ਪੰਜਾਬ

ਬੱਸ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ

Two People, Died, Direct Collision, Between, Bus, Motorcycle

ਗੁਰਤੇਜ ਜੋਸ਼ੀ, ਮਾਲੇਰਕੋਟਲਾ

ਮਾਲੇਰਕੋਟਲਾ-ਰਾਏਕੋਟ ਸੜਕ ‘ਤੇ ਸਥਿੱਤ ਕਸਬਾ ਸੰਦੌੜ ਦੇ ਨੇੜੇ ਇੱਕ ਬਹੁਤ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਸੰਦੌੜ ਤੋਂ ਮਲੇਰਕੋਟਲਾ ਵੱਲ ਨੂੰ ਜਾ ਰਹੇ ਸਨ ਪ੍ਰਤੂੰ ਜਦੋਂ ਉਹ ਇੱਕ ਮੈਰਿਜ ਪੈਲੇਸ ਕੋਲ ਪੁੱਜ ਕੇ ਇੱਕ ਵਾਹਨ ਨੂੰ ਪਾਸ ਕਰਨ ਲੱਗੇ ਤਾਂ ਅੱਗੇ ਤੋਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਨੰਬਰ ਪੀ. ਬੀ 03 ਏ.ਐਫ. 6513 ਨਾਲ ਸਿੱਧੀ ਟੱਕਰ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਨਾਲ ਟਕਰਾਉਣ ਵਾਲਾ ਮੋਟਰਸਾਈਕਲ ਨੰਬਰ ਪੀ.ਬੀ. 13 ਏ.ਐਨ. 8945 ਬੱਸ ਨਾਲ ਜਦੋਂ ਟਕਰਾਇਆ ਤਾਂ ਮੋਟਰਸਾਈਕਲ ਸਵਾਰ ਦੋਵਂੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੋਵਾਂ ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਮੁਹੰਮਦ ਅਲੀ ਪੁੱਤਰ ਜਮਾਲਦੀਨ (22) ਤੇ ਡੋਗਰ ਅਲੀ (66) ਪੁੱਤਰ ਮੁਹੰਮਦ ਰਮਜ਼ਾਨ ਵਾਸੀ ਮੁਹੱਲਾ ਕਾਲੂ ਬਸਤੀ ਇਮਾਮਗੜ੍ਹ ਰੋਡ ਮਲੇਰਕੋਟਲਾ ਵਜੋਂ ਹੋਈ। ਘਟਨਾ ਤੋਂ ਬਾਅਦ ਗੁੱਸੇ ਵਿੱਚ ਭੜਕੇ ਲੋਕਾਂ ਨੇ ਬੱਸ ਦੀ ਭੰਨਤੋੜ ਕੀਤੀ। ਇਸ ਸਬੰਧੀ ਥਾਣਾ ਸੰਦੌੜ ਦੇ ਮੁਖੀ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਕੱਦਮਾ ਨੰਬਰ 96 ਅਧੀਨ ਧਾਰਾ 304-ਏ, 279,427 ਆਈ.ਪੀ.ਸੀ. ਅਣਪਛਾਤੇ ਡਰਾਈਵਰ ‘ਤੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top