ਯੈਲੋ ਵੈਸਟ ਪ੍ਰਦਰਸ਼ਨ: ਬਾਕਸਰ ਨੂੰ ਚੰਦਾ, ਸਮੱਰਥਨ ਮਿਲਣ ਤੋਂ ਸਰਕਾਰ ਨਾਖੁਸ਼

0
Unhappy Government, Boxer Support

ਪਿਛਲੇ ਸਾਲ ਤੋਂ ਹੀ ਹੋ ਰਿਹਾ ਹੈ ਯੈਲੋ ਵੈਸਟ ਪ੍ਰਦਰਸ਼ਨ

ਪੈਰਿਸ (ਏਜੰਸੀ)। ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਪਿਛਲੇ ਹਫ਼ਤੇ ਹੋਏ ਪ੍ਰਦਰਸ਼ਨ ‘ਚ ਸਾਬਕਾ ਬਾਕਸਿੰਗ ਚੈਂਪੀਅਨ ਕ੍ਰਿਸਟੋਫੇ ਡੇਟਿੰਗਰ ਦੇ ਪੁਲਿਸ ‘ਤੇ ਹਮਲਾ ਕਰਨ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਨੂੰ ਮਿਲ ਰਹੇ ਭਾਰੀ ਸਮੱਰਥਨ ਤੇ ਚੰਦੇ ਤੋਂ ਫਰਾਂਸ ਦੀ ਸਰਕਾਰ ਨਰਾਜ਼ ਹੈ। ਸੋਮਵਾਰ ਨੂੰ ਬਾਕਸ ਦੇ ਸਬੰਧੀਆਂ ਨੇ ਕਾਨੂੰਨੀ ਲੜਾਈ ਲਈ ਚੰਦੇ ਪ੍ਰਪਾਤ ਕਰਨ ਲਈ ਅਭਿਆਨ ਸ਼ੁਰੂ ਕੀਤਾ। ਸਥਾਨਕ ਨਿਊਜ਼ ਚੈਨ ਅਨੁਸਾਰ ਮੰਗਲਵਾਰ ਨੂੰ ਇਸ ਅਭਿਆਨ ਦੇ ਤਹਿਤ 1,20,000 ਯੂਰੋ ਦਾ ਚੰਦਾ ਜਮ੍ਹਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ‘ਸਪੋਰਟ ਫਾਰ ਕ੍ਰਿਸਟੋਫੇ ਡੇਟਿੰਗਰ’ ਵੈੱਬਸਾਈਟ ‘ਤੇ ਫਾਲੋਅਰਸ ਦੀ ਗਿਣਤੀ 7400 ਤੋਂ ਜ਼ਿਆਦਾ ਹੋ ਗਈ ਹੈ। (Government)

ਫਰਾਂਸ ਦੀ ਕਿਰਤ ਮੰਤਰੀ ਮੁਰਿਅਲ ਪੇਨੀਕਾਡ ਨੇ ਕਿਹਾ ਕਿ ਹਿੰਸਾ ਨੂੰ ਜਮਾਇਜ਼ ਮੰਨਣ ਵਾਲੇ ਤੇ ਇਸ ਲਈ ਪੈਸਾ ਦੇਣ ਵਾਲੇ ਨਾਗਰਿਕਾਂ ਦੀ ਗਿਣਤੀ ਘੱਟ ਹੈ। ਇਹ ਲੋਕ ਆਪਣੇ ਬੱਚਿਆਂ ਨੂੰ ਕਿਵੇਂ ਸਮਝਾਉਂਦੇ ਹਨ ਕਿ ਹਿੰਸਾ ਹੀ ਜਵਾਬ ਦੇਣ ਦਾ ਸਹੀ ਤਰੀਕਾ ਹੈ। ਇਹ ਮੇਰੀ ਸਮਝ ਤੋਂ ਪਰ੍ਹੇ ਹੈ। ਮੈਂ ਇਸ ਨੂੰ ਮਨਜ਼ੂਰ ਨਹੀਂ ਕਰ ਸਕਦੀ।
ਸਮਾਨਤਾ ਮੰਤਰੀ ਮਾਰਲੇਨੇ ਸਚਿਯੱਪਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਚੰਦਾ ਸ਼ਰਮਨਾਕ ਹੈ।

ਯੂਰਪੀ ਮਾਮਲਿਆਂ ਦੀ ਮੰਤਰੀ ਨਾਥਲੀ ਲੋਈਸੇਊ ਨੇ ਟਵੀਟ ਕੀਤਾ ਕਿ ਸੁਰੱਖਿਆ ਬਲਾਂ ‘ਤੇ ਹਮਲਾ ਕਰਨ ਵਾਲੇ ਵਿਅਕਤੀ ਲਈ ਚੰਦਾ ਦੇਣਾ ਗੈਰ ਜ਼ਿੰਮੇਵਾਰਾਨਾ ਹੈ। ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮੀ ਚੰਦੇ ਦੀ ਰਾਸ਼ੀ ਨੂੰ ਦੇਖ ਕੇ ਹੈਰਾਨ ਹਾਂ। ਸਰਕਾਰ ਸੁਰੱਖਿਆ ਬਨਾ ‘ਤੇ ਇਸ ਤਰ੍ਹਾਂ ਦੇ ਹਮਲੇ ਬਰਦਾਸ਼ਤ ਨਹੀਂ ਕਰੇਗੀ।

ਜ਼ਿਕਰਯੋਗ ਹੈ ਕਿ ਬਾਕਸਰ ਨੇ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮ ‘ਤੇ ਮੁੱਕਿਆਂ ਨਾਲ ਵਾਰ ਕੀਤਾ ਸੀ। ਬਾਕਸਰ ਅਜੇ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ। ਫਰਾਂਸ ‘ਚ ਪਿਛਲੇ ਸਾਲ 17 ਨਵੰਬਰ ਤੋਂ ਹੀ ਯੈਲੋ ਵੈਸਟ ਪ੍ਰਰਦਸ਼ਨ ਹੋ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ