ਕੁੱਲ ਜਹਾਨ

ਕਾਬੁਲ ‘ਚ ਬੰਬ ਹਮਲੇ ‘ਚ ਦੋ ਭਾਰਤੀ ਨਾਗਰਿਕਾਂ ਦੀ ਮੌਤ

ਨਵੀਂ ਦਿੱਲੀ। ਅਫ਼ਗਾਨਿਸਤਾਨ ‘ਚ ਅੱਜ ਵੱਖ-ਵੱਖ ਬੰਬ ਹਮਲਿਆਂ ਦੇ ਮਾਰੇ ਗਏ 20 ਤੋਂ ਵੱਧ ਲੋਕਾਂ ‘ਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਕਾਬੁਲ ‘ਚ ਮਾਰੇ ਗਏ ਦੋ ਭਾਰਤੀ ਨਿੱਕ ਨਿੱਜੀ ਸਰੱਖਿਆ ਕੰਪਨੀ ਸਾਬਰੇ ਇੰਟਰਨੈਸ਼ਨਲ ਲਈ ਕੰਮ ਕਰਦੇ ਸਨ ਤੇ ਲਿਹਾਜਾ ਕੈਨਾਡਾਈ ਦੂਤਘਰ ‘ਚ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਦੇਹਰਾਦੂਨ ਦੇ ਰਹਿਣ ਵਾਲੇ ਦੋ ਭਾਰਤੀ ਨਾਗਰਿਕ ਗਣੇਸ਼ ਥਾਪਾ ਤੇ ਗੋਵਿੰਦ ਸਿੰਘ ਦੀ ਅੱਜ ਸਵੇਰੇ ਕਾਬੁਲ ‘ਚ ਬੰਬ ਹਮਲੇ ‘ਚ ਮੌਤ ਹੋ ਗਈ। ਸਰਕਾਰ ਭਾਰਤੀ ਨਾਗਰਿਕਾਂ ਦੇ ਪਰਿਵਾਰ ਦੇ ਸੰਪਰਕ ‘ਚ ਹਨ ਤੇ ਉਨ੍ਹਾਂ ਦੀ ਲਾਸ਼ ਨੂੰ ਜਲਦ ਹੀ ਦੇਸ ਲਿਆਉਣ ਲਈ ਅਫ਼ਗਾਨ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਪ੍ਰਸਿੱਧ ਖਬਰਾਂ

To Top