ਅੰਡਰ-19 ਵਿਸ਼ਵ ਕੱਪ : ਚੰਡੀਗੜ੍ਹ ਦੇ ਹਰਨੂਰ ਨੇ ਖੇਡੀ ਧਮਾਕੇਦਾਰ ਪਾਰੀ, ਭਾਰਤ ਨੇ ਆਇਰਲੈਂਡ ਨੂੰ ਹਰਾਇਆ

match, Under-19 World Cup

ਚੰਡੀਗੜ੍ਹ ਦੇ ਹਰਨੂਰ ਨੇ ਆਇਰਲੈਂਡ ਖਿਲਾਫ 88 ਦੌੜਾਂ ਬਣਾਈਆਂ (Under-19 World Cup)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਵੈਸਟਇੰਡੀਜ਼ ’ਚ ਖੇਡੇ ਜਾ ਰਹੇ ਅੰਡਰ-19 ਵਿਸ਼ਵ ਕੱਪ ’ਚ ਭਾਰਤ ਨੇ ਆਇਰਲੈਂਡ ਨੂੰ ਹਰਾ ਦਿੱਤਾ ਹੈ। ਇਸ ਜਿੱਤ ਦੇ ਹੀਰੋ ਚੰਡੀਗੜ੍ਹ ਦੇ ਖਿਡਾਰੀ ਹਰਨੂਰ ਸਿੰਘ ਰਹੇ ਜਿਨਾਂ ਨੇ ਆਪਣੀ 88 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਭਾਰਤ ਨੂੰ ਜਿੱਤ ਦਿਵਾਈ। ਹਰਨੂਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 101 ਗੇਂਦਾਂ ’ਤੇ 88 ਦੌੜਾਂ ਬਣਾਈਆਂ, ਜਿਸ ’ਚ ਉਨਾਂ ਨੇ 12 ਚੌਕੇ ਜੜੇ। ਭਾਰਤ ਨੇ ਇਹ ਮੈਚ 174 ਦੌਰਾਂ ਦੇ ਭਾਰੀ ਅੰਤਰ ਨਾਲ ਜਿੱਤ ਲਿਆ। ਇਸ ਜਿੱਤ ਨਾਲ ਭਾਰਤੀ ਟੀਮ ਸੁਪਰ ਲੀਗ ’ਚ ਪਹੁੰਚ ਗਈ ਹੈ।

ਭਾਰਤ ਨੇ 50 ਓਵਰਾਂ ’ਚ 5 ਵਿਕਟਾਂ ’ਤੇ ਬਣਾਈਆਂ 307 ਦੌੜਾਂ

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ’ਚ 5 ਵਿਕਟਾਂ ਦੇ ਗੁਆ ਕੇ 307 ਦੌੜਾਂ ਬਣਾਈਆਂ। ਜਵਾਬ ’ਚ ਆਇਰਲੈਂਡ ਦੀ ਟੀਮ 39 ਓਵਰਾਂ ’ਚ 133 ਦੌੜਾਂ ’ਤੇ ਸਿਮਟ ਗਈ। ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਅੰਗਕ੍ਰਿਸ਼ ਅਤੇ ਹਰਨੂਰ ਭਾਰਤ ਲਈ ਓਪਨਿੰਗ ਕਰਨ ਆਏ। ਅੰਗਕ੍ਰਿਸ਼ ਨੇ 79 ਗੇਂਦਾਂ ‘ਚ 10 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ 79 ਦੌੜਾਂ ਬਣਾਈਆਂ। ਜਦੋਂਕਿ ਹਰਨੂਰ ਨੇ 101 ਗੇਂਦਾਂ ‘ਤੇ 88 ਦੌੜਾਂ ਬਣਾਈਆਂ।

ਟੀਮ ਇੰਡੀਆ ਦੇ ਅੰਗਕ੍ਰਿਸ਼ ਰਘੂਵੰਸ਼ੀ ਅਤੇ ਹਰਨੂਰ ਸਿੰਘ ਨੇ ਸ਼ਾਨਦਾਰ ਪਾਰੀ ਖੇਡੀ ਹੈ। ਜਦੋਂਕਿ ਗਰਵ ਸਾਂਗਵਾਨ, ਅਨੀਸ਼ਵਰ ਗੌਤਮ ਅਤੇ ਕੌਸ਼ਲ ਤਾਂਬੇ ਨੇ 2-2 ਵਿਕਟਾਂ ਲਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਰਾਜ ਬਾਵਾ ਨੇ 42 ਦੌੜਾਂ (64 ਗੇਂਦਾਂ ਵਿੱਚ ਦੋ ਚੌਕੇ ਅਤੇ ਇੱਕ ਛੱਕਾ) ਅਤੇ ਮੈਚ ਦੀ ਕਪਤਾਨੀ ਕਰ ਰਹੀ ਨਿਸ਼ਾਂਤ ਸਿੰਧੂ ਨੇ 34 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮੱਦਦ ਨਾਲ 36 ਦੌੜਾਂ ਦਾ ਯੋਗਦਾਨ ਪਾਇਆ। ਆਖਰ ਵਿੱਚ ਭਾਰਤੀ ਬੱਲੇਬਾਜ਼ ਰਾਜਵਰਧਨ ਹੰਗਰਗੇਕਰ ਨੇ ਵਿਸਫੋਟਕ ਪਾਰੀ ਖੇਡਦਿਆਂ ਸਿਰਫ 17 ਗੇਂਦਾਂ ਵਿੱਚ ਪੰਜ ਛੱਕਿਆਂ ਅਤੇ ਇੱਕ ਚੌਕੇ ਦੀ ਮੱਦਦ ਨਾਲ 39 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤੀ ਟੀਮ ਨੂੰ 300 ਦੌੜਾਂ ਦੇ ਪਾਰ ਪਹੁੰਚਾਇਆ। ਇਸ ਤਰ੍ਹਾਂ ਭਾਰਤ ਨੇ 50 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 307 ਦੌੜਾਂ ਬਣਾਈਆਂ।

ਜਿਕਰਯੋਗ ਹੈ ਕਿ ਹਰਨੂਰ ਸਾਊਥ ਅਫਰੀਕਾ ਖਿਲਾਫ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਇਸ ਤੋਂ ਬਾਅਦ ਉਨਾਂ ਫਾਰਮ ’ਚ ਵਾਪਸ ਪਰਦਿਆਂ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਉਹ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ ਪਰ ਉਨਾਂ ਦੀ ਇਸ ਸ਼ਾਨਦਾਰ ਪਾਰੀ ਨੇ ਭਾਰਤ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ