਦੂਜੀ ਘਟਨਾ ਵਿੱਚ ਸਿਮਰਨਜੀਤ ਸਿੰਘ ਨੂੰ 25 ਜੁਲਾਈਨੂੰ ਇੱਕ ਗੈਸ ਸਟੇਸ਼ਨ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ। ਸਿਮਰਨਜੀਤ ਇਸੇ ਸਟੇਸ਼ਨ ‘ਤੇ ਕੰਮ ਕਰਦਾ ਸੀ। ਖ਼ਬਰਾਂ ਮੁਤਾਬਕ, ਸਿਮਰਨਜੀਤ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੇ ਕੁਝ ਦਿਨ ਪਹਿਲਾਂ ਉਸ ਦੇ ਸਹਿਯੋਗੀ ‘ਤੇ ਵੀ ਹਮਲਾ ਕੀਤਾ ਸੀ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ।

ਕੈਲੀਫੋਰਨੀਆ ਪੁਲਿਸ ਹੁਣ ਸੁਬੇਗ ਸਿੰਘ ਦੀ ਮੌਤ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਇੱਕ ਬਜ਼ੁਰਗ ਦੇ ਕਤਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੰਘ ਦੀ ਬਾਡੀ ਨਹਿਰ ਵਿੱਚ ਕਿਵੇਂ ਪਹੁੰਚੀ? ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਹ ਹੇਟ ਕ੍ਰਾਈਮ ਦਾ ਮਾਮਲਾ ਹੈ ਜਾਂ ਕੁਝ ਹੋਰ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top