ਦੇਸ਼

ਸਬਰੀਮਾਲਾ ਮੰਦਰ ‘ਚ ਦੋ ਔਰਤਾਂ ਹੋਈਆਂ ਦਾਖਲ

Two, women, entered, Sabarimala, temp

ਸਬਰੀਮਾਲਾ ਮੰਦਰ ‘ਚ ਦੋ ਔਰਤਾਂ ਹੋਈਆਂ ਦਾਖਲ 
ਤਿਰੁਵਨਤਪੁਰਮ, ਕੇਰਲ ਦੇ ਸਬਰੀਮਾਲਾ ਸਥਿੱਤ ਅਯੱਪਾ ਮੰਦਰ ‘ਚ ਅੱਜ ਸਵੇਰੇ 44 ਤੇ 42 ਸਾਲਾ ਦੋ ਔਰਤਾਂ ਦਾਖਲ ਹੋ ਗਈਆਂ ਮੁੱਖ ਮੰਤਰੀ ਪਿਨਾਰਾਈ ਵਿਜੈਯਨ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ, ਇਹ ਸੱਚ ਹੈ ਕਿ ਔਰਤਾਂ  ਮੰਦਰ ‘ਚ ਦਾਖਲ ਹੋਈਆਂ ਰਵਾਇਤੀ ਪਹਿਰਾਵੇ ‘ਚ ਤੇ ਸਿਰ ਢੱਕ ਕੇ ਕਨਕਦੁਰਗਾ (44) ਤੇ ਬਿੰਦੂ (42) ਅੱਜ ਸਵੇਰੇ 3.38 ਵਜੇ ਮੰਦਰ ਪਹੁੰਚੀਆਂ ਪੁਲਿਸ ਨੇ ਵਿਰੋਧ ਪ੍ਰਦਰਸ਼ਨਾਂ ਦੀ ਸੰਭਾਵਨਾ ਕਾਰਨ ਦੋਵੇਂ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ ਮੰਦਰ ‘ਚ ਦਾਖਲ ਹੋਣ ਵਾਲੀ ਇੱਕ ਮਹਿਲਾ ਬਿੰਦੂ ਕਾਲਜ ‘ਚ ਲੈਕਚਰਾਰ ਤੇ ਭਾਕਪਾ (ਮਾਲੇ) ਦੀ ਵਰਕਰ ਹੈ ਉਹ ਕੋਝੀਕੋਡ ਜ਼ਿਲ੍ਹੇ ਦੇ ਕੋਇਲੈਂਡੀ ਦੀ ਰਹਿਣ ਵਾਲੀ ਹੈ ਦੂਜੀ ਔਰਤ ਕਨਕਦੁਰਗਾ ਮਲਪਪੁਰਮ ਦੇ ਅੰਗਦੀਪੁਰਮ ‘ਚ ਇੱਕ ਨਾਗਰਿਕ ਸਪਲਾਈ ਕਰਮਚਾਰੀ ਹੈ
ਇਸ ਤੋਂ ਪਹਿਲਾਂ ਦੋਵੇਂ ਔਰਤਾਂ ਨੇ 24 ਦਸੰਬਰ ਨੂੰ ਵੀ ਮੰਦਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਵਿਰੋਧ ਕਾਰਨ ਉਨ੍ਹਾਂ ਮੁੜਨਾ ਪਿਆ ਸੀ ਚੇੱਨਈ ਦੇ ਇੱਕ ਸੰਗਠਨ ਨੇ 11 ਔਰਤਾਂ ਨੂੰ ਮੰਦਰ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ ਤੇ ਅਯੱਪਾ ਮੰਤਰੋਚਾਰਨ ਕਰ ਰਹੇ ਸ਼ਰਧਾਲੂਆਂ ਨੇ ਉਨ੍ਹਾਂ ਉੱਥੋਂ ਮੋੜ ਦਿੱਤਾ ਸੀ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਦੱਸਿਆ ਕਿ ਅੱਜ ਸਵੇਰੇ ਸਬਰੀਮਾਲਾ ਮੰਦਰ ‘ਚ ਪ੍ਰਵੇਸ਼ ਕਰਕੇ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਵਾਲੀਆਂ ਔਰਤਾਂ ਨੂੰ ਮੰਦਰ ਜਾਂਦੇ ਸਮੇਂ ਰਸਤੇ ‘ਚ ਪੁਲਿਸ ਨੇ ਸੁਰੱਖਿਆ ਪ੍ਰਦਾਨ ਕੀਤੀ ਸੀ
ਮੰਦਰ ‘ਚ ਔਰਤਾਂ ਦੇ ਦਾਖਲੇ ਤੋਂ ਬਾਅਦ ਮੁੱਖ ਪੁਜਾਰੀ ਨੇ ‘ਸ਼ੁੱਧੀਕਰਨ’ ਸਮਾਰੋਹ ਲਈ ਮੰਦਰ ਦੇ ਗਰਭ ਗ੍ਰਹਿ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਮੰਦਰ ਨੂੰ ਸਵੇਰੇ ਤਿੰਨ ਵਜੇ ਖੋਲ੍ਹਿਆ ਗਿਆ ਸੀ ਤੇ ‘ਸ਼ੁੱਧੀਕਰਨ’ ਲਈ ਉਸ ਨੂੰ ਸਵੇਰੇ ਸਾਢੇ 10 ਵਜੇ ਬੰਦਰ ਕਰ ਦਿੱਤਾ ਗਿਆ ਮੰਦਰ ਆਮ ਤੌਰ ‘ਤੇ ਦੁਪਹਿਰ ਸਾਢੇ 12 ਵਜੇ ਬੰਦ ਹੁੰਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top