ਦੋ ਵਿਅਕਤੀਆਂ ਨੂੰ ਨਕਲੀ ਕੀੜੇਮਾਰ ਦਵਾਈਆਂ ਦੀ ਭਰੀ ਕਾਰ ਸਮੇਤ ਕੀਤਾ ਕਾਬੂ

0
Two terrorists arrested with weapons and ammunition

ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ-ਡਿਪਟੀ ਕਮਿਸ਼ਨਰ

ਮੋਗਾ, (ਵਿੱਕੀ ਕੁਮਾਰ, ਭੁਪਿੰਦਰ ਸਿੰਘ) | ਪੰਜਾਬ ਦੇ ਕਿਸਾਨਾਂ ਨੂੰ ਮਿਆਰੀ ਕਿਸਮ ਦੀਆਂ ਕੀੜੇਮਾਰ ਦਵਾਈਆ, ਖਾਦਾਂ, ਬੀਜ ਆਦਿ ਦੀ ਸਪਲਾਈ ਯਕੀਨੀ ਬਣਾਉਣ ਦੇ ਉੱਦੇਸ਼ ਨਾਲ ਜ਼ਿਲ੍ਹਾ ਦਾ ਖੇਤੀਬਾੜੀ ਵਿਭਾਗ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੀ ਚੌਕਸੀ ਨਾਲ ਆਪਣਾ ਕੰਮ ਕਰ ਰਿਹਾ ਹੈ ਅਤੇ ਜ਼ਿਲ੍ਹੇ ਵਿਚਲੀਆਂ ਕੀੜੇਮਾਰ ਦਵਾਈਆਂ/ਖਾਦਾਂ/ਬੀਜ ਵਿਕਰੇਤਾਵਾਂ ‘ਤੇ ਬਾਜ ਅੱਖ ਰੱਖ ਰਿਹਾ ਹੈ ਤਾਂ ਕਿ ਕਿਸੇ ਵੀ ਕਿਸਾਨ  ਜਾਂ ਉਸਦੀ ਫਸਲ ਨੂੰ ਇਨ੍ਹਾਂ ਕਰਕੇ ਨੁਕਸਾਨ ਨਾ ਝੱਲਣਾ ਪਵੇ

ਮੁੱਖ ਖੇਤੀਬਾੜੀ ਅਫ਼ਸਰ ਡਾਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਇਸ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਇੱਕ ਨਕਲੀ ਕੀੜੇਮਾਰ ਜ਼ਹਿਰਾਂ ਦੀ ਭਰੀ ਕਾਰ ਨੂੰ ਖੇਤੀਬਾੜੀ ਅਧਿਕਾਰੀਆਂ ਤੇ ਪੁਲਿਸ ਨੇ ਕਾਬੂ ਕਰਕੇ 6 ਸੈਂਪਲ ਵੱਖ-ਵੱਖ ਦਵਾਈਆਂ ਦੇ  ਭਰੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਚੌਕਸੀ ਨਾਲ ਮੋਗਾ ਸ਼ਹਿਰ ਦੇ ਅਹਾਤਾ ਬਦਨ ਸਿੰਘ ਵਿੱਚ ਇਕ ਆਈ ਟਵੰਟੀ ਕਾਰ ਜਿਸ ਵਿਚ ਦੋ ਵਿਅਕਤੀ ਸਵਾਰ ਸਨ ਅਤੇ ਕਾਰ ਕੀੜੇਮਾਰ ਜ਼ਹਿਰਾਂ ਨਾਲ ਭਰੀ ਸੀ ਨੂੰ ਰੋਕਿਆ ਤਫ਼ਤੀਸ਼ ਕਰਨ ਤੇ ਪਤਾ ਲੱਗਾ ਕਿ ਇਹ ਵਿਅਕਤੀ ਜਾਅਲੀ ਕੀੜੇਮਾਰ ਦਵਾਈਆਂ ਦੀ ਸਪਲਾਈ ਕਰਨ ਦਾ ਧੰਦਾ ਕਰ ਰਹੇ ਹਨ

ਮੌਕੇ ਤੇ ਪੁਲਿਸ ਅਤੇ ਖੇਤੀਬਾੜੀ ਅਧਿਕਾਰੀਆਂ ਵਲੋਂ ਕਾਰ ਵਿਚ ਮੌਜੂਦ ਸਟਾਕ ਵਿਚੋਂ ਵੱਖ-ਵੱਖ ਦਵਾਈਆਂ ਦੇ 6 ਸੈਂਪਲ ਭਰੇ ਅਤੇ ਸਾਰੇ ਸਟਾਕ ਨੂੰ ਸੀਲ ਕਰਕੇ ਮੁਲਜਮਾਂਂ ਨੂੰ ਪੁਲਿਸ਼ ਦੇ ਹਵਾਲੇ ਕੀਤਾ ਤਾਂ ਕਿ ਤਫ਼ਤੀਸ਼ ਦੌਰਾਨ ਇਕ ਵੱਡਾ ਸਕੈਂਡਲ ਜਾਅਲੀ ਦਵਾਈਆਂ ਦੇ ਧੰਦੇ ਦਾ ਪਰਦਾਫਾਸ ਕੀਤਾ ਸਕੇਇਸ ਘਟਨਾ ਬਾਰੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕਿਸੇ ਵੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਤੇ ਕਿਸਾਨਾਂ ਨਾਲ ਠੱਗੀ ਮਾਰਨ ਵਾਲੇ ਗਲਤ ਅਨਸਰਾਂ  ਨੂੰ ਕਿਸੇ ਵੀ ਕੀਮਤ ਤੇ ਬਖ਼ਸਿਆ ਨਹੀ ਜਾਵੇਗਾ ਅਤੇ ਇਸ ਸਕੈਂਡਲ ਵਿਚ ਫਸੇ ਹੋਰ ਵਿਅਕਤੀਆਂ ਦੀ ਸ਼ਨਾਖਤ ਕਰਕੇ ਕਾਨੂੰਨ ਦੇ  ਕਟਰਿਹੇ ਵਿਚ ਖੜਾ ਕੀਤਾ ਜਾਵੇਗਾ

ਮੁੱਖ ਖੇਤੀਬਾੜੀ ਅਫ਼ਸਰ ਡਾਂ ਬਲਵਿੰਦਰ ਸਿੰਘ ਅਤੇ ਡਾਂ ਜਸਵਿੰਦਰ ਸਿੰਘ ਸਹਾਇਕ ਪੋਦਾ ਸੁਰੱਖਿਆ ਅਫ਼ਸਰ ਮੋਗਾ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਰੋਸੇ ਮੰਦ ਡੀਲਰਾਂ ਤੋ ਪੱਕਾ ਬਿੱਲ ਲੈ ਕੇ ਹੀ ਖੇਤੀ ਸਮੱਗਰੀ ਦੀ ਖ੍ਰੀਦ ਕਰਨ ਉਹਨਾਂ ਸਮੂਹ ਲੀਡਰਾਂ ਨੂੰ ਵੀ ਤਾੜਨਾਂ ਕੀਤੀ ਕਿ ਉਹ ਸਿਫਾਰਸ਼ ਸੁਦਾ ਅਤੇ ਮਿਆਰੀ ਕਿਸਮ ਦੇ ਖਾਦ, ਬੀਜ, ਕੀੜੇਮਾਰ ਜਹਿਰਾਂ ਦੀ ਅਧਿਕਾਰਿਤ ਬਿੱਲਾਂ ਰਾਹੀ ਵਿਕਰੀ ਕਰਨ, ਜੇਕਰ ਕੋਈ ਗੈਰ ਕਾਨੂੰਨੀ ਜਾ ਅਣਅਧਿਕਾਰ ਤੌਰ ਤੇ ਖੇਤੀਬਾੜੀ ਸਮੱਗਰੀ ਵੇਚਦਾ ਪਾਇਆ ਗਿਅ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਟੀਮ ਵਿਚ ਡੀ.ਐੱਸ. ਪੀ. ਬਲਜਿੰਦਰ ਸਿੰਘ ਭੁੱਲਰ ਤੋਂ ਇਲਾਵਾ ਖੇਤੀ ਅਧਿਕਾਰੀ ਡਾਂ ਰਾਜਵਿੰਦਰ ਸਿੰਘ, ਅਸਵਨੀ ਕੁਮਾਰ ਏ.ਐਸ.ਆਈ. ਸੀਨੀਅਰ ਸਹਾਇਕ ਬਲਵੀਰ ਸਿੰਘ ਆਦਿ ਹਾਜਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.