ਯੂਪੀ ਦੇ 5 ਸ਼ਹਿਰਾਂ ’ਚ ਲਾਕਡਾਊਨ ਦੇ ਵਿਰੁੱਧ ਸੁਪਰੀਮ ਕੋਰਟ ਜਾਵੇਗੀ ਯੂਪੀ ਸਰਕਾਰ

0
838
Lucknow, Noida, Police Commissionary system

ਯੂਪੀ ਦੇ 5 ਸ਼ਹਿਰਾਂ ’ਚ ਲਾਕਡਾਊਨ ਦੇ ਵਿਰੁੱਧ ਸੁਪਰੀਮ ਕੋਰਟ ਜਾਵੇਗੀ ਯੂਪੀ ਸਰਕਾਰ

ਏਜੰਸੀ, ਇਲਾਹਾਬਾਦ।

ਯੂਪੀ ਦੀ ਯੋਗੀ ਸਰਕਾਰ ਇਲਾਹਾਬਾਦ ਹਾਈ ਕੋਰਟ ਦੇ 5 ਸ਼ਹਿਰਾਂ ’ਚ ਲਾਕਡਾਊਨ ਲਾਉਣ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਜਾਵੇਗੀ ਤੇ ਹਾਈ ਕੋਰਟ ਨੂੰ ਆਪਣੀ ਪੁਟੀਸ਼ਨ ’ਤੇ ਛੇਤੀ ਸੁਣਵਾਈ ਕਰਨ ਦੀ ਅਪੀਲ ਕਰੇਗੀ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਸੂਬੇ ’ਚ ਕੋਰੋਨਾ ਤੇ ਮਾਮਲੇ ਵਧੇ ਹਨ, ਕੰਟਰੋਲ ਲਈ ਸਖਤੀ ਵੀ ਜ਼ਰੂਰੀ ਹੈ। ਸਰਕਾਰ ਨੇ ਸਖਤ ਕਦਮ ਚੁੱਕੇ ਹਨ, ਅੱਗੇ ਵੀ ਚੁੱਕੇ ਜਾ ਰਹੇ ਹਨ। ਜੀਵਨ ਨਾਲ ਗਰੀਬ ਦੀ ਰੋਜ਼ੀ-ਰੋਟੀ ਵੀ ਬਚਾਉਣੀ ਹੈ। ਇਸ ਲਈ ਸ਼ਹਿਰਾਂ ’ਚ ਸੰਪੂਰਨ ਲਾਕਡਾਊਨ ਨਹੀਂ ਲੱਗੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।