‘ਆਨ ਲਾਈਨ’ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਅੰਤਰ ਰਾਜੀ ਗਿਰੋਹ ਦੇ ਦੋ ਮੈਂਬਰ ਪੁਲਿਸ ਅੜਿੱਕੇ

Interstate Gangs

ਆਪਣੇ ਆਪ ਨੂੰ ਵਿਦੇਸ਼ ਬੈਠੇ ਰਿਸ਼ਤੇਦਾਰ ਦੱਸ ਕੇ ਲੋਕਾਂ ਨਾਲ ਮਾਰਦੇ ਸੀ ਠੱਗੀਆਂ

  •  ਪੁਲਿਸ ਨੇ ਲਖਨਊ ਜਾ ਕੇ ਕੀਤੇ ਗ੍ਰਿਫਤਾਰ, 8 ਮੋਬਾਇਲ ਤੇ ਹੋਰ ਸਮਾਨ ਕਰਵਾਇਆ ਬਰਾਮਦ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਪੁਲਿਸ ਨੇ ਮੋਬਾਇਲ ਫੋਨ ਤੇ ਆਪਣੇ ਆਪ ਨੂੰ ਵਿਦੇਸ਼ ਬੈਠੇ ਰਿਸ਼ਤੇਦਾਰ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਿਰੋਹ (Interstate Gangs) ਦੇ 2 ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ 8 ਮੋਬਾਇਲ ਫੋਨ ਬਰਾਮਦ ਕਰਵਾਏ ਹਨ ਅਤੇ ਵੱਖ-ਵੱਖ ਬੈਂਕ ਅਕਾਊਂਟਾਂ ਵਿੱਚ 2,99,469 ਰੁਪਏ ਫਰੀਜ਼ ਕਰਵਾਏ ਗਏ।

ਇਸ ਸਬੰਧੀ ਐੱਸਐੱਸਪੀ ਸੰਗਰੂਰ ਸ: ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 6 ਮਈ 2022 ਨੂੰ ਰਾਮ ਸਿੰਘ ਪੁੱਤਰ ਨਾਥ ਸਿੰਘ ਵਾਸੀ ਸ਼ਾਹਪੁਰ ਕਲਾਂ ਦੇ ਭਰਾ ਦਲਵੀਰ ਸਿੰਘ ਦੇ ਫੋਨ ’ਤੇ ਵਟਸਅੱਪ ਕਾਲ ਆਈ ਅਤੇ ਕਾਲ ਕਰਨ ਵਾਲੇ ਆਪ ਨੂੰ ਉਹਨਾਂ ਦੇ ਮਾਮੇ ਦਾ ਜਵਾਈ ਗੁਰਪ੍ਰਤਾਪ ਕੈਨੇਡਾ ਤੋਂ ਦੱਸਿਆ ਕਿ ਮੁਦੱਈ ਦੇ ਭਰਾ ਪਾਸੋਂ ਮੁਦੱਈ ਦਾ ਬੈਂਕ ਅਕਾਊਟ ਨੰਬਰ ਲੈ ਲਿਆ ਤੇ ਕਿਹਾ ਕਿ ਉਹ ਇਸ ਖਾਤੇ ਵਿੱਚ 8,20,000 ਰੁਪਏ ਭੇਜ ਰਿਹਾ ਹੈ।

ਇਸ ਤੋਂ ਬਾਅਦ ਉਕਤ ਵਿਅਕਤੀ ਨੇ ਇਸ ਖਾਤੇ ਵਿੱਚ ਭੇਜੀ ਰਕਮ ਦੀ ਜਾਅਲੀ ਰਸੀਦ ਭੇਜ ਦਿੱਤੀ ਤੇ ਉਸ ਤੋਂ ਬਾਅਦ ਐੱਚਡੀਐੱਫਸੀ ਬੈਂਕ ਦੇ ਵੱਖ-ਵੱਖ ਖਾਤਾ ਨੰਬਰ ਭੇਜ ਦਿੱਤੇ ਅਤੇ ਇਹਨਾਂ ਖਾਤਿਆਂ ਵਿੱਚ ਉਕਤ 820000 ਰੁਪਏ ਜਮ੍ਹਾ
ਕਰਵਾਉਣ ਲਈ ਕਿਹਾ, ਜੋ ਇਹ ਖਾਤਾ ਨੰਬਰ ਮੁਦੱਈ ਦੇ ਭਰਾ ਨੇ ਮੁਦੱਈ ਕੋਲ ਭੇਜ ਕੇ ਉਕਤ ਰਕਮ ਇਨ੍ਹਾਂ ਖਾਤਿਆਂ ਵਿੱਚ ਪਾਉਣ ਲਈ ਕਿਹਾ ਤਾਂ ਮੁਦੱਈ ਨੇ ਇਨ੍ਹਾਂ ਉਕਤ ਖਾਤਿਆਂ ਵਿੱਚ 6 ਲੱਖ 75 ਹਜ਼ਾਰ ਜਮ੍ਹਾ ਕਰਵਾ ਦਿੱਤੇ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਫੰਡਾਂ ਵਿੱਚ ਘਪਲੇ ਦੇ ਦੋਸ਼ ਹੇਠ ਨਗਰ ਕੌਂਸਲ ਸੁਨਾਮ ਦਾ ਸਾਬਕਾ ਪ੍ਰਧਾਨ ਗ੍ਰਿਫਤਾਰ

ਬਾਅਦ ਵਿੱਚ ਜਦੋਂ ਮੁਦੱਈ ਦੇ ਭਰਾ ਦਲਵੀਰ ਸਿੰਘ ਦੀ ਆਪਣੇ ਮਾਮੇ ਦੇ ਜਵਾਈ ਗੁਰਪ੍ਰਤਾਪ ਸਿੰਘ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਉਸਨੇ ਤਾਂ ਕੋਈ ਰਕਮ ਟਰਾਂਸਫਰ ਨਹੀਂ ਕਰਵਾਈ। ਰਾਮ ਸਿੰਘ ਵਾਸੀ ਸ਼ਾਹਪੁਰ ਕਲਾਂ ਨੇ ਠੱਗੀ ਵੱਜਣ ਦਾ ਅਹਿਸਾਸ ਹੋਣ ’ਤੇ ਤੁਰੰਤ ਇਤਲਾਹ ਦੇਣ ’ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ਼ ਥਾਣਾ ਚੀਮਾ ’ਚ ਦਰਜ ਕੀਤਾ ਅਤੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਸ: ਸਿੱਧੂ ਨੇ ਦੱਸਿਆ ਕਿ ਉੁਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਨਿਗਰਾਨੀ ਹੇਠ ਸਾਇਬਰ ਸੈੱਲ ਸੰਗਰੂਰ ਤੇ ਮੁੱਖ ਅਫ਼ਸਰ ਥਾਣਾ ਚੀਮਾ ਵੱਲੋਂ ਟੈਕਨੀਕਲ ਤੌਰ ਤੇ ਕਾਰਵਾਈ ਕਰਦੇ ਹੋਏ 4 ਕਥਿਤ ਦੋਸ਼ੀਆਂ ਅਲਤਾਬ ਆਲਮ ਪੁੱਤਰ ਤਾਹਿਰ ਮੀਆ ਵਾਸੀ ਬੰਨਕਤਵਾ, ਲਾਹੇਰੀਆ, ਵੈਸਟ ਚੰਪਾਰਨ, ਯਾਦੂ ਛਾਪਰ (ਬਿਹਾਰ), ਮੁਹੰਮਦ ਅਫਜਲ ਆਲਮ ਪੁੱਤਰ ਮੁਹੰਮਦ ਵਕੀਲ ਮੀਆਂ ਵਾਸੀ ਵਾਰਡ ਨੰਬਰ 14 ਕੁਰਬਾ ਮਥੀਆ, ਵੈਸਟ ਚੰਪਾਰਨ, (ਬਿਹਾਰ), ਐਮ.ਡੀ. ਨਿਆਜ ਪੁੱਤਰ ਐਮ.ਡੀ. ਨਸਰੂਲਾ ਵਾਸੀ ਵਾਰਡ ਨੰਬਰ 14 ਕੁਰਵਾ ਮਥੀਆ (ਬਿਹਾਰ) , ਰਾਧੇ ਸਿਆਮ ਯਾਦਵ ਪੁੱਤਰ ਵਕੀਲ ਯਾਦਵ ਵਾਸੀ ਮਨਸ਼ਾ ਦੁਬੇ, ਬਿਰੀਆ ਵੈਸਟ ਚਮਪਾਰਨ (ਬਿਹਾਰ) ਨੂੰ ਮਿਤੀ 25 ਸਤੰਬਰ 2022 ਨੂੰ ਨਾਮਜ਼ਦ ਕਰਕੇ ਅਲਤਾਬ ਆਲਮ ਅਤੇ ਮੁਹੰਮਦ ਅਫਜਲ ਨੂੰ ਲਖਨਊ ਤੋਂ ਗਿ੍ਰਫ਼ਤਾਰ ਕੀਤਾ ਗਿਆ।

ਵੱਖ-ਵੱਖ ਕੰਪਨੀਆਂ ਦੇ 8 ਮੋਬਾਇਲ ਫੋਨ ਬ੍ਰਾਮਦ ਕੀਤੇ

ਇਨ੍ਹਾਂ ਕੋਲੋਂ ਵੱਖ-ਵੱਖ ਕੰਪਨੀਆਂ ਦੇ 8 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਕਥਿਤ ਦੋਸ਼ੀਆਂ ਨਾਲ ਸਬੰਧਤ ਕੁੱਲ 21 ਖਾਤੇ (13 ਬੈਂਕ ਖਾਤੇ ਅਤੇ 8 ਡਾਕਖਾਨਾ ਵਾਲੇ ਖਾਤੇ) ਫਰੀਜ ਕਰਵਾਏ ਗਏ, ਜਿਨ੍ਹਾਂ ਵਿੱਚ ਕੁੱਲ ਰਕਮ ਕਰੀਬ 2,99,469 ਰੁਪਏ ਹੈ। ਇਨ੍ਹਾਂ ਦੇ ਹੋਰ ਬੈਂਕ
ਅਕਾਉਟਾਂ ਬਾਰੇ ਵੀ ਤਸਦੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਦੋ ਕਥਿਤ ਦੋਸ਼ੀਆਂ ਦੀ ਗਿ੍ਰਫ਼ਤਾਰੀ ਬਾਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ