Breaking News

ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੇਸਡਰ ਬਣੀ ਹਿਮਾ

ਹਿਮਾ ਇਸ ਨਾਲ ਸਚਿਨ ਤੇਂਦੁਲਕਰ,ਅਮਿਤਾਭ ਬੱਚਨ,  ਜਿਹੀਆਂ ਸ਼ਖ਼ਸ਼ੀਅਤਾਂ ਦੀ ਸ਼੍ਰੇਣੀ ‘ਚ ਆ ਗਈ ਹੈ

 

ਬੱਚਿਆਂ ਦੇ ਹੱਕਾਂ ਤੇ ਜਰੂਰਤਾਂ ਬਾਰੇ ਜਾਗਰੂਕਤਾ ਵਧਾਉਣ, ਬੱਚਿਆਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ‘ਚ ਹਿੱਸਾ ਲਵੇਗੀ ਹਿਮਾ

 
ਨਵੀਂ ਦਿੱਲੀ, 14 ਨਵੰਬਰ
ਭਾਰਤੀ ਅਥਲੈਟਿਕਸ ਦੀ ਨਵੀਂ ਸਨਸਨੀ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਦੌੜਾਕ ਹਿਮਾ ਦਾਸ ਨੂੰ ਯੂਨੀਸੇਫ ਇੰਡੀਆ ਨੇ ਆਪਣਾ ਪਹਿਲਾ ਯੂਥ ਅੰਬੈਸਡਰ ਬਣਾਇਆ ਹੈ ਹਿਮਾ ਇਸ ਕਰਾਰ ਦੇ ਨਾਲ ਅਮਿਤਾਭ ਬੱਚਨ, ਸਚਿਨ ਤੇਂਦੁਲਕਰ ਅਤੇ ਪ੍ਰਿਅੰਕਾ ਚੋਪੜਾ ਜਿਹੀਆਂ ਸ਼ਖ਼ਸ਼ੀਅਤਾਂ ਦੀ ਸ਼੍ਰੇਣੀ ‘ਚ ਆ ਗਈ Âੈ ਜੋ ਯੂਨੀਸੇਫ ਦੇ ਅੰਬੈਸਡਰ ਹਨ

 
18 ਸਾਲਾ ਹਿਮਾ ਨੇ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਤਹਿਲਕਾ ਮਚਾਇਆ ਸੀ ਅਤੇ ਇਸ ਸਾਲ ਏਸ਼ੀਆਈ ਖੇਡਾਂ ‘ਚ ਉਸਨੇ ਚਾਂਦੀ ਅਤੇ ਸੋਨ ਤਮਗਾ ਜਿੱਤਿਆ ਸੀ

 
ਯੂਨੀਸੇਫ ਇੰਡੀਆ ਨੇ ਹਿਮਾ ਦੀ ਮੌਜ਼ੂਦਗੀ ‘ਚ ਇਹ ਐਲਾਨ ਕੀਤਾ ਅਤੇ ਉਸ ਨਾਲ ਦੋ ਸਾਲ ਦਾ ਕਰਾਰ ਕੀਤਾ ਬਾਲ ਦਿਹਾੜੇ ‘ਤੇ ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੇਸਡਰ ਬਣਨ ਨੇ ਹਿਮਾ ਨੇ ਕਿਹਾ ਕਿ ਇਹ ਖ਼ਾਸ ਦਿਨ ਯੂਨੀਸੇਫ ਇੰਡੀਆ ਨੇ ਜੋ ਮੈਨੂੰ ਸਤਿਕਾਰ ਦਿੱਤਾ ਹੈ ਉਸ ਤੋਂ ਮੈਂ ਖੁਦ ਨੂੰ ਮਾਣਮੱਤੀ ਮਹਿਸੂਸ ਕਰ ਰਹੀ ਹਾਂ

 
ਸਚਿਨ ਤੇਂਦੁਲਕਰ ਦੀ ਵੱਡੀ ਪ੍ਰਸ਼ੰਸਕ ਹਿਮਾ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਸਚਿਨ ਨੂੰ ਦੇਖਿਆ ਹੈ ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਜਿਸ ਯੂਨੀਸੇਫ ਦੇ ਅੰਬੈਸਡਰ ਸਚਿਨ ਹਨ ਮੈਂ ਉਸ ਨਾਲ ਯੂਥ ਅੰਬੇਸਡਰ ਵਾਂਗ ਜੁੜ ਗਈ ਹਾਂ  ਹਿਮਾ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਉਹ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਾਂਗੇ ਜਿਸ ਦੀ ਮੱਦਦ ਨਾਲ ਉਹ ਅੱਗੇ ਵਧਣ ਅਤੇ ਆਪਣੇ ਲਈ ਸੁਨਹਿਰਾ ਭਵਿੱਖ ਬਣਾ ਸਕਣ ਯੂਨੀਸੇਫ ਇੰਡੀਆ ਦੀ ਮੈਂਬਰ ਲਾਰਾ ਸੀਗ੍ਰਿਸਟ ਨੇ ਕਿਹਾ ਕਿ ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੈਸਡਰ ਹਿਮਾ ਇੱਕ ਨੌਜਵਾਨ ਅਥਲੀਟ ਹੈ ਅਤੇ ਉਹ ਦੇਸ਼ ‘ਚ ਲੱਖਾਂ ਨੋਜਵਾਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top