ਯੂਪੀ ਵਿਧਾਨ ਸਭਾ ਚੋਣਾਂ: ਗੰਗੋਹ ਤੋਂ ਨੋਮਾਨ ਮਸੂਦ ਅਤੇ ਚਰਥਾਵਲ ਤੋਂ ਸਲਮਾਨ ਸਈਦ ਹੋਣਗੇ ਬਸਪਾ ਉਮੀਦਵਾਰ

UP Assembly Election Sachkahoon

ਯੂਪੀ ਵਿਧਾਨ ਸਭਾ ਚੋਣਾਂ: ਗੰਗੋਹ ਤੋਂ ਨੋਮਾਨ ਮਸੂਦ ਅਤੇ ਚਰਥਾਵਲ ਤੋਂ ਸਲਮਾਨ ਸਈਦ ਹੋਣਗੇ ਬਸਪਾ ਉਮੀਦਵਾਰ

ਲਖਨਊ। ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੱਛਮੀ ਉੱਤਰ ਪ੍ਰਦੇਸ਼ ਦੀ ਚਰਥਾਵਲ ਸੀਟ ਤੋਂ ਸਲਮਾਨ ਸਈਦ ਅਤੇ ਗੰਗੋਹ ਸੀਟ ਤੋਂ ਨੋਮਾਨ ਮਸੂਦ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ। ਸਈਅਦ ਕਾਂਗਰਸ ਅਤੇ ਨੋਮਾਨ ਆਰਐਲਡੀ ਛੱਡ ਕੇ ਬਸਪਾ ਵਿੱਚ ਸ਼ਾਮਲ ਹੋਏ ਹਨ। ਬਸਪਾ ਪ੍ਰਧਾਨ ਮਾਇਆਵਤੀ ਨੇ ਵੀਰਵਾਰ ਨੂੰ ਦੋਹਾਂ ਨੇਤਾਵਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦੇਣ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੀ ਉਮੀਦਵਾਰੀ ’ਤੇ ਮਨਜ਼ੂਰੀ ਦੀ ਮੋਹਰ ਲਗਾ ਦਿੱਤੀ ਹੈ।

ਮਾਇਆਵਤੀ ਨੇ ਸ਼ੋਸਲ ਮੀਡੀਆ ’ਤੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਈਦੁਜ਼ਮਾਨ ਦੇ ਪੁੱਤਰ ਸਲਮਾਨ ਸਈਦ ਨੇ 12 ਜਨਵਰੀ ਨੂੰ ਉਹਨਾਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸਈਦ ਨੂੰ ਬਸਪਾ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਹਨਾਂ ਨੂੰ ਮੁਜ਼ੱਫਰਨਗਰ ਜ਼ਿਲ੍ਹੇ ਦੀ ਚਰਥਾਵਲ ਵਿਧਾਨ ਸਭਾ ਸੀਟ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ। ਮਾਇਆਵਤੀ ਨੇ ਟਵੀਟ ਕੀਤਾ, ‘ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਈਦਜ਼ਮਾਨ ਦੇ ਪੁੱਤਰ ਸਲਮਾਨ ਸਈਦ ਨੇ 12 ਜਨਵਰੀ ਨੂੰ ਦੇਰ ਰਾਤ ਬਸਪਾ ਮੁਖੀ ਨਾਲ ਮੁਲਾਕਾਤ ਕੀਤੀ ਅਤੇ ਕਾਂਗਰਸ ਛੱਡ ਕੇ ਬਸਪਾ ਵਿੱਚ ਸ਼ਾਮਲ ਹੋ ਗਏ। ਬਸਪਾ ਨੇ ਸਈਦ ਨੂੰ ਚਰਥਾਵਲ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।’

ਉਨ੍ਹਾਂ ਇੱਕ ਹੋਰ ਟਵੀਟ ਵਿੱਚ ਕਿਹਾ, ‘ਇਨ੍ਹਾਂ ਦੇ ਨਾਲ ਹੀ ਸਹਾਰਨਪੁਰ ਜ਼ਿਲ੍ਹੇ ਦੇ ਸਾਬਕਾ ਕੇਂਦਰੀ ਮੰਤਰੀ ਰਾਸ਼ਿਦ ਮਸੂਦ ਦੇ ਭਤੀਜੇ ਅਤੇ ਇਮਰਾਨ ਮਸੂਦ ਦੇ ਸਕੇ ਭਰਾ ਨੋਮਾਨ ਮਸੂਦ ਵੀ ਲੋਕ ਦਲ ਛੱਡ ਕੇ ਕੱਲ੍ਹ ਬਸਪਾ ਵਿੱਚ ਸ਼ਾਮਲ ਹੋ ਗਏ ਹਨ। ਬਸਪਾ ਮੁਖੀ ਨੇ ਉਨ੍ਹਾਂ ਨੂੰ ਵੀ ਗੰਗੋਹ ਵਿਧਾਨ ਸਭਾ ਸੀਟ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਬਣਾਇਆ ਹੈ।’ ਦੱਸਣਯੋਗ ਹੈ ਕਿ ਇਮਰਾਨ ਮਸੂਦ ਨੇ ਵੀ ਕਾਂਗਰਸ ਛੱਡ ਕੇ ਸਮਾਜਵਾਦੀ ਪਾਰਟੀ (ਸਪਾ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ