ਬੰਦਾਯੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਦੇ ਬੰਦਾਯੂ ‘ਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਸੂਬੇ ਦੀ ਸਮਾਜਵਾਦੀ ਪਾਰਟੀ ਸਰਕਾਰ ਤੇ ਗਠਜੋੜ ਤੋਂ ਬਾਅਦ ਨਾਲ ਨਜ਼ਰ ਆ ਰਹੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਰਹੇ। ਮੋਦੀ ਨੇ ਅਖਿਲੇਸ਼ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਤੁਹਾਡਾ ਕੰਮ ਨਹੀਂ ਕਾਰਨਾਮੇ ਬੋਲਦੇ ਹਨ।