ਯੂਪੀ: ਟਰੱਕ ਨਾਲ ਟਕਰਾਈ ਰੇਲਗੱਡੀ, ਚਾਰ ਦੀ ਮੌਤ

0
1567

ਯੂਪੀ: ਟਰੱਕ ਨਾਲ ਟਕਰਾਈ ਰੇਲਗੱਡੀ, ਚਾਰ ਦੀ ਮੌਤ

ਏਜੰਸੀ, ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜਿਲ੍ਹੇ’ਚ ਇੱਕ ਰੇਲਵੇ ਕ੍ਰਾਸਿੰਗ ’ਤੇ ਅੱਜ ਸਵੇਰੇ ਇੱਕ ਟਰੱਕ ਨਾਲ 05012 ਅਪ ਚੰਡੀਗੜ੍ਹ ਲਖਨਊ ਐਕਸਪ੍ਰੈਸ ਰੇਲਗੱਡੀ ਟਕਰਾਵੁਣ ਨਾਲ ਟਰੱਕ ’ਚ ਚਾਰ ਜਣਿਆਂ ਦੀ ਮੌਤ ਹੋ ਗਈ। ਉੱਤਰ ਰੇਲਵੇ ਦੇ ਮੁੱਖੀ ਜਨਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਇੱਥੇ ਦੱਸਿਆ ਕਿ ਮੁਰਾਦਾਬਾਦ ਮੰਡਲ ਦੇ ਦਰਮਿਆਨ ਬਿਲਪੁਰ-ਮਿਰਾਨਪੁਰ ਕਟਰਾ ਸਟੇਸ਼ਨਾਂ ਦਰਮਿਆਨ 05012ਅਪ ਚੰਡੀਗੜ੍ਹ ਲਖਨਊ ਐਕਸਪ੍ਰੈਸ ਰੇਲਵੇ ਸਮਪਾਰ ਗਿਣਤੀ ਜੀ-343ਏ ’ਤੇ ਇੱਕ ਟਰੱਕ ਨਾਲ ਟਕਰਾ ਗਈ, ਜਿਸ ਨਾਲ ਟਰੱਕ ’ਚ ਸਵਾਲ ਚਾਰ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਹਾਦਸੇ ’ਚ ਰੇਲਗੱਡੀ ’ਚ ਸਵਾਰ ਕਰੀਬ 850 ਯਾਤਰੀਆਂ ’ਚ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਪਰ ਟੱਕਰ ਤੋਂ ਬਾਅਦ ਰੇਲ ਦੇ ਕੁਝ ਡੱਬੇ ਪਟੜੀ ਤੋਂ ਉੱਤਰ ਗਏ, ਜਿਸ ਨਾਲ ਅਪ ਤੇ ਡਾਊਨ ਦੋਵੇਂ ਲਾਈਨਾਂ ’ਤੇ ਆਵਾਜਾਈ ਰੁਕੀ ਹੋਈ ਹੈ। ਇਸ ਹਾਦਸੇ ਕਾਰਨ ਘੱਟ ਤੋਂ ਘੱਟ 18 ਰੇਲਾਂ ਪ੍ਰਭਾਵਿਤ ਹੋਈਆਂ ਹਨ, ਜਿਸ ਵਿੱਚ 8 ਮਾਲਗੱਡੀਆਂ ਸ਼ਾਮਲ ਹਨ। ਟ੍ਰੇਕ ਨੂੰ ਆਵਾਜਾਈ ਲਈ ਖੋਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਉਚਅਧਿਕਾਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਕੁਝ ’ਚ ਆਪਣੀ ਰਿਪੋਰਟ ਦੇਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।