ਯੂਪੀ ਚੋਣਾਂ 2017 : ਤੀਜੇ ਗੇੜ ਦੀਆਂ 69 ਸੀਟਾਂ ‘ਤੇ ਵੋਟਿੰਗ ਸ਼ੁਰੂ

ਲਖਨਊ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ‘ਚ 12 ਜ਼ਿਲ੍ਹਿਆਂ ਦੀਆਂ 69 ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ। ਸਵੇਰੇ ਹੀ ਵੋਟਰ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਪੁੱਜ ਗਏ।
ਤੀਜੇ ਗੇੜ ਦੇ ਮੁਕਾਬਲੇ ‘ਚ ਕੁੱਲ 826 ਉਮੀਦਵਾਰ ਹਨ। ਕੁੱਲ 2.41 ਕਰੋੜ ਵੋਟਰਾਂ ਨੂੰ ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਸ ਗੇੜ ‘ਚ ਵੋਟਿੰਗ ਲਈ 25,603 ਵੋਟਰ ਕੇਂਦਰ ਬਣਾਏ ਗਏ ਹਨ।