ਪੰਜਾਬ

ਕੇਜਰੀਵਾਲ ਦਾ ਯੂ ਟਰਨ : ਕਿਹਾ ਦਿੱਲੀ ‘ਚ ਧੂੰਆਂ ਪੰਜਾਬ ਦਾ, ਹਰਿਆਣੇ ਦਾ ਨਹੀਂ

U Turn, Kejriwal, Smoke, Delhi, Punjab, Haryana

ਦਿੱਲੀ ਦੇ ਸਕੂਲਾਂ ਨੂੰ ਦੱਸਿਆ ਹਰਿਆਣਾ ਨਾਲੋਂ ਕਿਤੇ ਜ਼ਿਆਦਾ ਬਿਹਤਰ

ਹਰਿਆਣਾ ਦੀਆਂ ਚੋਣਾਂ ਵੇਖ ਪਰਾਲੀ ਬਾਰੇ ਹਰਿਆਣਾ ਦਾ ਕੀਤਾ ਬਚਾਅ

ਅਸ਼ਵਨੀ ਚਾਵਲਾ, ਚੰਡੀਗੜ੍ਹ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ‘ਤੇ ਯੂ ਟਰਨ ਲੈਂਦੇ ਹੋਏ ਕਿਹਾ ਕਿ ਹਰਿਆਣਾ ਦਿੱਲੀ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ, ਪ੍ਰਦੂਸ਼ਣ ਫੈਲਾਉਣ ਲਈ ਸਿੱਧੇ ਤੌਰ ‘ਤੇ ਪੰਜਾਬ ਜਿੰਮੇਵਾਰ ਹੈ।   ਅਰਵਿੰਦ ਕੇਜਰੀਵਾਲ ਹੁਣ ਤੱਕ ਪ੍ਰਦੂਸ਼ਨ ਦੇ ਮਾਮਲੇ ਵਿੱਚ ਹਰਿਆਣਾ ਅਤੇ ਪੰਜਾਬ ਨੂੰ ਹੀ ਦੋਸ਼ੀ ਠਹਿਰਾਉਂਦੇ ਆ ਰਹੇ ਸਨ ਪਰ ਹਰਿਆਣਾ ਵਿਖੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਯੂ ਟਰਨ ਮਾਰ ਲਿਆ ਹੈ। ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਖੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਜ਼ਿਆਦਾ ਹੇਠਾਂ ਆ ਗਿਆ ਹੈ ਅਤੇ ਉਥੇ ਸਾਹ ਲੈਣਾ ਵੀ ਕਾਫ਼ੀ ਜ਼ਿਆਦਾ ਔਖਾ ਹੈ, ਜਿਸ ਦਾ ਜਿੰਮੇਵਾਰ ਸਿੱਧੇ ਤੌਰ ‘ਤੇ ਪੰਜਾਬ ਹੈ, ਜਦੋਂ ਕਿ ਹਰਿਆਣਾ ਦਾ ਧੂੰਆਂ ਦਿੱਲੀ ਵਿਖੇ ਨਹੀਂ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਸੈਟੇਲਾਇਟ ਦੀਆਂ ਕੁਝ ਤਸਵੀਰਾਂ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨ ਹੀ ਇਨਾਂ ਤਸਵੀਰਾਂ ਵਿੱਚ ਪਰਾਲੀ ਸਾੜਦੇ ਨਜ਼ਰ ਆ ਰਹੇ ਹਨ, ਅਤੇ ਹਰਿਆਣਾ ਵਿਖੇ ਤਾਂ ਪਰਾਲੀ ਨਾ ਮਾਤਰ ਹੀ ਸਾੜੀ ਗਈ ਹੈ।

ਇਥੇ ਹੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸੁਖਪਾਲ ਖਹਿਰਾ ਉਨਾਂ ਲਈ ਰਾਜਨੀਤੀ ਵਿੱਚ ਕੋਈ ਮਾਅਨੇ ਨਹੀਂ ਰੱਖਦਾ ਹੈ। ਉਨਾਂ ਕਿਹਾ ਕਿ ਉਹ ਸਿਆਸਤ ਕੁਝ ਮੁੱਦੇ ‘ਤੇ ਆਧਾਰਿਤ ਕਰਦੇ ਹਨ ਅਤੇ ਇਸ ਸਮੇਂ ਜਿਹੜਾ ਕੁਝ ਵੀ ਪੰਜਾਬ ਵਿੱਚ ਚਲ ਰਿਹਾ ਹੈ, ਉਹ ਉਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਜਿਸ ਨੂੰ ਕਿ ਉਹ ਜਲਦ ਹੀ ਸੁਲਝਾ ਲੈਣਗੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਜਦੋਂ ਸਮਾਂ ਆਏਗਾ ਉਸ ਸਮੇਂ ਪੰਜਾਬ ਲਈ ਸਟੀਕ ਐਕਸ਼ਨ ਲਿਆ ਜਾਏਗਾ ਪਰ ਇਸ ਸਮੇਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਅਰਵਿੰਦਰ ਕੇਜਰੀਵਾਲ ਨੇ ਸੁਖਪਾਲ ਖਹਿਰਾ ਵਲੋਂ ਦਿੱਤੇ ਗਏ 8 ਨਵੰਬਰ ਦੇ ਅਲਟੀਮੇਟਮ ਬਾਰੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਮੁਕਤ ਭਾਰਤ ਨੂੰ ਦੇਖਣਾ ਚਾਹੁੰਦੇ ਹਨ ਅਤੇ ਇਸ ਨੂੰ ਲੈ ਕੇ ਉਹ ਰਾਜਨੀਤੀ ਕਰਦੇ ਹਨ, ਇਸ ਲਈ ਸੁਖਪਾਲ ਖਹਿਰਾ ਨੂੰ ਲੈ ਕੇ ਉਹ ਕੋਈ ਜਿਆਦਾ ਚਿੰਤਤ ਜਾ ਫਿਰ ਅਸਹਿਜ ਨਹੀਂ ਹਨ।

ਦਿੱਲੀ ਦੀ ਹਵਾ ਗੁਣਵੱਤਾ ਗੰਭੀਰ ਤੋਂ ਖਰਾਬ ਸ਼੍ਰੇਣੀ ‘ਚ ਪਹੁੰਚਣ ਦੇ ਕਰੀਬ

ਆਸ-ਪਾਸ ਦੇ ਇਲਾਕਿਆਂ ‘ਚ ਪਰਾਲੀ ਸਾੜੇ ਜਾਣ ਤੇ ਪ੍ਰਤੀਕੂਲ ਮੌਸਮੀ ਹਾਲਾਤਾਂ ਕਾਰਨ ਅੱਜ ਕੌਮੀ ਰਾਜਧਾਨੀ ਖੇਤਰ ਦੀ ਹਵਾ ਗੁਣਵੱਤਾ ਗੰਭੀਰ ਰੂਪ ਨਾਲ ਖਰਾਬ ਦੀ ਸ਼੍ਰੇਣੀ ‘ਚ ਪ੍ਰਵੇਸ਼ ਦੇ ਕਗਾਰ ‘ਤੇ ਪਹੁੰਚ ਗਈ ਦਿੱਲੀ ਦੀ ਹਵਾ ਗੁਣਵੱਤਾ 392 ਦਰਜ ਕੀਤੀ ਗਈ ਹੈ ਜੋ ਬੇਹੱਦ ਖਰਾਬ ਸ਼੍ਰੇਣੀ ‘ਚ ਆਉਂਦੀ ਹੈ ਤੇ ਇਹ 400 ਦਾ ਅੰਕੜਾ ਪਾਰ ਕਰਦਿਆਂ ਹੀ ਗੰਭੀਰ ਰੂਪ ਨਾਲ ਖਰਾਬ ਦੀ ਸ਼੍ਰੇਣੀ ‘ਚ ਪਹੁੰਚ ਜਾਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top