ਗਮਗੀਨ ਮਾਹੌਲ ‘ਚ ਉਨਾਵ ਪੀੜਤਾ ਦਾ ਹੋਇਆ ਅੰਤਿਮ ਸਸਕਾਰ

0
Unexpected, Victim's , Atmosphere

ਅੰਤਿਮ ਸਸਕਾਰ ਮੌਕੇ ਮੰਤਰੀ, ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਰਹੇ ਮੌਜ਼ੂਦ

ਏਜੰਸੀ/ਉਨਾਵ। ਉੱਤਰ ਪ੍ਰਦੇਸ਼ ‘ਚ ਉਨਾਵ ਦੇ ਬਿਹਾਰ ਖੇਤਰ ‘ਚ ਅੱਜ ਸਖ਼ਤ ਸੁਰੱਖਿਆ ਬੰਦੋਬਸਤ ਦਰਮਿਆਨ ਦੁਰਾਚਾਰ ਪੀੜਤਾ ਦੀ ਲਾਸ਼ ਨੂੰ ਭੂ-ਸਮਾਧੀ ਦੇ ਦਿੱਤੀ ਗਈ ਇਸ ਮੌਕੇ ਯੋਗੀ ਸਰਕਾਰ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਤੇ ਕਮਲ ਰਾਣੀ ਵਰੁਣ ਤੋਂ ਇਲਾਵਾ ਡਿਵੀਜਨ ਕਮਿਸ਼ਨਰ  ਮੁਕੇਸ਼ ਮੇਸ਼੍ਰਾਮ ਸਮੇਤ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਜ਼ੂਦ ਸਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੱਦਣ ਦੀ ਮੰਗ ‘ਤੇ ਅੜੇ ਪੀੜਤਾ ਦੇ ਪਰਿਵਾਰਾਂ ਨੇ ਲਾਸ਼ ਦਾ ਅੰਤਿਮ ਸਸਕਾਰ ਕਰਨ ਤੋਂ ਮਨ੍ਹਾ ਕਰ ਦਿਤਾ ਸੀ ਪਰ ਬਾਅਦ ‘ਚ ਡਿਵੀਜਨ ਕਮਿਸ਼ਨਰ ਦੇ ਸਮਝਾਉਣ  ਮਨਾਉਣ ‘ਤੇ ਉਹ ਰਾਜ਼ੀ ਹੋ ਗਏ ਪੀੜਤਾ ਦੀ ਲਾਸ਼ ਨੂੰ ਪਿੰਡ ਦੇ  ਬਾਹਰ ਉਸਦੇ ਪੁਸ਼ਤੈਨੀ ਖੇਤ ‘ਚ ਦਾਦਾ, ਦਾਦੀ ਦੀ ਸਮਾਧੀ ਨੇੜੇ ਦਫ਼ਨਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ‘ਚ ਪੁਲਿਸ ਬਲ ਤੇ ਕੁਝ ਪਿੰਡ ਵਾਸੀ ਮੌਜ਼ੂਦ ਸਨ ਬਾਅਦ ‘ਚ ਸਮਾਧੀ ਸਥਾਨ ‘ਤੇ ਯੋਗੀ ਸਰਕਾਰ ਦੇ ਦੋ ਮੰਤਰੀਆਂ ਨੇ ਵੀ ਆਪਣੀ ਮੌਜ਼ੂਦਗੀ ਦਰਜ ਕਰਵਾਈ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ‘ਚ ਬਿਹਾਰ ਥਾਣਾ ਖੇਤਰ ਦੇ ਹਿੰਦੂਨਗਰ ਭਾਟਨ ਖੇੜਾ ਪਿੰਡ ‘ਚ ਦੁਰਾਚਾਰ ਦੀ ਪੀੜਤਾ ਨੂੰ ਵਹਿਸ਼ੀ ਦਰਿੰਦਿਆਂ ਨੇ ਵੀਰਵਾਰ ਸਵੇਰੇ ਉਸ ਸਮੇਂ ਅੱਗ ਦੇ ਹਵਾਲ ਕਰ ਦਿੱਤਾ ਸੀ ਜਦੋਂ ਉਹ ਆਪਣੇ ਵਕੀਲ ਨੂੰ ਮਿਲਣ ਰਾਏਬਰੇਲੀ ਜਾਣ ਲਈ ਘਰੋਂ ਰੇਲਵੇ ਸਟੇਸ਼ਨ ਲਈ ਨਿਕਲੀ ਸੀ ਪੀੜਤਾ ਨੂੰ ਗੰਭੀਰ ਹਾਲਤ ‘ਚ ਪਹਿਲਾਂ ਲਖਨਊ ਤੇ ਬਾਅਦ ‘ਚ ਏਅਰਲਿਫਟ ਕਰਕੇ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਸ਼ੁੱਕਰਵਾਰ ਦੇਰ ਰਾਤ ਉਸਨੇ ਅੰਤਿਮ ਸਾਹ ਲਈ ਪੀੜਤਾ ਦੀ ਲਾਸ਼ ਸ਼ਨਿੱਚਰਵਾਰ ਰਾਤ ਦਿੱਲੀ ਤੋਂ ਸੜਵ ਮਾਰਗ ਰਾਹੀਂ ਉਸਦੇ ਜੱਦੀ ਸਥਾਨ ਉਨਾਵ ਲਿਆਂਦੀ ਗਈ ਸੀ ਇਸ ਮਾਮਲੇ ‘ਚ ਪੁਲਿਸ ਨੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।