ਬੇਰੁਜ਼ਗਾਰਾਂ ਨੇ ਵਰਦੇ ਮੀਂਹ ’ਚ ਮੰਤਰੀ ਦੇ ਗੇਟ ’ਤੇ ਖਾਲੀ ਬਰਤਨ ਖੜਕਾਏ

Unemployed Sanjha Morcha Sachkahoon

ਰੋਸ ਮੀਟਿੰਗ ਮੁਲਤਵੀ ਹੋਣ ਦਾ ਪੱਕਾ ਮੋਰਚਾ 202ਵੇਂ ਦਿਨ ’ਚ

ਸੰਗਰੂਰ, (ਗੁਰਪ੍ਰੀਤ ਸਿੰਘ)। ਵਾਰ-ਵਾਰ ਪੈਨਲ ਮੀਟਿੰਗਾਂ ਰੱਦ ਹੋਣ ਦੇ ਰੋਸ ਵਜੋਂ ਅੱਜ ਫੇਰ ਬੇਰੁਜ਼ਗਾਰਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕੇ ਮੋਰਚੇ ਦੇ 202 ਵੇਂ ਦਿਨ ਖਾਲੀ ਬਰਤਨ ਖੜਕਾ ਕੇ ਰੋਸ ਪ੍ਰਦਰਸਨ ਕੀਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ, ਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਬੇਰੁਜ਼ਗਾਰਾਂ ਦੀਆਂ ਮੰਗਾਂ ਤੋਂ ਮੂੰਹ ਮੋੜ ਕੇ ਨਿਸਚਿਤ ਹੋਈਆਂ ਮੀਟਿੰਗਾਂ ਤੋ ਵੀ ਸੂਬਾ ਸਰਕਾਰ ਟਾਲਾ ਵੱਟ ਰਹੀ ਹੈ। ਜਦਕਿ ਦੂਜੇ ਪਾਸੇ ਸਿੱਖਿਆ ਮੰਤਰੀ ਅਹੁਦਾ ਪ੍ਰਾਪਤੀ ਲਈ ਦਿਨੋਂ-ਦਿਨ ਤਰਲੋਮੱਛੀ ਹੋ ਰਹੇ ਹਨ, ਪਰ ਬੇਰੁਜਗਾਰਾਂ ਨਾਲ ਮੀਟਿੰਗਾਂ ਕਰਨ ਲਈ ਸਮਾਂ ਨਹੀਂ ਹੈ।

ਬੇਰੁਜਗਾਰਾਂ ਨੇ ਕਿਹਾ ਕਿ 13 ਜੁਲਾਈ ਨੂੰ ਮੋਤੀ ਮਹਿਲ ਦੇ ਘਿਰਾਓ ਮੌਕੇ ਬੇਰੁਜ਼ਗਾਰਾਂ ’ਤੇ ਭਿਆਨਕ ਜ਼ਬਰ ਮਗਰੋਂ ਮੁੱਖ-ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਸਮੇਤ ਸਿੱਖਿਆ ਦੇ ਅਤੇ ਸਿੱਖਿਆ ਸਕੱਤਰ ਨਾਲ ਲਿਖਤੀ ਮੀਟਿੰਗ ਨਿਸਚਿਤ ਕਰਵਾਈ ਸੀ। ਜਿਹੜੀ ਕਿ ਪਟਿਆਲਾ ਪ੍ਰਸਾਸਨ ਦੇ ਦੱਸਣ ਅਨੁਸਾਰ ਸਿੱਖਿਆ ਮੰਤਰੀ ਦੇ ਰੁਝੇਵੇਂ ਹੋਣ ਕਾਰਨ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀ ਹੈ। ਰੋਸ ਵਜੋਂ ਬੇਰੁਜਗਾਰਾਂ ਨੇ ਵਰਦੇ ਮੀਂਹ ਵਿੱਚ ਮੰਤਰੀ ਦੇ ਗੇਟ ਉੱਤੇ ਖਾਲੀ ਬਰਤਨ ਖੜਕਾ ਕੇ ਪਿੱਟ ਸਿਆਪਾ ਕੀਤਾ। ਬੇਰੁਜਗਾਰਾਂ ਨੇ ਐਲਾਨ ਕੀਤਾ ਕਿ ਸਿੱਖਿਆ ਮੰਤਰੀ, ਸਿੱਖਿਆ ਸਕਤੱਰ ਨੂੰ ਹਰੇਕ ਮੋੜ ਉੱਤੇ ਘੇਰਨਗੇ।

ਬੇਰੁਜ਼ਗਾਰਾਂ ਨੇ 21 ਜੁਲਾਈ ਨੂੰ ਪਟਿਆਲਾ ਵਿਖੇ ਕੀਤਾ ਜਾਣ ਵਾਲਾ ਪ੍ਰਦਰਸਨ ਮੁਲਤਵੀ ਕਰ ਦਿੱਤਾ। ਇਸ ਮੌਕੇ ਗਗਨਦੀਪ ਕੌਰ,ਕੁਲਵੰਤ ਸਿੰਘ, ਅਮਨ ਸੇਖਾ, ਸੰਦੀਪ ਗਿੱਲ, ਸੁਖਵੀਰ ਦੁਗਾਲ, ਸਸਪਾਲ ਸਿੰਘ, ਹਰਦਮ ਸਿੰਘ,ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਮਨਦੀਪ ਸਿੰਘ, ਕੁਲਦੀਪ ਖਡਿਆਲ,ਪ੍ਰਤਿੰਦਰ ਕੌਰ, ਮਨਪ੍ਰੀਤ ਕੌਰ,ਮਨਦੀਪ ਸੰਗਰੂਰ ਅਤੇ ਰਾਜਵਿੰਦਰ ਕੌਰ ਸੁਨਾਮ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।