ਦੇਸ਼

ਬੈਗ ‘ਤੇ ਲਿਖਿਆ ਸੀ ‘ਅੰਦਰ ਬੰਬ ਹੋ ਸਕਦਾ ਹੈ’, ਕਸ਼ਮੀਰੀ ਲੜਕੀਆਂ ਗ੍ਰਿਫ਼ਤਾਰ

ਨਵੀਂ ਦਿੱਲੀ। ਬੰਗਲਾਦੇਸ ‘ਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀਆਂ ਦੋ ਕਸ਼ਮੀਰੀ ਲੜਕੀਆਂ ਨੂੰ ਦਿੱਲੀ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੇ ਵੇਖਿਆ ਕਿ ਲੜਕੀਆਂ ਕੋਲ ਇੱਕ ਬੈਗ ਸੀ ਜਿਸ ‘ਤੇ ਲਿਖਿਆ ਸੀ There could be bomb inside ਲੜਕੀਆਂ ਢਾਕਾ ਤੋਂ ਆਈਆਂ ਸਨ ਅਤੇ ਆਪਣੇ ਘਰ ਜਾ ਰਹੀਆਂ ਸਨ। ਇਨ੍ਹਾਂ ਲੜਕੀਆਂ ਕੋਲੋਂ ਪੁੱਛਗਿੱਛ ਲਈ ਰੋਕਿਆ ਗਿਆ।
ਸਵੇਰੇ 11 ਵਜੇ ਸੀਆਈਐੱਸਐੱਫ ਅਧਿਕਾਰੀਆਂ ਦੀ ਨਜ਼ਰ ਉਸ ਬੈਗ ‘ਤੇ ਪਈ। ਇਹ ਲਾਈਨਾਂ ਇੱਕ ਮਾਰਕਰ ਨਾਲ ਲਿਖੀਆਂ ਗਈਆਂ ਸਨ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ)ਡੀਕੇ ਗੁਪਤਾ ਨੇ ਦੱਸਿਆ ਕਿ ਦੂਜੇ ਦੇਸ਼ਾਂ ‘ਚ ਹਮਲਿਆਂ ਦੀ ਵਜ੍ਹਾ ਨਾਲ ਸਕਿਊਰਿਟੀ ਪਹਿਲਾਂ ਤੋਂ ਅਲਰਟ ‘ਤੇ ਹੈ। ਇਤਿਹਾਤੀ ਕਦਮ ਚੁੱਕਿਆਂ ਅਸੀਂ ਜਾਂਚ ਕੀਤੀ ਤੇ ਬਾਅਦ ‘ਚ ਲੜਕੀਆਂ ਨੂੰ ਜਾਣ ਦੀ ਆਗਿਆ ਦੇ ਦਿੱਤੀ। ਪੁਲਿਸ ਮੁਤਾਬਕ ਇਹ ਲੜਕੀਆਂ ਆਪਣੇ ਦਿੱਲੀ ਰਿਸ਼ਤੇਦਾਰ ਦੇ ਘਰ ਰੁਕਣਗੀਆਂ ਤੇ ਸਵੇਰੇ ਸ੍ਰੀਨਗਰ ਲਈ ਰਵਾਨਾ ਹੋਣਗੀਆਂ।
ਉਧਰ ਜੰਮੂ ਦੇ ਡਿਪਟੀ ਸੀਐੱਮ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕੁਝ ਨਾ ਮਿਲਣ ‘ਤੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ।

ਪ੍ਰਸਿੱਧ ਖਬਰਾਂ

To Top