ਜੰਮੂ ਕਸ਼ਮੀਰ ’ਚ ਅੱਤਵਾਦੀ ਸਾਜਿਸ਼ ਦੇ ਦੋਸ਼ ’ਚ ਦੋ ਹੋਰ ਗ੍ਰਿਫਤਾਰ

0
55

ਜੰਮੂ ਕਸ਼ਮੀਰ ’ਚ ਅੱਤਵਾਦੀ ਸਾਜਿਸ਼ ਦੇ ਦੋਸ਼ ’ਚ ਦੋ ਹੋਰ ਗ੍ਰਿਫਤਾਰ

(ਏਜੰਸੀ) ਸ੍ਰੀਨਗਰ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਜੰਮੂ ਕਸ਼ਮੀਰ ’ਚ ਅੱਤਵਾਦੀ ਸਾਜਿਸ਼ ਮਾਮਲੇ ’ਚ ਦੋ ਹੋਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਐਨਆਈਏ ਇਸ ਮਾਮਲੇ ’ਚ ਹੁਣ ਤੱਕ 27 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਐਨਆਈਏ ਨੇ ਸ਼ਨਿੱਚਰਵਾਰ ਨੂੰ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਰਾਸ਼ਿਦ ਮੁਜੱਫਰ ਗਨਈ ਤੇ ਨਾਸਿਰ ਮੀਰ ਵਜੋਂ ਹੋਈ ਹੈ।

ਬਿਆਨ ਦੇ ਅਨੁਸਾਰ ਇਹ ਮਾਮਲਾ ਜੰਮੂ ਕਸ਼ਮੀਰ ਤੇ ਨਵੀਂ ਦਿੱਲੀ ਸਮੇਤ ਹੋਰ ਮੁੱਖ ਸ਼ਹਿਰਾਂ ’ਚ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜਬ-ਉਲ-ਮੁਜਾਹਿਦੀਨ, ਅਲ ਬਰਦ ਤੇ ਇਸ ਤਰ੍ਹਾਂ ਦੇ ਹੋਰ ਸੰਗਠਨ ਤੇ ਉਨ੍ਹਾਂ ਦੇ ਸਹਿਯੋਗੀ ਰੇਸੀਸਟੇਂਸ ਫਰੰਟ ਤੇ ਪੀਪਲ ਅਗੇਂਸਟ ਫਾਸਿਸਟ ਫੋਰਸੇਜ ਵਰਗੇ ਪਾਬਿੰਦਤ ਅੱਤਵਾਦੀ ਸੰਗਠਨਾਂ ਦੇ ਕੈਡਰਾਂ ਵੱਲੋਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਸਬੰਧਿਤ ਸਾਜ਼ਿਸ ਦਾ ਹੈ। ਇਹ ਸਾਰੇ ਸੂਬੇ ’ਚ ਕਈ ਨਿਰਦੋਸ਼ ਨਾਗਰਿਕਾਂ ਤੇ ਸੁਰੱਖਿਆ ਕਰਮੀਆਂ ਦੇ ਕਤਲ ’ਚ ਸ਼ਾਮਲ ਹਨ ਐਨਆਈਏ ਨੇ 10 ਅਕਤੂਬਰ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ