ਹਿਸਾਰ ’ਚ ਮਹਿਲਾ ਸਮੇਤ ਦੋ ਨੇ ਕੀਤੀ ਖੁਦਕੁਸ਼ੀ

ਮਹਿਲਾ ਨੇ ਰੇਲਗੱਡੀ ਦੇ ਅੱਗੇ ਮਾਰੀ ਛਾਲ

ਹਿਸਾਰ (ਸੱਚ ਨਿਊਜ਼)। ਮੰਗਲਵਾਰ ਨੂੰ ਹਿਸਾਰ ’ਚ ਇਕ ਔਰਤ ਅਤੇ ਇਕ ਡਾਕਟਰ ਨੇ ਸ਼ੱਕੀ ਹਾਲਾਤਾਂ ’ਚ ਖੁਦਕੁਸ਼ੀ ਕਰ ਲਈ। ਪਹਿਲੇ ਮਾਮਲੇ ’ਚ ਜਿੰਦਲ ਪੁਲ ਨੇੜੇ ਰੇਲਵੇ ਲਾਈਨ ’ਤੇ ਸਵੇਰੇ 6.15 ਵਜੇ ਇਕ 35 ਸਾਲਾ ਔਰਤ ਨੇ ਹਿਸਾਰ ਰੇਵਾੜੀ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜੀਆਰਪੀ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਜਦਕਿ ਦੂਜੇ ਮਾਮਲੇ ’ਚ ਜਿੰਦਲ ਪੁਲ ਨੇੜੇ ਐਨਫੀਲਡ ਏਜੰਸੀ ਦੇ ਸਾਹਮਣੇ ਪਾਰਕ ’ਚ ਇਕ 52 ਸਾਲਾ ਡਾਕਟਰ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਡਾਕਟਰ 4 ਦਿਨ ਪਹਿਲਾਂ ਘਰੋਂ ਲਾਪਤਾ ਸੀ।

ਏਅਰਪੋਰਟ ਤੋਂ 1.52 ਕਰੋੜ ਦੀ ਵਿਦੇਸ਼ੀ ਕਰੰਸੀ ਜਬਤ

ਪਰਸ ਵਿੱਚੋਂ ਮਿਲੇ ਆਧਾਰ ਕਾਰਡ ਤੋਂ ਮਿ੍ਰਤਕ ਦੀ ਪਛਾਣ ਡਾਕਟਰ ਅਸੀਮ ਕੁਮਾਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਹ ਦਾਬੜਾ ਚੌਕ ਸਥਿਤ ਚਾਵਲਾ ਹਸਪਤਾਲ ਨੇੜੇ ਆਪਣਾ ਕਲੀਨਿਕ ਚਲਾਉਂਦਾ ਸੀ ਅਤੇ 11 ਨਵੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਬੈਂਕ ਜਾਣ ਦਾ ਕਹਿ ਕੇ ਆਪਣੇ ਕਲੀਨਿਕ ਤੋਂ ਚਲਾ ਗਿਆ ਸੀ ਪਰ ਵਾਪਸ ਨਹੀਂ ਆਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here