ਦੇਸ਼

ਅਸਮਾਨ ‘ਚ ਆਹਮੋ-ਸਾਹਮਣੇ ਆਏ ਦੋ ਜਹਾਜ਼

Two, Ships, Coming, Face to  Face, Sky

ਵੱਡਾ ਹਾਦਸਾ ਹੋਣ ਤੋਂ ਟਲਿਆ

ਬੈਂਗਲੁਰੂ, ਏਜੰਸੀ

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਮੰਗਲਵਾਰ ਨੂੰ ਉਸ ਵੇਲੇ ਇੱਕ ਵੱਡਾ ਹਵਾਈ ਹਾਦਸਾ ਟਲ ਗਿਆ, ਜਦੋਂ ਇੰਡੀਗੋ ਦੇ ਦੋ ਜਹਾਜ਼ ਆਸਮਾਨ ‘ਚ ਆਹਮੋ-ਸਾਹਮਣੇ ਆ ਗਏ। ਸੂਚਨਾ ਮਿਲਦਿਆਂ ਹੀ ਦੋਵੇਂ ਜਹਾਜ਼ਾਂ ਦਾ ਰਸਤਾ ਬਦਲ ਦਿੱਤਾ ਗਿਆ ਜੇਕਰ ਇਹ ਜਹਾਜ਼ ਆਪਣੇ ਰਸਤੇ ‘ਤੇ ਉੱਡਦੇ ਰਹਿੰਦੇ ਤਾਂ ਕੁਝ ਸੈਕਿੰਡਾਂ ‘ਚ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਘਟਨਾ ਦੀ ਪੁਸ਼ਟੀ ਇੰਡੀਗੋ ਦੇ ਬੁਲਾਰੇ ਨੇ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਜਹਾਜ਼ ਕੋਇੰਬਟੂਰ ਤੋਂ ਹੈਦਰਾਬਾਦ ਜਾ ਰਿਹਾ ਸੀ, ਜਦੋਂਕਿ ਦੂਜਾ ਬੈਂਗਲੌਰ ਤੋਂ ਕੋਚੀ ਜਾ ਰਿਹਾ ਸੀ ਦੋਵਾਂ ਜਹਾਜ਼ਾਂ ‘ਚ ਸੈਂਕੜੇ ਮੁਸਾਫਰ ਸਵਾਰ ਸਨ।

ਇੰਡੀਗੋ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈਦਰਾਬਾਦ ਜਾਣ ਵਾਲੇ ਜਹਾਜ਼ ‘ਚ 162 ਤੇ ਦੂਜੇ ਜਹਾਜ਼ ‘ਚ 166 ਯਾਤਰੀ ਸਵਾਰ ਸਨ। ਸੂਤਰਾਂ ਅਨੁਸਾਰ ਦੋਵੇਂ ਜਹਾਜ਼ਾ ਦੀ ਉਚਾਈ ਆਪਸ ‘ਚ ਇਸ ਤਰੀਕੇ ਮਿਲ ਰਹੀ ਸੀ ਕਿ ਦੋਵਾਂ ਵਿਚਾਲੇ ਸਿਰਫ਼ 200 ਫੁੱਟ ਦਾ ਫਾਸਲਾ ਰਹਿ ਗਿਆ ਸੀ। ਇਸ ਪਿੱਛੋਂ ਟਰੈਫਿਕ ਕੋਲੀਜ਼ਨ ਅਵੌਇਡੈਂਸ ਸਿਸਟਮ ਬੰਦ ਹੋਣ ਬਾਅਦ ਜਹਾਜ਼ਾਂ ਦੀ ਟੱਕਰ ਹੋਣੋਂ ਬਚਾ ਲਿਆ। ਜਾਣਕਾਰੀ ਅਨੁਸਾਰ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬੋਰਡ ਲੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top