ਪੜ੍ਹੇ-ਲਿਖੇ ਸਿੱਖਿਆ ਵਿਭਾਗ ਦੀ ਅਨੋਖੀ ਜਿਹੀ ਕਾਰਵਾਈ

ਪੜ੍ਹੇ-ਲਿਖੇ ਸਿੱਖਿਆ ਵਿਭਾਗ ਦੀ ਅਨੋਖੀ ਜਿਹੀ ਕਾਰਵਾਈ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਠੰਢ ਦੇ ਮੌਸਮ ‘ਚ ਅੱਗ ਸੇਕਣੀ ਐਨੀ ਮਹਿੰਗੀ ਪੈ ਜਾਵੇਗੀ ਕਿ ਨੌਕਰੀ ਤੱਕ ਜਾਣ ਦੀ ਨੌਬਤ ਆ ਜਾਵੇਗੀ ਸ਼ਾਇਦ ਫਿਰੋਜ਼ਪੁਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਅਧੀਨ ਕੰਮ ਕਰਨ ਵਾਲੀ ਸੇਵਾਦਾਰ ਨਿਹਾਲ ਕੌਰ ਨੂੰ ਇਸ ਸਬੰਧੀ ਜਾਣਕਾਰੀ ਤੱਕ ਨਹੀਂ ਸੀ ਨਿਹਾਲ ਕੌਰ ਨੂੰ ਸਿਰਫ਼ ਇਸ ਕਾਰਨ ਕਰਕੇ ਨੌਕਰੀ ਤੋਂ ਸਸਪੈਂਡ ਕਰਦਿਆਂ ਨੋਟਿਸ ਜਾਰੀ ਕਰ ਦਿੱਤਾ ਕਿ ਉਸ ਨੇ ਡਿਊਟੀ ਸਮੇਂ ਦਫ਼ਤਰ ਕੋਲ ਹੀ ਆਪਣੇ ਬਲਾਕ ਦੇ ਅਧਿਕਾਰੀ ਜੋਗਿੰਦਰ ਸਿੰਘ ਦੇ ਨਾਲ ਬੈਠ ਕੇ ਅੱਗ ਸੇਕਣ ਦੀ ਗੁਸਤਾਖੀ ਕੀਤੀ ਹੈ।

ਇਸ ਗੁਸਤਾਖੀ ਦੇ ਚੱਲਦੇ ਉਸ ਨੂੰ ਕਈ ਦਿਨਾਂ ਤੱਕ ਨੌਕਰੀ ਤੋਂ ਹੀ ਸਸਪੈਂਡ ਰਹਿਣਾ ਪਿਆ ਇਸ ਬੇਤੁਕੇ ਜਿਹੇ ਮਾਮਲੇ ਨੂੰ ਵੇਖ ਕੇ ਖੁਦ ਸਿੱਖਿਆ ਵਿਭਾਗ ਦੇ ਕਰਮਚਾਰੀ ਤੇ ਅਧਿਆਪਕ ਵੀ ਹੈਰਾਨ ਸਨ ਕਿ ਸਰਦੀ ਦੇ ਮੌਸਮ ‘ਚ ਅੱਗ ਸੇਕਣਾ ਇੰਨਾ ਵੱਡਾ ਕਿਹੜਾ ਗੁਨਾਹ ਹੋ ਗਿਆ ਕਿ ਕਰਮਚਾਰੀ ਨੂੰ ਸਸਪੈਂਡ ਕਰਦਿਆਂ ਉਸ ਨੂੰ ਨੋਟਿਸ ਤੱਕ ਜਾਰੀ ਕਰ ਦਿੱਤਾ ਗਿਆ।

ਕਰਮਚਾਰੀਆਂ ‘ਚ ਰੋਸ ਫੈਲ ਗਿਆ

ਇਸ ਮਾਮਲੇ ਸਬੰਧੀ ਯੂਨੀਅਨ ਨੂੰ ਪਿਛਲੇ ਹਫ਼ਤੇ 8 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਧਰਨਾ ਤੱਕ ਦੇਣਾ ਪਿਆ, ਜਿਸ ਤੋਂ ਬਾਅਦ 13 ਜਨਵਰੀ ਨੂੰ ਨਿਹਾਲ ਕੌਰ ਨੂੰ ਚਿਤਾਵਨੀ ਦਿੰਦਿਆਂ ਬਹਾਲੀ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ 1 ਜਨਵਰੀ ਨੂੰ ਨਵੇਂ ਸਾਲ ਦੌਰਾਨ ਬੀਪੀਓ ਦਫ਼ਤਰ ‘ਚ ਤਾਇਨਾਤ ਨਿਹਾਲ ਕੌਰ ਦਫ਼ਤਰ ‘ਚ ਹਾਲੇ ਹੋਰ ਕਰਮਚਾਰੀਆਂ ਦੇ ਨਾ ਆਉਣ ਦੇ ਚੱਲਦੇ ਦਫ਼ਤਰ ਦੇ ਅਧਿਕਾਰੀ ਜੋਗਿੰਦਰ ਸਿੰਘ ਨਾਲ ਬੈਠ ਕੇ ਅੱਗ ਸੇਕ ਰਹੀ ਸੀ।

ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਵਨ ਕੁਮਾਰ ਨੇ ਅਚਾਨਕ ਚੈਂਕਿੰਗ ਕਰਦਿਆਂ ਨਿਹਾਲ ਕੌਰ ਨੂੰ ਅੱਗ ਸੇਕਣ ਦੇ ਜ਼ੁਰਮ ‘ਚ ਬਰਖਾਸ਼ਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ ਤੇ ਇਸ ਦੇ ਨਾਲ ਹੀ ਨੋਟਿਸ ਦਿੱਤਾ ਗਿਆ ਕਿ ਡਿਊਟੀ ‘ਤੇ ਹਾਜ਼ਰ ਰਹਿਣ ਦੀ ਜਗ੍ਹਾ ਉਨ੍ਹਾਂ ਦਫ਼ਤਰ ਤੋਂ ਬਾਹਰ ਹੀ ਅੱਗ ਸੇਕਣ ਦਾ ਜ਼ੁਰਮ ਕੀਤਾ ਹੈ। ਇਸ ਲਈ ਉਹ ਆਪਣੇ ਇਸ ਜ਼ੁਰਮ ‘ਚ ਪੱਖ ਲਿਖਤੀ ਰੂਪ ‘ਚ ਉੱਚ ਅਧਿਕਾਰੀਆਂ ਕੋਲ ਰੱਖਣ।

ਇਸ ਅਟਪਟੇ ਜਿਹੇ ਕਾਰਨਾਮੇ ਦੌਰਾਨ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਵੱਲੋਂ ਸੋਮਵਾਰ ਨੂੰ ਵੀ ਇੱਕ ਅਟਪਟਾ ਜਿਹਾ ਆਦੇਸ਼ ਜਾਰੀ ਕੀਤਾ

ਇਸ ਨੂੰ ਦੇਖ ਕੇ ਕਰਮਚਾਰੀਆਂ ‘ਚ ਰੋਸ ਫੈਲ ਗਿਆ ਤੇ ਉਨ੍ਹਾਂ 8 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਤੋਂ ਬਾਹਰ ਧਰਨਾ ਦੇ ਦਿੱਤਾ ਤੇ ਮੰਗ ਕੀਤੀ ਗਈ ਕਿ ਨਿਹਾਲ ਕੌਰ ਵੱਲੋਂ ਅੱਗੇ ਸੇਕਣੀ ਜਿਹੀ ਗੱਲ ‘ਤੇ ਸਸਪੈਂਡ ਕਰਨਾ ਗਲਤ ਹੈ।

ਇਸ ਲਈ ਉਸ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਅਟਪਟੇ ਜਿਹੇ ਕਾਰਨਾਮੇ ਦੌਰਾਨ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਵੱਲੋਂ ਸੋਮਵਾਰ ਨੂੰ ਵੀ ਇੱਕ ਅਟਪਟਾ ਜਿਹਾ ਆਦੇਸ਼ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ ਦਫ਼ਤਰ ਦੇ ਸਮੇਂ ਅੱਗ ਸੇਕਣਾ ਕਰਮਚਾਰੀ ਦੀ ਡਿਊਟੀ ‘ਚ ਸ਼ਾਮਲ ਨਹੀਂ ਹੈ ਪਰੰਤੂ ਕਾਫ਼ੀ ਕਰਮਚਾਰੀਆਂ ਦੇ ਦਫ਼ਤਰ ‘ਚ ਹਾਜ਼ਰ ਨਾ ਹੋਣ ਕਾਰਨ ਨਿਹਾਲ ਕੌਰ ਵੇਹਲੀ ਸੀ ਜਿਸ ਕਾਰਨ ਨਿਹਾਲ ਨੂੰ ਬੀਪੀਓ ਜੋਗਿੰਦਰ ਦੇ ਨਾਲ ਬੈਠ ਕੇ ਅੱਗ ਸੇਕ ਰਹੀ ਸੀ ਜੇਕਰ ਦਫ਼ਤਰ ‘ਚ ਸਾਰੇ ਕਰਮਚਾਰੀ ਹਾਜ਼ਰ ਹੋਣ ਤਾਂ ਨਿਹਾਲ ਕੌਰ ਨੂੰ ਅੱਗ ਸੇਕਣ ਦਾ ਸਮਾਂ ਨਹੀਂ ਮਿਲਦਾ ਇਸ ਕਾਰਨ ਸ੍ਰੀਮਤੀ ਨਿਹਾਲ ਕੌਰ ਨੂੰ ਅੱਗੇ ਲਈ ਚਿਤਾਵਨੀ ਦਿੰਦਿਆਂ ਉਕਤ ਕਸੂਰ ਤੋਂ ਮੁਕਤ ਕੀਤਾ ਜਾਂਦਾ ਹੈ ਤੇ ਤੁਰੰਤ ਬਰਖਾਤਗੀ ਵਾਪਸ ਲੈਂਦਿਆਂ ਬਹਾਲ ਕੀਤਾ ਜਾਂਦਾ ਹੈ।

ਹਾਸੇ ਦਾ ਕਾਰਨ ਬਣ ਰਿਹਾ ਹੈ ਆਦੇਸ਼

ਸਿੱਖਿਆ ਵਿਭਾਗ ਵੱਲੋਂ ਅੱਗ ਸੇਕਣ ‘ਤੇ ਬਰਖਾਸਤ ਕਰਨ ਵਰਗੇ ਅਟਪਟੇ ਆਦੇਸ਼ ਨੂੰ ਲੈ ਕੇ ਸਿੱਖਿਆ ਵਿਭਾਗ ਹੀ ਹਾਸੇ ਦਾ ਕਾਰਨ ਬਣਦਾ ਜਾ ਰਿਹਾ ਹੈ ਹਰ ਕੋਈ ਇਸ ਆਦੇਸ਼ ਨੂੰ ਪੜ੍ਹ ਕੇ ਆਪਣਾ ਹਾਸਾ ਤੱਕ ਨਹੀਂ ਰੋਕ ਪਾ ਰਿਹਾ ਸਿੱਖਿਆ ਵਿਭਾਗ ਦੀ ਤਰ੍ਹਾਂ ਪੜ੍ਹਿਆ ਲਿਖਿਆ ਹੋਣ ਦੇ ਬਾਵਜ਼ੂਦ ਵੀ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕਰ ਰਿਹਾ ਹੈ

ਕਿਉਂਕਿ ਆਮ ਤੌਰ ‘ਤੇ ਦੇਖਣ ‘ਚ ਆਉਂਦਾ ਹੈ ਕਿ ਅਧਿਕਾਰੀ ਆਪਣੇ ਦਫ਼ਤਰਾਂ ‘ਚ ਸਰਦੀਆਂ ਦੇ ਦਿਨਾਂ ‘ਚ ਹੀਟਰ ਚਲਾ ਕੇ ਬੈਠਦੇ ਹਨ ਤੇ ਜੇਕਰ ਅਜਿਹੇ ‘ਚ ਕਿਸੇ ਦਰਜਾ ਚਾਰ ਕਰਮਚਾਰੀ ਨੇ ਸਰਦੀ ਦੇ ਮੌਸਮ ‘ਚ ਅੱਗ ਸੇਕ ਲਈ ਤਾਂ ਉਸ ਨੇ ਕਿਹੜਾ ਜ਼ੁਰਮ ਕਰ ਲਿਆ ਹੈ। ਸਿੱਖਿਆ ਵਿਭਾਗ ਦਾ ਇਹ ਆਦੇਸ਼ ਸੋਮਵਾਰ ਤੋਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।