ਨਸ਼ੀਲੀਆਂ ਵਸਤਾਂ ਸਮੇਤ ਦੋ ਔਰਤਾਂ ਕਾਬੂ

Two, Women, Including, Drugs, Control

500 ਗੋਲੀਆਂ ਨਸ਼ੀਲੀਆਂ ਤੇ 10 ਗ੍ਰਾਮ ਸੁਲਫਾ ਕੀਤਾ ਬਰਾਮਦ

ਨਾਭਾ, ਤਰੁਣ ਕੁਮਾਰ ਸ਼ਰਮਾ/ਸੱਚ ਕਹੂੰ ਨਿਊਜ਼

ਨਾਭਾ ਪੁਲਿਸ ਵੱਲੋਂ ਦੋ ਮਹਿਲਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਇਨ੍ਹਾਂ ਖਿਲਾਫ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫਤਾਰ ਹੋਈਆਂ ਔਰਤਾਂ ਦੀ ਪਛਾਣ ਪਿੰਡ ਰੋਹਟੀ ਛੰਨਾ ਦੀ ਜਸਬੀਰ ਕੌਰ ਤੇ ਅਮਰਜੀਤ ਕੌਰ ਦੇ ਰੂਪ ‘ਚ ਹੋਈ ਹੈ ਜਿਨ੍ਹਾਂ ਤੋਂ ਕਥਿਤ ਰੂਪ ਵਿੱਚ ਕ੍ਰਮਵਾਰ 500 ਗੋਲੀਆਂ ਨਸ਼ੀਲੀਆਂ ਤੇ 10 ਗ੍ਰਾਮ ਸੁਲਫਾ ਬਰਾਮਦ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਨ੍ਹਾਂ ਮਹਿਲਾਵਾਂ ਤੋਂ ਇਲਾਵਾ ਵੀ ਪਿਛਲੇ ਮਹੀਨੇ ਦੋ ਹੋਰ ਔਰਤਾਂ ਨੂੰ ਨਾਭਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ।

ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਨਾਭਾ ਸਦਰ ਥਾਣਾ ਇੰਚਾਰਜ਼ ਇੰਸਪੈਕਟਰ ਬਿੱਕਰ ਸਿੰਘ ਸੋਹੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਹੁਣ ਔਰਤਾਂ ਪਿੱਛੇ ਨਹੀਂ ਹਨ ਸਗੋਂ ਜਿਆਦਾਤਰ ਮਾਮਲਿਆਂ ਵਿੱਚ ਔਰਤਾਂ ਰਾਹੀਂ ਹੀ ਇਹ ਵਪਾਰ ਚਲਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬ ਪੁਲਿਸ ਨੇ ਹੁਣ ਨਸ਼ੇ ਦੇ ਵਪਾਰ ਤੇ ਨਸ਼ੇ ਦੀ ਦਲਦਲ ‘ਚ ਡੁੱਬੀਆਂ ਇਨ੍ਹਾਂ ਔਰਤਾਂ ਨੂੰ ਕਾਬੂ ਕਰਨ ਲਈ ਵੱਖਰੇ ਤੌਰ ‘ਤੇ ਮਹਿਲਾ ਵਿੰਗ ਤਿਆਰ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।