Breaking News

ਉਬੇਰ ਕੱਪ: ਭਾਰਤ ਨੇ ਆਸਟਰੇਲੀਆ ਨੂੰ ਹਰਾਇਆ

ਏਜੰਸੀ, ਬੈਂਕਾਕ

ਭਾਰਤੀ ਮਹਿਲਾ ਸ਼ਟਲਰਾਂ ਨੇ ਪਿਛਲੇ ਖ਼ਰਾਬ ਪ੍ਰਦਰਸ਼ਨ ਤੋਂ ਉੱਭਰਦਿਆਂ ਸੋਮਵਾਰ ਨੂੰ ਇੱਥੇ ਉਬੇਰ ਕੱਪ ਮਹਿਲਾ ਬੈਡਮਿੰਟਨ ਪ੍ਰਤੀਯੋਗਤਾ ‘ਚ ਆਸਟਰੇਲੀਆ ਨੂੰ 4-1 ਨਾਲ ਹਰਾਉਂਦਿਆਂ ਫ਼ਾਈਨਲ ਦੀ ਆਸ ਨੂੰ ਜ਼ਿੰਦਾ ਰੱਖਿਆ ਆਸਟਰੇਲੀਆ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਸਟਾਰ ਖਿਡਾਰਨ ਸਾਇਨਾ ਨੇਹਵਾਲ ਨੇ ਕੀਤੀ ਅਤੇ ਪਹਿਲੇ ਮਹਿਲਾ ਸਿੰਗਲ ‘ਚ ਸੁਆਨ ਨੂੰ 21-14,21-19 ਨਾਲ ਹਰਾ ਕੇ ਭਾਰਤ ਨੂੰ 1-0 ਦਾ ਵਾਧਾ ਦਿਵਾਇਆ ਮਹਿਲਾ ਡਬਲਜ਼ ਦੇ ਮੈਚ ‘ਚ ਭਾਰਤ ਹਾਰ ਗਿਆਤੀਸਰੇ ਮੈਚ ‘ਚ ਰਿਵਰਸ ਸਿੰਗਲ ਮੈਚ ‘ਚ ਵੈਸ਼ਣਵੀ ਨੇ ਜੈਨੀਫਰ ਨੂੰ 21-17, 21-13 ਨਾਲ ਹਰਾ  ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਇਸ ਤੋਂ ਬਾਅਦ ਚੌਥੇ ਮੈਚ ‘ਚ ਭÎਾਰਤੀ ਡਬਲਜ਼ ਜੋੜੀ ਘੋਰਪੜੇ ਅਤੇ ਸਾਵੰਤ ਨੇ ਜਿੱਤ ਦਰਜ ਕਰਕੇ ਭਾਰਤ ਨੂੰ 3-1 ਨਾਲ ਅਤੇ ਪੰਜਵੇਂ ਅਤੇ ਆਖ਼ਰੀ ਮੈਚ ਪ੍ਰਭੁਦੇਸਾਈ ਨੇ ਜੇਸਲੀ ਨੂੰ ਹਰਾ ਕੇ ਭਾਰਤ ਦੀ 4-1 ਨਾਲ ਜਿੱਤ ਪੱਕੀ ਕਰ ਦਿੱਤੀ ਅੰਕ ਸੂਚੀ ‘ਚ ਹੁਣ ਭਾਰਤ ਤੋਂ ਬਾਅਦ ਕਨਾਡਾ ਤੀਸਰੇ ਅਤੇ ਆਸਟਰੇਲੀਆ ਚੌਥੇ ਨੰਬਰ ‘ਤੇ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top