ਨਾਮਲੂਮ ਵਾਹਨ ਨੇ ਕਾਰ ਨੂੰ ਮਾਰੀ ਟੱਕਰ ਤਿੰਨ ਨੌਜ਼ਵਾਨਾਂ ਦੀ ਮੌਤ

ਪਿੰਡ ’ਚ ਪੱਸਰੀ ਸੋਗ ਦੀ ਲਹਿਰ, ਤਿੰਨੇ ਨੌਜ਼ਵਾਨ ਕਾਰ ਤੇ ਰੋਟੀ ਲੈਣ ਜਾ ਰਹੇ ਸਨ ਪਿੰਡ ਪਥਰਾਲਾ

ਸੰਗਤ ਮੰਡੀ(ਮਨਜੀਤ) | ਬੀਤੀ ਅੱਧੀ ਰਾਤ ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ਤੇ ਪੈਦੇ ਪਿੰਡ ਪਥਰਾਲਾ ਨਜਦੀਕ ਕਿਸੇ ਨਾਮੂਲਮ ਵਾਹਨ ਨੇ ਕਾਰ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਜਿਸ ’ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਉਰਫ਼ ਅਮਨਾ (26) ਪੁੱਤਰ ਜਸਵੀਰ ਸਿੰਘ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਪੱਕਾ ਮਕਾਨ ਬਣਾ ਰਿਹਾ ਸੀ,

ਜਿਸ ’ਚ ਮਿਸਤਰੀ ਚਾਨਣ ਸਿੰਘ (24) ਪੁੱਤਰ ਗੁਰਤੇਜ ਸਿੰਘ ਤੇ ਮਜ਼ਦੂਰ ਗੁਰਪ੍ਰੀਤ ਸਿੰਘ ਉਰਫ ਵਿੱਕੀ (20) ਪੁੱਤਰ ਹਰੀ ਸਿੰਘ ਕੰਮ ਕਰਦੇ ਸਨ, ਅਮਨਦੀਪ ਸਿੰਘ ਆਰਜੀ ਤੌਰ ਤੇ ਪਿੰਡ ਪਥਰਾਲਾ ਵਿਖੇ ਰਹਿ ਰਿਹਾ ਸੀ, ਦੇਰ ਸ਼ਾਮ ਉਕਤ ਤਿੰਨੋ ਵਿਅਕਤੀ ਮਾਰੂਤੀ ਕਾਰ ਤੇ ਪਿੰਡ ਪਥਰਾਲਾ ਵਿਖੇ ਰੋਟੀ ਲੈਣ ਜਾ ਰਹੇ ਸਨ, ਜਦ ਉਹ ਪਥਰਾਲਾ ਪਿੰਡ ਨਜਦੀਕ ਪਹੰੁਚੇ ਤਾਂ ਉਨਾਂ ਦੀ ਕਾਰ ਨੂੰ ਕਿਸੇ ਨਾਮੂਲਮ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ

ਜਿਸ ’ਚ ਤਿੰਨੇ ਕਾਰ ਸਵਾਰ ਨੌਜ਼ਵਾਨਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਪੁਲਸ ਚੌਂਕੀ ਪਥਰਾਲਾ ਦੀ ਪੁਲਸ ਮੌਕੇ ਤੇ ਪਹੰੁਚੀ ਜਿਸ ਨੇ ਕਾਰ ’ਚੋਂ ਲਾਸ਼ਾ ਬਾਹਰ ਕੱਢ ਕੇ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੰੁਚਾਈਆਂ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬਿਲਕੁੱਲ ਤਬਾਹ ਹੋ ਗਿਆ। ਚੌਂਕੀ ਇੰਚਾਰਜ਼ ਮੇਜਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਅਮਨਦੀਪ ਸਿੰਘ ਦੇ ਪਿਤਾ ਜਸਵੀਰ ਸਿੰਘ ਦੇ ਬਿਆਨਾਂ ਤੇ ਨਾਮੂਲਮ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਥਾਣਾ ਸੰਗਤ ਦੇ ਮੁਖੀ ਗੌਰਵਵੰਸ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਸ ਨਾਮੂਲਮ ਵਾਹਨ ਚਾਲਕ ਨੇ ਕਾਰ ਨੂੰ ਟੱਕਰ ਮਾਰੀ ਹੈ ਉਸ ਦੀ ਸੜਕ ਕਿਨਾਰੇ ਲੱਗੇ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਨਾਲ ਤਲਾਸ਼ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਲਾਸ਼ਾ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਪਿੰਡ ’ਚ ਇਕੋ ਥਾਂ ਤਿੰਨ ਸਿਵੇ ਬਲਣ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਰ ਇਕ ਪਿੰਡ ਵਾਸੀ ਦੀ ਅੱਖ ਨਮ ਸੀ। ਪਰਿਵਾਰ ਦੀ ਮਕਾਨ ਬਣਾਉਣ ਦੀ ਖੁਸ਼ੀ ਗਮ ’ਚ ਬਦਲ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।