Breaking News

ਭੂੰ-ਮਾਫਿਆ ਹੋਈਆ ਸਰਗਰਮ, ਡੇਰਾ ਬਾਬਾ ਨਾਨਕ ਵਿਖੇ ਜਮੀਨ ਦੀ ਖਰੀਦ ਵੇਚ ‘ਤੇ ਲਗੀ ਅਣਐਲਾਨੀ ਪਾਬੰਦੀ

Activation

 ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਜ਼ਮੀਨਾਂ ਦੇ ਰੇਟ ਪੁੱਜੇ ਆਸਮਾਨ ‘ਤੇ, ਹੋਟਲ ਇੰਡੀਸਟਰੀਜ਼ ਵੀ ਪੁੱਜੀ ਡੇਰਾ ਬਾਬਾ ਨਾਨਕ

 ਪੰਜਾਬ ਸਰਕਾਰ ਨੇ ਲਗਾਈ ਜ਼ਮੀਨਾਂ ਦੀ ਖਰੀਦ ਵੇਚ ‘ਤੇ ਪਾਬੰਦੀ, ਅਗਲੇ ਫੈਸਲੇ ਤੱਕ ਨਹੀਂ ਵਿਕੇਗੀ ਜਮੀਨ

 ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਬਣਾਈ ਜਾ ਰਹੀਂ ਐ ਡੇਰਾ ਬਾਬਾ ਨਾਨਕ ਵਿਕਾਸ ਅਥਾਰਿਟੀ

ਚੰਡੀਗੜ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਭਾਰਤ ਵਾਲੇ ਪਾਸੇ ਸਰਹੱਦ ‘ਤੇ ਸਥਿਤ ਡੇਰਾ ਬਾਬਾ ਨਾਨਕ ਵਿਖੇ ਭੂ ਮਾਫੀਆ ਇੱਕਦਮ ਹੀ ਸਰਗਰਮ ਹੋ ਗਿਆ ਹੈ, ਜਿਸ ਤੋਂ ਬਾਅਦ ਬਾਰਡਰ ਦੇ ਕਾਰਨ ਕੌਡੀਆਂ ਦੇ ਭਾਅ ਵਾਲੀ ਜਮੀਨ ਰਾਤੋਂ ਰਾਤ ਕਰੋੜਾਂ ਰੁਪਏ ਦੀ ਹੋ ਗਈ ਹੈ। ਜਮੀਨ ਦਾ ਵਪਾਰ ਕਰਨ ਵਾਲੇ ਵਪਾਰੀਆ ਸਣੇ ਹੋਟਲ ਇੰਡਸਟਰੀ ਨੇ ਕਰਤਾਰਪੁਰ ਕਾਰੀਡੋਰ ਨੂੰ ਦੇਖਦੇ ਹੋਏ ਜਮੀਨ ਖਰੀਦਣ ਦੀ ਤਿਆਰੀ ਤੱਕ ਕਰ ਦਿੱਤੀ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਡੇਰਾ ਬਾਬਾ ਨਾਨਕ ਵਿਖੇ ਫਿਲਹਾਲ ਕਿਸੇ ਵੀ ਜਮੀਨ ਖਰੀਦ ਅਤੇ ਵੇਚ ‘ਤੇ ਅਣਐਲਾਨੀ ਪਾਬੰਦੀ ਲਗਾ ਦਿੱਤੀ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਤਹਿਸੀਲਦਾਰ ਡੇਰਾ ਬਾਬਾ ਨਾਨਕ ਨੂੰ ਵੀ ਆਦੇਸ਼ ਜਾਰੀ ਕਰ ਦਿੱਤੇ ਜਾ ਚੁੱਕੇ ਹਨ। ਪੰਜਾਬ ਸਰਕਾਰ ਇਸ ਇਲਾਕੇ ਪਲੈਨਿੰਗ ਅਨੁਸਾਰ ਤਿਆਰ ਕਰਨਾ ਚਾਹੁੰਦੀ ਹੈ, ਇਸ ਲਈ ਇਹ ਪਾਬੰਦੀ ਲਗਾਉਣ ਦਾ ਮੁੱਖ ਮਕਸਦ ਹੈ। ਸਰਕਾਰ ਨਹੀਂ ਚਾਹੁੰਦੀ ਹੈ ਕਿ ਕੋਈ ਵੀ ਜਮੀਨ ਖਰੀਦ ਕੇ ਆਪਣੇ ਤਰੀਕੇ ਨਾਲ ਉਥੇ ਉਸਾਰੀ ਤੱਕ ਸ਼ੁਰੂ ਕਰ ਦੇਵੇ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਸ਼ਹਿਰੀ ਵਿਕਾਸ ਵਿਭਾਗ ਨੇ ਡੇਰਾ ਬਾਬਾ ਨਾਨਕ ਵਿਕਾਸ ਅਥਾਰਿਟੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਥੇ ਕਿ ਇਸੇ ਵਿਕਾਸ ਅਥਾਰਿਟੀ ਦੇ ਅਧੀਨ ਜਮੀਨ ਐਕਵਾਇਰ ਕਰਦੇ ਹੋਏ ਪੰਜਾਬ ਸਰਕਾਰ ਹੀ ਵਿਕਾਸ ਕੰਮ ਕਰਵਾਉਣ ਦੇ ਨਾਲ ਹੀ ਜਮੀਨ ਦੀ ਖਰੀਦ ਵੇਚ ਕਰੇਗੀ।
ਸ਼ਹਿਰੀ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਵਲੋਂ ਇਸ ਡੇਰਾ ਬਾਬਾ ਨਾਨਕ ਅਥਾਰਿਟੀ ਦੇ ਗਠਨ ਬਾਰੇ ਸਾਰੀ ਫਾਈਲ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਕਿ ਅਗਲੇ 1-2 ਦਿਨਾਂ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਪੇਸ਼ ਕਰਦੇ ਹੋਏ ਪਾਸ ਕਰਵਾ ਦਿੱਤਾ ਜਾਏਗਾ।
ਜਿਸ ਤੋਂ ਬਾਅਦ ਖ਼ੁਦ ਪੰਜਾਬ ਸਰਕਾਰ ਆਪਣਾ ਨਕਸ਼ਾ ਬਣਾਉਂਦੇ ਹੋਏ ਤੈਅ ਕਰੇਗੀ ਕਿ ਕਿਹੜੀ ਕਿਹੜੀ ਥਾਂ ‘ਤੇ ਕੀ-ਕੀ ਬਣੇਗਾ ਅਤੇ ਹੋਟਲ ਤੋਂ ਲੈ ਕੇ ਹੋਰ ਇੰਡਸਟਰੀ ਨੂੰ ਖੁਦ ਪੰਜਾਬ ਸਰਕਾਰ ਹੀ ਇਸ ਡੇਰਾ ਬਾਬਾ ਨਾਨਕ ਵਿਕਾਸ ਅਥਾਰਿਟੀ ਰਾਹੀਂ ਜ਼ਮੀਨ ਅਲਾਟ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top