Uday Thackeray : ਅੱਜ ਲੈਣਗੇ ਮੁੱਖ ਮੰਤਰੀ ਵਜੋਂ ਹਲਫ਼

0
Uday Thackeray , Oath, Chief minister, Today

ਸ਼ਿਵਸੈਨਾ-ਕਾਂਗਰਸ-ਐਨਸੀਪੀ ਗਠਜੋੜ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ

ਏਜੰਸੀ/ਮੁੰਬਈ। ਸ਼ਿਵਸੈਨਾ ਮੁਖੀ ਉਦੈ ਠਾਕਰੇ 28 ਨਵੰਬਰ ਨੂੰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਠਾਕਰੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਲਈ ਸ਼ਿਵਸੈਨਾ,  ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਤੇ ਕਾਂਗਰਸ ਗਠਜੋੜ ਦੇ ਉਮੀਦਵਾਰ ਹਨ ਠਾਕਰੇ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਰਾਜਪਾਲ ਬੀ. ਕੇ. ਕੋਸ਼ਿਆਰੀ ਦੇ ਦਫ਼ਤਰ ਵੱਲੋਂ ਇੱਕ ਪੁਸ਼ਟੀ ਪੱਤਰ ਜਾਰੀ ਕੀਤਾ ਗਿਆ ਹੈ ਰਾਜਪਾਲ ਦੇ ਦਫ਼ਤਰ ਨੇ ਮੁੰਬਈ ਦੇ ਸ਼ਿਵਾਜੀ ਪਾਰਕ ‘ਚ ਸਮਾਰੋਹ ‘ਚ ਸਹੁੰ ਚੁੱਕ ਸਮਾਗਮ ਦੀ ਇਜ਼ਾਜਤ ਦਿੰਦਿਆਂ । Uday Thackeray

ਇਸ ਲਈ ਤਾਰੀਕ ਦੀ ਪੁਸ਼ਟੀ ਕੀਤੀ ਹੈ ਇਸ ਤੋਂ ਪਹਿਲਾਂ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਤਿੰਨੇ ਪਾਰਟੀਆਂ ਦੀ ਸਾਂਝੀ ਮੀਟਿੰਗ ‘ਚ ਐਲਾਨ ਕੀਤਾ ਸੀ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਇੱਕ ਦਸੰਬਰ ਨੂੰ ਹੋਵੇਗਾ ਪਰ ਰਾਜਪਾਲ ਨਾਲ ਠਾਕਰੇ ਦੇ ਮਿਲਣ ਤੋਂ ਬਾਅਦ ਸਮਾਂ ਸਾਰਨੀ ‘ਚ ਬਦਲਾਅ ਹੋਇਆ ਹੈ ਸ਼ਿਵਸੈਨਾ ਮੁਖੀ ਨੇ ਕਾਂਗਰਸ ਤੇ ਰਾਕਾਂਪਾ ਦੇ ਮੁੱਖ ਆਗੂਆਂ ਨਾਲ ਮੰਗਲਵਾਰ ਰਾਤ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ ਮਹਾਂਰਾਸ਼ਟਰ ‘ਚ ਸ਼ਿਵਸੈਨਾ-ਐਨਸੀਪੀ-ਕਾਂਗਰਸ ਗਠਜੋੜ ਖਿਲਾਫ਼ ਦਾਖਲ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ।

ਮਹਾਂਰਾਸ਼ਟਰ ਦੇ 17ਵੇਂ ਸੀਐੱਮ ਬਣਨਗੇ Uday Thackeray

ਜਾਣਕਾਰੀ ਅਨੁਸਾਰ, ਮਹਾਂਰਾਸ਼ਟਰ ਵਿਕਾਸ ਅਘਾੜੀ ਦੇ ਆਗੂ ਚੁਣੇ ਗਏ ਸ਼ਿਵਸੈਨਾ ਚੀਫ਼ ਉਦੈ ਠਾਕਰੇ ਦੇ ਸਹੁੰ ਚੁੱਕ ਸਮਾਗਮ ਲਈ ਸ਼ਿਵਾਜੀ ਪਾਰਕ ਤੇ ਉਸਦੇ ਆਸ-ਪਾਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਉਦੈ ਠਾਕਰੇ ਵੀਰਵਾਰ ਸ਼ਾਮ ਨੂੰ ਮਹਾਂਰਾਸ਼ਟਰ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਸ਼ਿਵਸੈਨਾ, ਐਨਸੀਪੀ ਤੇ ਕਾਂਗਰਸ ਦੇ ਗਠਜੋੜ ਮਹਾਂਰਾਸ਼ਟਰ ਵਿਕਾਸ ਅਘਾੜੀ (ਐਮਵੀਏ) ਦੇ ਆਗੂ ਉਦੈ ਠਾਕਰੇ ਪਰਿਵਾਰ ਤੋਂ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਮੈਂਬਰ ਹੋਣਗੇ।

ਸੀਐੱਮ ਅਹੁਦੇ ਦਾ ਲਾਲਚ ਦੇ ਕੇ ਹਮਾਇਤ ਦੇਣੀ ਖਰੀਦੋ-ਫਰੋਖਤ : ਅਮਿਤ ਸ਼ਾਹ

ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਐਨਸੀਪੀ ਚੀਫ਼ ਸ਼ਰਦ ਪਵਾਰ ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਚੁਣੌਤੀ ਦਿੱਤੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਹੁਦੇ ਦਾ ਲਾਲਚ ਦੇ ਕੇ ਹਮਾਇਤ ਲੈਣਾ ਖਰੀਦ-ਫਰੋਖਤ ਨਹੀਂ ਹੈ ਤਾਂ ਕੀ? ਉਨ੍ਹਾਂ ਕਿਹਾ, ਮੈਂ ਸ਼ਰਦ ਜੀ ਤੇ ਸੋਨੀਆ ਜੀ ਨੂੰ ਕਹਿੰਦਾ ਹਾਂ ਕਿ ਇੱਕ ਵਾਰ ਬੋਲ ਕੇ ਦੇਖੋ ਕਿ ਮੁੱਖ ਮੰਤਰੀ ਉਨ੍ਹਾਂ ਦਾ ਹੋਵੇਗਾ ਤੇ ਫਿਰ ਸ਼ਿਵਸੈਨਾ ਦੀ ਹਮਾਇਤ ਲੈਣ ਲਗਭਗ 100 ਸੀਟਾਂ ਵਾਲਾ ਗਠਜੋੜ 56 ਸੀਟ ਵਾਲੀ ਪਾਰਟੀ ਨੂੰ ਮੁੱਖ ਮੰਤਰੀ  ਅਹੁਦਾ ਦੇ ਰਿਹਾ ਹੈ, ਇਹ ਖਰੀਦ-ਫਰੋਖਤ ਹੀ ਹੈ।

400 ਕਿਸਾਨਾਂ ਨੂੰ ਵੀ ਭੇਜਿਆ ਗਿਆ ਸੱਦਾ

ਸ਼ਿਵਸੈਨਾ ਦੇ ਆਗੂ ਵਿਨਾਇਕ ਰਾਉਤ ਨੇ ਕਿਹਾ, ਉਦੈ ਠਾਕਰੇ ਦੇ ਸਹੁੰ ਚੁੱਕ ਸਮਾਗਮ ‘ਚ ਮਹਾਂਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਤਕਰੀਬਨ 400 ਕਿਸਾਨਾਂ ਨੂੰ ਸੱਦਿਆ ਗਿਆ ਹੈ ਇਸ ‘ਚ ਖਾਸ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਕਿਸਾਨਾਂ ਨੇ ਨੁਕਸਾਨ ਤੇ ਕਰਜ਼ ਦੌਰਾਨ ਖੁਦਕੁਸ਼ੀ ਕਰ ਲਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।