ਯੂਕੇ ਨੇ ਬੱਚਿਆਂ ਲਈ ਮਾਡਰਨਾ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ

Corona Vaccine

ਯੂਕੇ ਨੇ ਬੱਚਿਆਂ ਲਈ ਮਾਡਰਨਾ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਲੰਡਨ (ਏਜੰਸੀ)। ਬ੍ਰਿਟੇਨ ਦੀ ਮੈਡੀਸਨ ਅਤੇ ਹੈਲਥਕੇਅਰ ਉਤਪਾਦ ਰੈਗੂਲੇਟਰੀ ਏਜੰਸੀ (ਐਮਐਚਆਰਏ) ਨੇ ਛੇ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਮੋਡਰਨਾ ਕੋਵਿਡ-19 ਵੈਕਸੀਨ ਸਪਾਈਕਵੈਕਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਐਮਐਚਆਰਏ ਦੇ ਮੁਖੀ ਜੂਨ ਰੇਨੇ ਆਪਣੇ ਬਿਆਨ ਵਿੱਚ ਕਿਹਾ, “ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮੋਡੇਰਨਾ, ਦੁਆਰਾ ਬਣਾਈ ਗਈ ਵੈਕਸੀਨ ਸਪਾਈਵੈਕਸ ਨੂੰ ਯੂਕੇ ਵਿੱਚ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਅਧਿਕਾਰਤ ਕੀਤਾ ਗਿਆ ਹੈ।

ਇਹ ਟੀਕਾ ਇਸ ਉਮਰ ਸਮੂਹ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਬਿਆਨ ਮੁਤਾਬਕ ਜਨਵਰੀ 2021 ‘ਚ ਸਪਾਈਕਵੈਕਸ ਵੈਕਸੀਨ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਅਧਿਕਾਰਤ ਸੀ ਅਤੇ ਅਗਸਤ 2021 ਵਿੱਚ 12-17 ਸਾਲ ਦੀ ਉਮਰ ਦੇ ਬਾਲਗਾਂ ਲਈ ਮਨਜ਼ੂਰ ਕੀਤਾ ਗਿਆ। ਸਪੁਟਨਿਕ ਦੀ ਰਿਪੋਰਟ ਦੇ ਅਨੁਸਾਰ, ਬ੍ਰਿਟੇਨ ਨੇ ਹੁਣ ਤੱਕ ਕੋਰੋਨਵਾਇਰਸ ਦੇ ਵਿਰੁੱਧ ਛੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਜਿੰਨ੍ਹਾਂ ਵਿੱਚ ਬਾਇਓਐਨਟੈਕ/ਫਾਈਜ਼ਰ, ਜੌਨਸਨ ਐਂਡ ਜੌਨਸਨ, ਮੋਡੇਰਨਾ, ਨੋਵਾਵੈਕਸ, ਐਸਟਰਾਜ਼ੇਨੇਕਾ ਅਤੇ ਵਾਲਨੇਵਾ ਦੁਆਰਾ ਨਿਰਮਿਤ ਟੀਕਿਆਂ ਵਿੱਚ ਸ਼ਾਮਿਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ