ਪੰਜਾਬ

ਦੋ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ‘ਤੇ ਕੀਤਾ ਹਮਲਾ

Two Unidentified, Men, Attacked, Shopkeepers

ਦੁਕਾਨਦਾਰ ਨੇ ਲਾਇਆ ਤੀਹ ਹਜ਼ਾਰ ਦੀ ਲੁੱਟ ਦਾ ਦੋਸ਼

ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ

ਪਿੰਡ ਅਟਾਰੀ ਵਿਖੇ ਬੀਤੇ ਦਿਨੀਂ ਕਰਿਆਣੇ ਦਾ ਕੰਮ ਕਰਦੇ ਦੁਕਾਨਦਾਰ ‘ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਦੁਕਾਨ ‘ਤੇ ਕੰਮ ਕਰ ਰਹੇ ਦੁਕਾਨ ਮਾਲਕ ਤੇ ਉਸ ਦੀ ਮਾਤਾ ਨੂੰ ਜ਼ਖਮੀ ਕਰ ਦਿੱਤਾ ਦੁਕਾਨਦਾਰ ਨੇ ਆਖਿਆ ਕਿ ਹਮਲਾਵਰ ਲਗਭਗ ਤੀਹ ਹਜ਼ਾਰ ਰੁਪਏ ਵੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੰਦੀਪ ਕੁਮਾਰ ਪੁੱਤਰ ਮਨੋਹਰ ਲਾਲ ਪਿੰਡ ਅਟਾਰੀ ਨੇ ਦੱਸਿਆ ਕਿ ਉਹ ਤੇ ਉਸ ਦੀ ਮਾਤਾ ਸੁਨੀਤਾ ਰਾਣੀ ਪਤਨੀ ਮਨੋਹਰ ਲਾਲ ਆਪਣੀ ਕਰਿਆਣੇ ਦੀ ਦੁਕਾਨ ‘ਤੇ ਗਾਹਕਾਂ ਨੂੰ ਸੌਦਾ ਦੇ ਰਹੇ ਸਨ ਇਸੇ ਦੌਰਾਨ ਦੋ ਵਿਆਕਤੀ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ ਉਸਦੀ ਦੁਕਾਨ ‘ਤੇ ਆਏ ਤੇ ਹਮਲਾ ਕਰਕੇ ਉਸਦੀ ਮਾਤਾ ਸੁਨੀਤਾ ਰਾਣੀ ਤੇ ਉਸਨੂੰ ਜ਼ਖਮੀ ਕਰ ਦਿੱਤਾ

ਉਨ੍ਹਾਂ ਦੱਸਿਆ ਕਿ ਹਮਲਾਵਰਾਂ ‘ਚੋਂ ਇੱਕ ਵਿਅਕਤੀ ਗੱਲੇ ‘ਚ ਪਏ ਲਗਭਗ 30000 ਰੁਪਏ ਲੈ ਕੇ ਭੱਜ ਗਿਆ ਦੁਕਾਨ ‘ਤੇ ਰੌਲਾ ਪੈਂਦਾ ਦੇਖ ਪਿੰਡ ਦੇ ਲੋਕ ਇਕੱਠੇ ਹੋ ਗਏ ਪਿੰਡ ਵਾਲਿਆਂ ਦੀ ਮਦਦ ਨਾਲ ਦੂਸਰੇ ਨੂੰ ਫੜ੍ਹ ਕੇ ਹਥਿਆਰਾਂ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵੇਂ ਧਿਰਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਹਨ ਅਤੇ ਪੁਲਿਸ ਕਾਰਨਾਂ ਦਾ ਪਤਾ ਲਗਾਉਣ ‘ਚ ਜੁੱਟੀ ਹੋਈ ਹੈ ਮੁਦਈ ਧਿਰ ਇਸਨੂੰ ਲੁੱਟ ਦਾ ਮਾਮਲਾ ਦੱਸ ਰਹੀ ਹੈ। ਦੂਜੇ ਪਾਸੇ ਉਕਤ ਨੌਜਵਾਨ ਵੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਉਸ ਦਾ ਕਹਿਣਾ ਹੈ

ਉਨ੍ਹਾਂ ਕੋਈ ਲੁੱਟ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਕੋਲ ਕੋਈ ਹਥਾਅਰ ਹਨ ਉਨ੍ਹਾਂ ਕਿਹਾ ਕਿ ਇੱਕ ਤਾਂ ਉਨ੍ਹਾਂ ਨੂੰ ਕੁੱਟਿਆ ਗਿਆ ਹੈ ਤੇ ਦੂਜਾ ਝੂਠਾ ਚੋਰੀ ਦਾ ਦੋਸ਼ ਲਗਾਇਆ ਜਾ ਰਿਹਾ ਹੈ ਜੋ ਸਰਾਸਾਰ ਗਲਤ ਹੈ ਐੱਸਐੱਚਓ ਅਸ਼ੋਕ ਕੁਮਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਨਾਲ ਜਦ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਲੁੱਟ ਦੀ ਵਾਰਦਾਤ ਨਹੀਂ ਇਹ ਝਗੜਾ ਮੂੰਗਫਲੀ ਨੂੰ ਲੈ ਕੇ ਹੋਇਆ ਹੈ। ਦੁਕਾਨਦਾਰ ਸ਼ਹਿਰੋਂ ਸਮਾਨ ਲੈ ਕੇ ਜਾ ਰਿਹਾ ਸੀ ਅਕਸਰ ਹੀ ਉਸ ਤੋਂ ਸਮਾਨ ਲੈ ਕੇ ਜਾਂਦੇ ਹਨ ਤਾਂ ਉਸੇ ਵਹੀਕਲ ‘ਤੇ ਉਹ ਵਿਅਕਤੀ ਪਿੰਡ ਜਾਇਆ ਕਰਦੇ ਸਨ। ਉਸ ਦਿਨ ਉਨ੍ਹਾਂ ਨੇ ਸਾਧਨ ‘ਤੇ ਪਏ ਸਮਾਨ ‘ਚੋਂ ਮੂੰਗਫਲੀ ਕੱਢ ਲਈ ਸੀ, ਜਿਸ ਕਰਕੇ ਝਗੜਾ ਹੋਇਆ ਹੈ ਜਿਸਦੀ ਉਹ ਜਾਂਚ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top