ਦਰਦਨਾਕ ਸੜਕ ਹਾਦਸੇ ਚ ਦੋ ਨੌਜਵਾਨਾਂ ਦੀ ਮੋਤ

0
Youths, Killed, Road, Accident

ਗੁਰੂਹਰਸਹਾਏ (ਵਿਜੈ ਹਾਂਡਾ ) ਫਿਰੋਜ਼ਪੁਰ – ਫਾਜ਼ਿਲਕਾ ਜੀ ਟੀ ਰੋਡ ਉਪਰ ਸਥਿਤ ਪਿੰਡ ਲਾਲਚੀਆਂ ਤੇ ਗੁੰਦੜ ਢੰਡੀ ਦੇ ਵਿਚਕਾਰ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਮਿਤ੍ਕ ਨੋਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਸਾਈਡ ਤੋ ਰਾਤ 11:30 ਵਜੇ ਦੇ ਕਰੀਬ ਆਪਣੇ ਘਰ ਪਿੰਡ ਚੱਕ ਛਾਂਗਾ ਰਾਏ ਹਿਠਾੜ ( ਛੀਬੀਆਂ ਵਾਲਾ) ਆ ਰਹੇ ਨੋਜਵਾਨ ਕ੍ਰਿਸ਼ਨ ਸਿੰਘ (21) ਪੁੱਤਰ ਜੱਗਾ ਸਿੰਘ ਅਤੇ ਮੋੜ ਸਿੰਘ (20) ਪੁੱਤਰ ਮੰਗਲ ਸਿੰਘ ਦੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਮੋਤ ਹੋ ਗਈ । ਪਿੰਡ ਵਾਸੀਂਆ ਅਨੁਸਾਰ ਦੋਨੋਂ ਨੋਜਵਾਨ ਕੁਆਰੇ ਸਨ ਤੇ ਕੰਬਾਇਨ ਦੇ ਡਰਾਈਵਰ ਹੋਣ ਕਰਕੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਏ ਹੋਏ ਸਨ । ਨੌਜਵਾਨਾਂ ਦੀ ਮੋਤ ਦੀ ਖਬਰ ਮਿਲਦੀਆਂ ਹੀ ਪਿੰਡ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।