ਸਮਝੇ ਪਾਕਿ: ਅੱਤਵਾਦ ਤੇ ਸਥਿਰਤਾ ਨਹੀਂ ਰਹਿੰਦੇ ਇੱਕ ਥਾਂ

0
Understanding, Pakistan, Terrorism, Stability

ਪੂਨਮ ਆਈ ਕੌਸ਼ਿਸ਼

ਤੁਸੀਂ ਜੋ ਬੀਜਦੇ ਹੋ ਉਹੀ ਵੱਢਦੇ ਹੋ ਪਿਛਲੇ ਹਫ਼ਤੇ ਪਾਕਿਸਤਾਨ ਨੂੰ ਇਹ ਕੌੜਾ ਸਬਕ ਦੇਖਣ ਨੂੰ ਮਿਲਿਆ ਜਦੋਂ ਭਾਰਤ ਨੇ ਉਸਦੇ ਬਾਲਾਕੋਟ, ਮੁਜ਼ੱਫ਼ਰਾਬਾਦ ਤੇ ਚਕੋਟੀ ‘ਚ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲਾ  ਕੀਤਾ 1971 ਤੋਂ ਬਾਦ ਪਾਕਿਸਤਾਨ ਅੰਦਰ ਇਹ ਭਾਰਤ ਦੇ ਪਹਿਲੇ ਹਵਾਈ ਹਮਲੇ ਸਨ ਅਤੇ ਇਨ੍ਹਾਂ ਹਮਲਿਆਂ ‘ਚ ਭਾਰਤ ਨੇ ਪੁਲਵਾਮਾ ਦਾ ਬਦਲਾ ਲਿਆ ਪਾਕਿਸਤਾਨ ਨੇ ਇਸਦੇ ਬਦਲੇ ਭਾਰਤ ਦੇ ਇੱਕ ਮਿਗ ਜਹਾਜ਼ ਨੂੰ ਡੇਗਿਆ ਤੇ ਪਾਇਲਟ ਨੂੰ ਬੰਦੀ ਬਣਾਇਆ ਤਾਂ ਭਾਰਤ ਨੇ ਵੀ ਪਾਕਿਸਤਾਨ ਦੇ ਐਫ਼-16 ਜਹਾਜ਼ ਨੂੰ ਮਾਰ ਸੁੱਟਿਆ ਤੇ ਉਸ ਤੋਂ ਬਾਦ ਪਾਕਿਸਤਾਨ ਸ਼ਾਂਤੀ ਦੀ ਗੱਲ ਕਰਨ ਲੱਗਾ ਪਰੰਤੂ ਭਾਰਤ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਸਰਹੱਦ ਪਾਰ ਅੱਤਵਾਦ ‘ਤੇ ਪਾਕਿਸਤਾਨ ਆਪਣੇ ਵਾਅਦੇ ਨੂੰ ਪੂਰਾ ਕਰੇ ਤੇ ਉਦੋਂ ਤੱਕ ਨੋ ਬੋਲੀ, ਸਿਰਫ਼ ਗੋਲੀ ਅਤੇ ਅੰਦਾਜ਼ਨ ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫ਼ਿਰ ਯੁੱਧ ਦੇ ਕਗਾਰ ‘ਤੇ ਖੜ੍ਹੇ ਹਨ ।

ਟਕਰਾਅ ਵਧਣ ਦੇ ਸੰਕੇਤ ਸਪੱਸ਼ਟ ਦਿਖਾਈ ਦੇ ਰਹੇ ਹਨ ਸਰਹੱਦ ‘ਤੇ ਸੀਮਤ ਯੁੱਧ ਜਾਰੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਾਲ ਹੀ ‘ਚ ਇੱਕ ਪਾਇਲਟ ਪੋਜੈਕਟ ਪੂਰਾ ਹੋਇਆ ਹੈ ਤੇ ਹੁਣ ਰੀਅਲ ਹੋਣਾ ਹੈ ਉਹ ਪਿਛਲੇ ਹਫ਼ਤੇ ਬਾਲਾਕੋਟ ‘ਤੇ ਭਾਰਤ ਦੇ ਹਵਾਈ ਹਮਲਿਆਂ ਦੀ ਗੱਲ ਕਰ ਰਹੇ ਸਨ ਅਤੇ ਇਸ ਤਰ੍ਹਾਂ ਉਹ ਭਵਿੱਖ ਨੂੰ ਬੇਯਕੀਨੀ ਵੱਲ ਲੈ ਗਏ ਕੁੱਲ ਮਿਲਾ ਕੇ ਭਾਰਤ ਪਾਕਿ ਸਬੰਧਾਂ ‘ਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਦਿਖਾਈ ਦੇ ਰਹੀ ਹੈ ਭਾਰਤ ਇਸ ਗੱਲ ‘ਤੇ ਅੜਿਆ ਹੋਇਆ ਹੈ ਕਿ ਪਾਕਿਸਤਾਨ ਇਹ ਭਰੋਸਾ ਦੇਵੇ ਕਿ ਉਹ ਅੱਤਵਾਦੀ ਸੰਗਠਨਾਂ ਖਾਸਕਰ ਅਜਹਰ ਮਸੂਦ ਦੇ ਜੈਸ਼-ਏ-ਮੁਹੰਮਦ ਅਤੇ ਹਾਫ਼ੀਜ਼ ਸਈਦ ਦੇ ਲਸ਼ਕਰ-ਏ-ਤੋਇਬਾ ਦੇ ਖਿਲਾਫ਼ ਠੋਸ ਕਦਮ ਚੁੱਕੇਗਾ ਪੁਲਵਾਮਾ ਹਮਲਿਆਂ ਦੀ ਜਿੰਮੇਵਾਰੀ ਜੈਸ਼-ਏ-ਮੁਹੰਮਦ ਵੱਲੋਂ ਲੈਣ ਤੋਂ ਬਾਦ ਪਾਕਿਸਤਾਨ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਅਤੇ ਹੁਣ ਉਹ ਇਸ ਜਿੰਮੇਵਾਰੀ ਤੋਂ ਨਹੀਂ ਬਚ ਸਕਦਾ ਕਿ ਉਹ ਜ਼ਿਹਾਦੀਆਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾ ਰਿਹਾ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਅਜਹਰ ਮਸੂਦ ਪਾਕਿਸਤਾਨ ਵਿਚ ਹੈ ਅਤੇ ਉਹ ਬਿਮਾਰ ਹੈ ।

ਵਰਤਮਾਨ ਸਥਿਤੀ ‘ਚ ਸਪੱਸ਼ਟ ਹੈ ਕਿ ਪਾਕਿਸਤਾਨ ਭਾਰਤ ਦੀ ਮੂਲ ਚਿੰਤਾ ਭਾਵ ਅੱਤਵਾਦ ਖਿਲਾਫ਼ ਕੋਈ ਕਦਮ ਚੁੱਕਣ ਵਾਲਾ ਨਹੀਂ ਉਹ ਘੁਸਪੈਠ ਕਰਨ ਅਤੇ ਸਰਹੱਦ ‘ਤੇ ਭਾਰਤੀ ਚੌਂਕੀਆਂ ‘ਤੇ ਹਮਲਾ ਕਰਨ ‘ਚ ਰੁੱਝਾ ਹੈ ਨਾ ਹੀ ਇਸ ਗੱਲ ਦੇ ਕੋਈ ਸੰਕੇਤ ਹਨ ਕਿ ਪਾਕਿਸਤਾਨ ਨੇ ਭਾਰਤ ਨੂੰ ਹਜ਼ਾਰਾਂ ਜਖ਼ਮ ਦੇਣ ਲਈ ਹਜ਼ਾਰਾਂ ਯੁੱਧ ਕਰਨ ਦੀ ਮਾਨਸਿਕਤਾ ਨੂੰ ਬਦਲਿਆ ਹੈ ਪਾਕਿਸਤਾਨ ਨੇ ਸਰਹੱਦ ਪਾਰ ਜ਼ਿਹਾਦ ਫੈਕਟਰੀ ਫ਼ਿਰ ਤੋਂ ਸ਼ੁਰੂ ਕਰ ਦਿੱਤੀ ਹੈ ਤੇ ਪਾਕਿਸਤਾਨ ਦੇ ਫੌਜ ਮੁਖੀ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਤਾਲਿਬਾਨ ਨੂੰ ਨਹੀਂ ਸਗੋਂ ਭਾਰਤ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਦੇ ਹਨ ਅਤੇ ਇਹ ਕਸ਼ਮੀਰ ‘ਚ ਹਾਲ ਦੀ ਹਿੰਸਾ ਇਸਦਾ ਨਤੀਜਾ ਹੈ ਅਸੁਰੱਖਿਅਤ ਪਾਕਿਸਤਾਨ ਦੇ ਸਾਹਮਣੇ ਦੋਹਰੀ ਦੁਵਿਧਾ ਹੈ ਆਪਣੇ ਆਰਥਿਕ ਸੰਕਟ ਤੇ ਅੱਤਵਾਦ ਦੇ ਕਾਰਖ਼ਾਨੇ ਕਾਰਨ ਉਹ ਅੰਤਰਰਾਸ਼ਟਰੀ ਨਜ਼ਰੀਏ ਨਾਲ ਹਾਸ਼ੀਏ ‘ਤੇ ਜਾ ਸਕਦਾ ਹੈ ਤਾਂ ਦੂਜੇ ਪਾਸੇ ਭਾਰਤ ‘ਚ ਸਿਆਸੀ ਸਥਿਰਤਾ ਹੈ ਅਤੇ ਉਸਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਸ਼ਾਇਦ ਵਿੰਗ ਕਮਾਂਡਰ ਅਭਿਨੰਦਰ ਨੂੰ ਰਿਹਾਅ ਕਰਨ ਪਿੱਛੇ ਅੰਤਰਰਾਸ਼ਟਰੀ ਖਾਸਕਰ ਅਮਰੀਕਾ ਦਾ ਦਬਾਅ ਸੀ ਪਰੰਤੂ ਜੇਕਰ ਤੁਸੀਂ ਇਹ ਉਮੀਦ ਕਰ ਰਹੋ ਹੋ ਕਿ ਪਾਕਿਸਤਾਨ ਸਬੰਧਾਂ ‘ਚ ਸੁਧਾਰ ਲਿਆਉਣ ਦਾ ਯਤਨ ਕਰੇਗਾ ਤਾਂ ਇਹ ਇੱਕ ਭੁੱਲ ਹੋਵੇਗੀ ਕਿਉਂਕਿ ਪਾਕਿਸਤਾਨ ਦਾ ਮੰਨਣਾ ਹੈ ਕਿ ਭਾਰਤ ਨਾਲ ਮੌਜ਼ੂਦਾ ਸਥਿਤੀ ਨੂੰ ਸਵੀਕਾਰ ਕਰਨਾ ਹਾਰ ਵਰਗਾ ਹੈ ਅਤੇ ਇਸ ਕਾਰਨ ਉਸਨੇ ਆਪਣੀ ਇਹ ਵਿਚਾਰਕ ਧਾਰਨਾ ਬਣਾ ਲਈ ਹੈ ਕਿ ਉਸਨੂੰ ਭਾਰਤ ਦੇ ਨਾਲ ਲਗਾਤਾਰ ਲੜਾਈ ਲੜਦੇ ਰਹਿਣਾ ਹੈ ਤੇ ਇਸਦੇ ਚਲਦੇ ਪਾਕਿਸਤਾਨੀ ਫੌਜ ਆਪਣੀ ਪਰਮਾਣੂ ਤਾਕਤ ਦੇ ਦਮ ‘ਤੇ ਲਗਾਤਾਰ ਫੌਜੀ ਜੋਖ਼ਿਮ ਉਠਾ ਰਹੀ ਹੈ ਤੇ ਭਾਰਤ ਨੂੰ ਉਕਸਾ ਰਹੀ ਹੈ।

ਪਾਕਿਸਤਾਨ ਇੱਕ ਪਾਸੇ ਨਾਕਾਮ ਰਾਜ ਹੈ ਤਾਂ ਦੂਜੇ ਪਾਸੇ ਉਸਦਾ ਪ੍ਰਸ਼ਾਸਨ ਅਸੰਤੁਸ਼ਟ ਹੈ ਤੇ ਉਹ ਆਪਣੀ ਵਿਚਾਰਧਾਰਾ ਤੇ ਧਰਮ ਦੇ ਪ੍ਰਚਾਰ ਦੇ ਜ਼ਰੀਏ ਆਪਣੀ ਪ੍ਰਤਿਸ਼ਠਾ ਵਧਾਉਣਾ ਚਾਹੁੰਦਾ ਹੈ ਨਾਲ ਹੀ ਭਾਰਤ ਵੱਲੋਂ ਪਾਕਿਸਤਾਨ ਦੇ ਨਾਲ ਗੱਲਬਾਤ ਪ੍ਰਕਿਰਿਆ ਰੱਦ ਕਰਨ ਨਾਲ ਸ਼ਾਂਤੀ ਸਥਾਪਨਾ ਲਈ ਪਾਕਿਸਤਾਨ ਦਾ ਉਤਸ਼ਾਹ ਘੱਟ ਹੋ ਗਿਆ ਕਿਉਂਕਿ ਪਾਕਿ ਫੌਜੀ ਜਨਰਲਾਂ ਲਈ ਭਾਰਤ ਦੇ ਨਾਲ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਅਰਥ ਹੈ ਕਿ ਇਸ ਨਾਲ ਨਾ ਸਿਰਫ਼ ਪਾਕਿਸਤਾਨ ‘ਚ ਫੌਜ ਦਾ ਪ੍ਰਯੋਜਨ ਸਮਾਪਤ ਹੋ ਜਾਵੇਗਾ ਸਗੋਂ ਪਾਕਿਸਤਾਨੀ ਰਾਜ ਦੀ ਜਾਇਜਤਾ ‘ਤੇ ਵੀ ਅਸਰ ਪਵੇਗਾ ਪਾਕਿਸਤਾਨ ‘ਚ ਸੱਤਾਧਾਰੀ ਤ੍ਰਿਮੂਰਤੀ ਤੇ ਉਸਦੇ ਜਿਹਾਦੀਆਂ ਲਈ ਕਸ਼ਮੀਰ ਇੱਕ ਆਸਥਾ ਦਾ ਵਿਸ਼ਾ ਹੈ ਪਾਕਿਸਤਾਨ ਦੇ ਨਾਲ ਸ਼ਾਂਤੀ ਲਈ ਭਾਰਤ ਦੇ ਹਰ ਪ੍ਰਧਾਨ ਮੰਤਰੀ ਨੇ ਯਤਨ ਕੀਤਾ ਹੈ ਪਰੰਤੂ ਸਾਰੇ ਯਤਨ ਨਾਕਾਮ ਹੋਏ ਹਨ ਇਸਦਾ ਕਾਰਨ ਇਹ ਨਹੀਂ ਹੈ ਕਿ ਇਨ੍ਹਾਂ ਪ੍ਰਧਾਨ ਮੰਤਰੀਆਂ ਨੇ ਯਤਨ ਨਹੀਂ ਕੀਤਾ ਹੈ ਸਗੋਂ ਭਾਰਤ ਪਾਕਿ ਮੁੱਦਾ ਬਹੁਤ ਜਟਿਲ ਹੈ ਜ਼ਿਆਦਾਤਰ ਭਾਰਤੀ ਸ਼ਾਂਤੀ  ਪ੍ਰਤੀ ਉਦਾਸੀਨ ਹਨ ਅਤੇ ਜੇਕਰ ਤੁਸੀਂ ਭਾਰਤ ‘ਚ ਕਿਸੇ ਤੋਂ ਪੁੱਛੋਂ ਤਾਂ ਉਹ ਕਹੇਗਾ ਕਿ ਪਾਕਿਸਤਾਨ ਦੇ ਨਾਲ ਸ਼ਾਂਤੀ ਲੋੜੀਂਦੀ ਹੈ ਪਰ ਕਿਸ ਕੀਮਤ ‘ਤੇ ਦੁਖਦਾਈ ਅਸਲੀਅਤ ਇਹ ਹੈ ਕਿ ਭਾਰਤੀ ਤੇ ਪਾਕਿਸਤਾਨੀ ਮਿੱਤਰ ਹੋ ਸਕਦੇ ਹਨ ਪਰੰਤੂ ਭਾਰਤ ਤੇ ਪਾਕਿਸਤਾਨ ਕਦੇ ਵੀ ਮਿੱਤਰ ਨਹੀਂ ਹੋ ਸਕਦੇ ਪਾਕਿਸਤਾਨ ਦੀ ਆਦਤ ਹਮੇਸ਼ਾਂ ਤੋਂ ਨਕਾਰਨ ਦੀ ਰਹੀ ਹੈ ਅਤੇ ਉਹ ਦੋਹਰੀ ਨੀਤੀ ਚਲਦਾ ਹੈ ਇੱਕ ਪਾਸੇ Àਣਹ ਭਾਰਤ ਨੂੰ ਕਮਜ਼ੋਰ ਕਰਨ ਲਈ ਕਾਰਵਾਈ ਕਰਦਾ ਹੈ ਤਾਂ ਦੂਜੇ ਪਾਸੇ ਉਹ ਅਜਿਹਾ ਦਿਖਾਵਾ ਕਰਦਾ ਹੈ?ਕਿ ਉਹ ਸ਼ਾਂਤੀ ਦੇ ਪੱਖ ‘ਚ ਹੈ ਜਦ ਵੀ ਭਾਰਤ ‘ਤੇ ਹਮਲਾ ਹੁੰਦਾ ਤਾਂ ਹਰ ਵਾਰ ਹਮਲਾਵਰ ਸਿੱਧੇ-ਅਸਿੱਧੇ ਪਾਕਿਸਤਾਨ ਨਾਲ ਜੁੜੇ ਹੋਏ ਹੁੰਦੇ ਹਨ ਤੇ ਪਾਕਿਸਤਾਨ ਹਮੇਸ਼ਾ ਤੋਂ ਕਹਿੰਦਾ ਆਇਆ ਹੈ ਕਿ ਇਹ ਪਾਕਿਸਤਾਨ ਪ੍ਰਸ਼ਾਸਨ ਨਾਲ ਜੁੜੇ ਤੱਤ ਨਹੀਂ ਹਨ ਅਤੇ ਪਾਕਿਸਤਾਨ ਅਜਿਹੇ ਤੱਤਾਂ ਤੇ ਕਾਰਜਾਂ ਦਾ ਸਮੱਰਥਨ ਨਹੀਂ ਕਰਦਾ ਸਾਡੇ ਗੁਆਂਢੀ ਦੇ ਸਾਹਮਣੇ ਇੱਕ ਵੱਡੀ ਸਮੱਸਿਆ ਹੈ ਕਿ ਉਸਦੀ ਫੌਜੀ ਯੁੱਧ ਸ਼ੁਰੂ ਕਰ ਸਕਦੀ ਹੈ ਪਰੰਤੂ ਜਿੱਤ ਨਹੀਂ ਸਕਦੀ ਜਿਵੇਂ ਕਿ 1965, 1971 ਤੇ ਕਾਰਗਿਲ ‘ਚ ਦੇਖਣ ਨੂੰ ਮਿਲਿਆ ਇਸ ਲਈ ਉਹ ਇਸਲਾਮਿਕ ਜ਼ਿਹਾਦੀਆਂ ਨੂੰ ਪਨਾਹ ਦਿੰਦਾ ਹੈ ।

ਜੋ ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਤੇ ਭਾਰਤ ਵੱਲੋਂ ਪ੍ਰਤੀਕਿਰਿਆ ਨੂੰ ਰੋਕਣ ਲਈ ਆਪਣੇ ਪਰਮਾਣੂ ਹਥਿਆਰਾਂ ਦੀ ਧੌਂਸ ਦਿੰਦਾ ਹੈ ਤੇ ਨਾਲ ਹੀ ਅਮਰੀਕਾ ਨੂੰ ਮਨਾਉਂਦਾ ਹੈ ਕਿ ਉਹ ਭਾਰਤ ‘ਤੇ ਦਬਾਅ ਪਾਵੇ ਕਿ ਉਹ ਟਕਰਾਅ ਦਾ ਰਸਤਾ ਛੱਡ ਦੇਵੇ ਭਾਰਤ ਵੱਲੋਂ ਪਾਕਿਸਤਾਨ ਦੇ ਨਾਲ ਸ਼ਾਂਤੀ ਗੱਲਬਾਤ ਕਰਨ ਤੋਂ ਇਨਕਾਰ ਦਾ ਫੈਸਲਾ ਇਸ ਵਿਸ਼ਵਾਸ਼ ‘ਤੇ ਆਧਾਰਿਤ ਹੈ ਕਿ ਛੇਤੀ ਹੀ ਪਾਕਿਸਤਾਨ ਲਈ ਫੌਜੀ ਲਾਗਤ ਉਸਦੀ ਸੀਮਾ ਤੋਂ ਬਾਹਰ ਹੋ ਜਾਵੇਗੀ ਪਾਕਿਸਤਾਨ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਦਾ ਧੀਰਜ ਸਮਾਪਤ ਹੋ ਰਿਹਾ ਹੈ ਅਤੇ ਉਸਦੀ ਜ਼ਿਹਾਦੀ ਨੀਤੀ ਨਾਲ ਉਹ ਭਾਰਤ ਦੇ ਸਾਹਮਣੇ ਨਹੀਂ ਆ ਸਕਦਾ ਪਾਕਿਸਤਾਨ ‘ਚ ਅੱਤਵਾਦੀ ਕੈਂਪਾਂ ਦੇ ਹੋਣ ਤੋਂ ਇਨਕਾਰ ਕਰਨ ਅਤੇ ਉਸਦੀ ਜਾਂਚ ਕੀ ਪੇਸਕਸ਼ ਨੂੰ ਠੁਕਰਾਉਣ ਤੋਂ ਘੱਟ ਨਹੀਂ ਚੱਲਣਾ ਕਿਉਂਕਿ ਹੁਣ ਸਮੁੱਚਾ ਵਿਸ਼ਵ ਪਾਕਿਸਤਾਨ ਦੇ ਸ਼ਰਾਰਤੀ ਏਜੰਡੇ ਨੂੰ ਸਮਝ ਗਿਆ ਹੈ ਸਮਾਂ ਆ ਗਿਆ ਹੈ ਕਿ ਇਸ ਨੂੰ ਨੱਥ ਪਾਈ ਜਾਵੇ ਤੇ ਜੈਸ਼-ਏ-ਮੁਹੰਮਦ ਨੂੰ ਜੜ੍ਹੋਂ ਪੁੱਟਿਆ ਜਾਵੇ ਭਾਰਤ ਦੋਵਾਂ ਦੇਸ਼ਾਂ ਵਿਚਕਾਰ ਸਥਾਈ ਸ਼ਾਂਤੀ ਚਾਹੁੰਦਾ ਹੈ ਪਰੰਤੂ ਕੇਵਲ ਉਹ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਨਾ ਵਧਣ ਦੀ ਗਾਰੰਟੀ ਨਹੀਂ ਦੇ ਸਕਦਾ ਹੈ ਜਦੋਂ ਤੱਕ ਪਾਕਿਸਤਾਨ ‘ਚ ਉਸਦੀ ਫੌਜੀ ਦੀ ਤੂਤੀ ਬੋਲਦੀ ਰਹੇਗੀ ਭਾਰਤ ਦੇ ਨਾਲ ਸ਼ਾਂਤੀ ਸਥਾਪਨਾ ਨਹੀਂ ਹੋ ਸਕਦੀ ।

ਮੋਦੀ ਜਾਣਦੇ ਹਨ ਕਿ ਅੱਜ ਵੀ ਜ਼ਮੀਨੀ ਲੜਾਈ ਸਿਆਸੀ ਅਸਲੀਅਤ ‘ਚ ਕੂਟਨੀਤੀ ਦੀ ਵਿਵਹਾਰਿਕਤਾ ਨੂੰ ਨਿਰਦੇਸ਼ਿਤ ਕਰਦੀ ਹੈ ਇਸ ਲਈ ਪਾਕਿਸਤਾਨ ਨਾਲ ਨਜਿੱਠਣ ਲਈ ਇੱਕ ਵਿਆਪਕ ਰਣਨੀਤੀ ਦੀ ਲੋੜ ਹੈ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਨਮੋ ਪਾਕਿਸਤਾਨ ਦੀ ਉਕਸਾਵੇ ਦੀ ਨੀਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਰਹੇ ਹਨ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ‘ਚ ਸੁਧਾਰ ਲਈ ਜ਼ਰੂਰੀ ਹੈ ਕਿ ਪਾਕਿਸਤਾਨ ਅੱਤਵਾਦ ਬਾਰੇ ਭਾਰਤ ਦੀ ਚਿੰਤਾ ਬਾਰੇ ਉਸ ‘ਤੇ ਭਰੋਸਾ ਕਰੇ ਅਤੇ ਪੁਲਵਾਮਾ ਹਮਲੇ ਦੇ ਪਿੱਛੇ ਸਾਜਿਸ਼ ਦਾ ਖੁਲਾਸਾ ਕਰੇ ਤੇ ਆਪਣੀ ਜ਼ਮੀਨ ‘ਤੇ ਅੱਤਵਾਦੀ ਸੰਗਠਨਾਂ ਨੂੰ ਪਨਾਹ ਨਾ ਦੇਵੇ ਤੇ ਅਜਹਰ ਮਸੂਦ ਤੇ ਹਾਫ਼ਿਜ ਸਾਈਦ ਨੂੰ ਭਾਰਤ ਹਵਾਲੇ ਕਰੇ ਤਾਂ ਸਬੰਧਾਂ ‘ਚ ਸੁਧਾਰ ਆ ਸਕਦਾ ਹੈ ।

ਕੁੱਲ ਮਿਲਾ ਕੇ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਅੜਿੱਕਾ ਪੈਦਾ ਹੋ ਗਿਆ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਬੇਭਰੋਸਗੀ ਹੈ ਪਾਕਿਸਤਾਨ ਨੂੰ ਆਪਣੀ ਕਹਿਣੀ ਅਤੇ ਕਰਨੀ ਨੂੰ ਇੱਕ ਸਮਾਨ ਰੱਖਣਾ ਹੋਵੇਗਾ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਅੱਗੇ ਵਧਾਉਣ ਦਾ ਉਪਾਅ ਇਸਲਾਮਾਬਾਦ ਵੱਲੋਂ ਅੱਤਵਾਦ ਖਿਲਾਫ਼ ਮਜ਼ਬੁਤ ਕਦਮ ਚੁੱਕਣਾ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।