Uncategorized

ਹੁਣ ਅੰਡਰ-17 ਨੈਸ਼ਨਲ ਫੁੱਟਬਾਲ ‘ਚ ਦਿਖਾਇਆ ਜਲਵਾ

  • ਸ੍ਰੀ ਗੁਰੂਸਰ ਮੋਡੀਆ ਸਥਿਤ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਹਨ ਤਿੰਨੋਂ ਹੋਣਹਾਰ
  • ਤੇਲੰਗਾਨਾ ‘ਚ ਹੋਈ ਅੰਡਰ-17 ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ
  • ਪੂਜਨੀਕ ਗੁਰੂ ਜੀ ਨੇ ਦਿੱਤਾ ਸਫ਼ਲਤਾ ਦਾ ਸਿਹਰਾ

ਸ੍ਰੀ ਗੁਰੂਸਰ ਮੋਡੀਆਂ (ਸੱਚ ਕਹੂੰ ਨਿਊਜ਼) 6 ਤੋਂ 11 ਜੂਨ ਤੱਕ ਤੇਲੰਗਾਨਾ ‘ਚ ਹੋਏ ਅੰਡਰ-17 ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸ੍ਰੀ ਗੁਰੂਸਰ ਮੋਡੀਆਂ ਦੇ ਤਿੰਨ ਹੋਣਹਾਰ ਖਿਡਾਰੀਆਂ ਨੇ ਰਾਜਸਥਾਨ ਦੀ ਟੀਮ ਵੱਲੋਂ ਹਿੱਸਾ ਲੈ ਕੇ ਸੰਸਥਾਨ ਦਾ ਨਾਂਅ ਰੌਸ਼ਨ ਕੀਤਾ ਹੈ ਖਿਡਾਰੀਆਂ ਦੀ ਉਪਲੱਬਧੀ ‘ਤੇ ਪ੍ਰਿੰਸੀਪਲ ਨਰੋਤਮ ਦਾਸ ਇੰਸਾਂ ਅਤੇ ਉੱਪ ਪ੍ਰਿੰਸੀਪਲ ਰੂਪ ਸਿੰਘ ਇੰਸਾਂ ਨੇ ਹਾਰਦਿਕ ਵਧਾਈ ਦਿੰਦਿਆਂ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ ਸਾਰੇ ਖਿਡਾਰੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਨੂੰ ਦਿੱਤਾ ਹੈ ਸਕੂਲ ਦੇ ਫੁੱਟਬਾਲ ਕੋਚ ਮਦਨ ਇੰਸਾਂ ਨੇ ਦੱਸਿਆ ਕਿ 6 ਤੋਂ 11 ਜੂਨ ਤੱਕ ਤੇਲੰਗਾਨਾ ‘ਚ ਹੋਈ ਅੰਡਰ-17 ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ‘ਚ ਦੁਨੀਆਂ ਭਰ ਤੋਂ ਵੱਖ ਵੱਖ ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ, ਜਿਸ ‘ਚ ਰਾਜਸਥਾਨ ਦੀ ਟੀਮ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸ੍ਰੀਗੁਰੂਸਰ ਮੋਡੀਆਂ ਦੇ ਸ਼ੰਕਰ, ਬਿਲਸਨ ਅਤੇ ਕੁਲਦੀਪ ਇੰਸਾਂ ਸ਼ਾਮਲ ਰਹੇ ਪ੍ਰਤੀਯੋਗਿਤਾ ਦੌਰਾਨ ਰਾਜਸਥਾਨ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਤੇਲੰਗਾਨਾ ਨੂੰ 2-0 ਨਾਲ ਹਰਾ ਦਿੱਤਾ
ਅਗਲੇ ਮੈਚ ‘ਚ ਰਾਜਸਥਾਨ ਦੀ ਟੀਮ ਨੇ ਸੀਬੀਐੱਸਈ ਦੀ ਟੀਮ ਨੂੰ ਵੀ 2-0 ਦੇ ਫਰਕ ਨਾਲ ਹਰਾ ਦਿੱਤਾ ਸੁਪਰ-8 ਮੁਕਾਬਲੇ ‘ਚ ਫੁੱਟਬਾਲ ਦੇ ਗੜ੍ਹ ਪੱਛਮੀ ਬੰਗਾਲ ਦੀ ਟੀਮ ਸਾਹਮਣੇ ਰਾਜਸਥਾਨ ਦੀ ਟੀਮ ਨੂੰ ਆਖਰੀ ਮਿੰਟ ਤੱਕ ਸੰਘਰਸ਼ ਕਰਨਾ ਪਿਆ ਅਤੇ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਈ ਸਕੂਲ ਦੇ ਪ੍ਰਿੰਸੀਪਲ ਨਰੋਤਮ ਦਾਸ ਇੰਸਾਂ ਤੇ ਉੱਪ ਪ੍ਰਿੰਸੀਪਲ ਰੂਪ ਸਿੰਘ ਇੰਸਾਂ ਨੇ ਵੀ ਤਿੰਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ

ਪ੍ਰਸਿੱਧ ਖਬਰਾਂ

To Top