Breaking News

ਸ਼ੋਪੀਆ ‘ਚ ਮੁਕਾਬਲਾ ਜਾਰੀ, ਦੋ ਅੱਤਵਾਦੀ ਮਾਰੇ

Terrorists Killed, Shopian, Encounter, Indian Army

ਹਿੰਸਕ ਝੜਪਾਂ ਵਿੱਚ ਇੱਕ ਮਹਿਲਾ ਦੀ ਮੌਤ, 9 ਜ਼ਖ਼ਮੀ

ਏਜੰਸੀ
ਜੰਮੂ-ਕਸ਼ਮੀਰ, 19 ਦਸੰਬਰ।

ਇੱਥੋਂ ਦੇ ਸ਼ੋਪੀਆ ਇਲਾਕੇ ਵਿੱਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ। ਇਸ ਦੌਰਾਨ ਹੋਈਆਂ ਹਿੰਸਕ ਝੜਪਾਂ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦੋਂਕਿ 9 ਹੋਰ ਜ਼ਖ਼ਮੀ ਹੋ ਗਏ। ਮੁਕਾਬਲਾ ਬਤਮੁਰਾਨ ਪਿੰਡ ਵਿੱਚ ਹੋ ਰਿਹਾ ਹੈ।

ਜਾਣਕਾਰੀ ਅਨੁਸਾਰ ਰੂਬੀ ਜਾਨ ਉਰਫ਼ ਬਿਊਟੀ ਪਤਨੀ ਮਨਸੂਰ ਅਹਿਮਦ ਮੀਰ ਨੂੰ ਪੇਟ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ਵਾਲੀ ਜਗ੍ਹਾ ਕੋਲ ਹਿੰਸਕ ਝੜਪਾਂ ਜਾਰੀ ਹੈ।

ਉੱਧਰ ਗ੍ਰਹਿ ਮੰਤਰਾਲੇ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਜਾਣਕਾਰੀ ਦਿੱਤੀ ਕਿ ਸੁਰੱਖਿਆ ਬਲਾਂ ਵੱਲੋਂ ਇੱਥੇ ਚਲਾਏ ਜਾ ਰਹੇ ‘ਆਪ੍ਰੇਸ਼ਨ ਆਲ ਆਊਟ’ ਵਿੱਚ ਇਸ ਸਾਲ 203 ਅੱਤਵਾਦੀਆਂ ਨੂੰ ਮਾਰਿਆ ਜਾ ਚੁੱਕਿਆ ਹੈ। ਬੀਤੇ ਤਿੰਨ ਸਾਲਾਂ ਵਿੱਚ ਅੱਤਵਾਦੀਆਂ ਦੇ ਮਾਰੇ ਜਾਣ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ।

ਜਾਣਕਾਰੀ ਮੁਤਾਬਕ ਇਸ ਸਾਲ ਜੰਮੂ ਅਤੇ ਕਸ਼ਮੀਰ ਵਿੱਚ 10 ਦਸੰਬਰ ਤੱਕ ਹੀ 203 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ। ਉੱਥੇ ਪਿਛਲੇ ਸਾਲ 2016 ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲਿਆਂ ਵਿੱਚ 148 ਅੱਤਵਾਦੀ ਮਾਰੇ ਗਏ ਸਨ। 2015 ਵਿੱਚ 108 ਅੱਤਵਾਦੀ ਮਾਰੇ ਗਏ ਸਨ।

ਜੰਮੂ ਕਸ਼ਮੀਰ ਵਿੱਚ 2017 ਵਿੱਚ ਜਿੱਥੇ ਮਾਰੇ ਜਾਣ ਵਾਲੇ ਅੱਤਵਾਦੀਆਂ ਦਾ ਅੰਕੜਾ ਵਧਿਆ ਹੈ, ਉੱਥੇ ਇਸ ਸਾਲ ਅੱਤਵਾਦੀ ਨਾਲ ਜੁੜੀਆਂ ਘਟਨਾਵਾਂ ਵਿੱਚ ਵੀ ਪਿਛਲੇ ਸਾਲ ਦੀ ਤੁਲਨਾ ਵਿੱਚ ਵਾਧਾ ਹੋਇਆ ਹੈ। 2017 ਵਿੱਚ 10 ਦਸੰਬਰ ਤੱਕ ਅੱਤਵਾਦੀ ਹਿੰਸਾ ਦੀਆਂ 335 ਘਟਨਾਵਾਂ ਵਾਪਰੀਆਂ, ਉੱਥੇ 2016 ਵਿੱਚ 10 ਦਸੰਬਰ ਤੱਕ ਅੱਤਵਾਦੀ ਹਿੰਸਾ ਦੀਆਂ 308 ਘਟਨਾਵਾਂ ਵਾਪਰੀਆਂ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top