ਪੰਜਾਬ

ਕੇਂਦਰੀ ਖੇਡ ਮੰਤਰੀ ਵਲੋਂ ਏਸ਼ੀਅਨ ਚੈਂਪੀਅਨ ਹਾਕਮ ਭੱਠਲਾਂ ਨੂੰ ਤੁਰੰਤ 10 ਲੱਖ ਦੀ ਮੱਦਦ ਕਰਨ ਦਾ ਐਲਾਨ

Union, Sports, Minister, Announced, Help, 10 Million, Asian, Champion, Commando, Officers, Immediately

ਜਿਗਰ ਦੀ ਬਿਮਾਰੀ ਨਾਲ ਜੂਝ ਰਿਹਾ ਹਾਕਮ ਸਿੰਘ ਐਥਲੀਟ

ਬਰਨਾਲਾ, ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼

ਬਰਨਾਲਾ ਜਿਲ੍ਹੇ ਦੇ ਪਿੰਡ ਭੱਠਲਾਂ ਦੇ ਵਸਨੀਕ ਅਤੇ ਏਸ਼ੀਅਨ ਚੈਂਪੀਅਨ ਐਥਲੀਟ ਹਾਕਮ ਸਿੰਘ ਭੱਠਲਾਂ ਦੇ ਇਲਾਜ ਲਈ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌੜ ਵਲੋਂ ਤੁਰੰਤ 10 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕਰ ਦਿੱਤਾ। ਕੇਂਦਰੀ ਖੇਡ ਮੰਤਰੀ ਸ਼੍ਰੀ ਰਾਠੌੜ ਨੇ ਟਵੀਟ ਕਰਕੇ ਹਾਕਮ ਸਿੰਘ ਨੂੰ ਦੇਸ਼ ਦੇ ਹੀਰੋ ਦੱਸਦਿਆਂ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਹੈ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁਖਮੰਤਰੀ ਅਮਰਿੰਦਰ ਸਿੰਘ ਵਲੋਂ ਵੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਉਂਦਿਆ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਮਦਦ ਕਰਨ ਦਾ ਹੁਕਮ ਕੀਤਾ ਸੀ। ਜਿਸ ਉਪਰੰਤ ਡੀ ਸੀ ਬਰਨਾਲਾ ਨੇ ਤੁਰੰਤ 20 ਹਜਾਰ ਦਾ ਚੈੱਕ ਭੇਂਟ ਕੀਤਾ ਅਤੇ ਦਵਾਈਆਂ ਦਾ ਸਾਰਾ ਖਰਚਾ ਰੈਡ ਕ੍ਰਾਸ ਵਲੋਂ ਓੜਨ ਦਾ ਐਲਾਨ ਕੀਤਾ।

ਸੰਗਰੂਰ ਦੇ ਸਿਵੀਆ ਹਸਪਤਾਲ ਚ ਚੱਲ ਰਹੇ ਇਲਾਜ ‘ਚ ਡਾਕਟਰਾਂ ਵਲੋਂ ਵੀ ਕਮਰੇ ਦੀ ਸਹੂਲਤ ਮੁਫ਼ਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਅਕਾਲੀ ਦਲ ਦੇ ਸੂਬਾਈ ਆਗੂ ਵਿੰਨਰਜੀਤ ਗੋਲਡੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਨੂੰਹ ਬੀਬੀ ਗਗਨਜੀਤ ਢੀਂਡਸਾ ਨੇ ਵੀ ਹਾਲ ਚਾਲ ਜਾਣਿਆ ਅਤੇ ਢੁਕਵੀਂ ਮਦਦ ਦਾ ਭਰੋਸਾ ਦਿਵਾਇਆ ਹੈ।

ਪੀੜਤ ਹਾਕਮ ਸਿੰਘ ਦੀ ਧਰਮਪਤਨੀ ਬੇਅੰਤ ਕੌਰ , ਪੁੱਤਰ ਸੁਖਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ, ਕੇਦਰੀ ਖੇਡ ਮੰਤਰੀ ਅਤੇ ਬਰਨਾਲਾ ਪ੍ਰਸਾਸ਼ਨ ਦਾ ਸ਼ੁਕਰਾਨਾ ਕੀਤਾ ਹੈ। ਜਿਕਰਯੋਗ ਹੈ ਕਿ ਹਾਕਮ ਸਿੰਘ ਨੇ 1978 ‘ਚ ਬੈਂਕਾਕ ਵਿਖੇ ਅਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ ਉਸੇ 20 ਕਿੱਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗ਼ਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ।

14 ਸਾਲ ਫੌਜ ਚ ਵੀ ਉਨ੍ਹਾਂ ਸੇਵਾਵਾਂ ਦਿਤੀਆਂ। 2003 ‘ਚ ਉਸਨੂੰ ਪੰਜਾਬ ਸਰਕਾਰ ਨੇ ਐਥਟਿਕਸ ਕੋਚ ਵਜੋਂ ਕਾਂਸਟੇਬਲ ਭਰਤੀ ਕਰ ਲਿਆ ਸੀ। ਜਿਸ ਦੌਰਾਨ ਹਾਕਮ ਸਿੰਘ ਭੱਠਲਾਂ ਨੇ ਪੀਏਪੀ ਜਲੰਧਰ ਵਿਖੇ ਕਈ ਖਿਡਾਰੀ ਪੈਦਾ ਕੀਤੇ। 29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਸਨੂੰ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top