ਦੇਸ਼

ਰਾਫੇਲ ‘ਤੇ ਸਿਆਸਤ ‘ਚ ਉਬਾਲ, ਲੋਕ ਸਭਾ ‘ਚ ਭਾਰੀ ਹੰਗਾਮਾ

Uphill Politics, Rafael, Heavy Ruckus, Lok Sabha

ਕਾਂਗਰਸ ਨੇ ਰਾਫੇਲ ‘ਤੇ ਆਡੀਓ ਕਲਿੱਪ ਜਾਰੀ ਕਰਕੇ ਭਾਜਪਾ ਨੂੰ ਘੇਰਿਆ, ਮੰਤਰੀ ਨੇ ਕਿਹਾ-ਫਰਜ਼ੀ ਟੇਪ

ਰਾਹੁਲ-ਜੇਤਲੀ ਆਪਸ ‘ਚ ਭਿੜੇ

ਕੀ ਹੈ, ਇਸ ਦੀ ਸਮਝ ਰਾਹੁਲ ਨੂੰ ਨਹੀਂ : ਜੇਤਲੀ

ਏਜੰਸੀ, ਨਵੀਂ ਦਿੱਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਅਗਵਾਈ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂੰ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸਬੰਧੀ ਲੋਕ ਸਭਾ ‘ਚ ਜੋ ਕੁਝ ਕਿਹਾ ਉਹ ਸਿੱਧ ਕਰਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਜਹਾਜ਼ਾਂ ਦੀ ਕੋਈ ਸਮਝ ਨਹੀਂ ਹੈ. ਲੋਕ ਸਭਾ ‘ਚ ਨਿਯਮ 193 ਤਹਿਤ ਰਾਫੇਲ ਜਹਾਜ਼ ਸੌਦੇ ‘ਤੇ ਹੋਈ ਚਰਚਾ ‘ਚ ਹਿੱਸਾ ਲੈਂਦਿਆਂ ਜੇਤਲੀ ਨੇ ਅੱਜ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਅੇਤ ਕਿਹਾ ਕਿ ਇਸ ਬਾਰੇ ਜੋ ਦੋਸ਼ ਕਾਂਗਰਸ ਆਗੂ ਨੇ ਸਦਨ ‘ਚ ਲਾਏ ਹਨ, ਉਹ ਝੂਠੇ ਹਨ ਉਨ੍ਹਾਂ ਨੂੰ ਉਮੀਦ ਸੀ ਕਿ ਜਦੋਂ ਕਾਂਗਰਸ ਰਾਫੇਲ ਸੌਦੇ ‘ਤੇ ਸਦਨ ‘ਚ ਚਰਚਾ ਦੀ ਮੰਗ ਕਰ ਰਹੀ ਹੈ ਤਾਂ ਸ਼ਾਇਦ ਕੁਝ ਨਵੀਂ ਗੱਲ ਕਾਂਗਰਸ ਆਗੂ ਕਹਿਣਗੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੈ ਕਿ ਕਾਂਗਰਸ ਪ੍ਰਧਾਨ ਨੂੰ ਇਹ ਸਮਝ ਹੀ ਨਹੀਂ ਹੈ ਕਿ ਰਾਫੇਲ ਜਹਾਜ਼ ਹੈ ਕੀ?

ਉਨ੍ਹਾਂ ਨੇ ਕਿਸੇ ਦਾ ਨਾਂਅ ਲਏ ਬਿਨਾ ਦੋਸ਼ ਲਾਇਆ ਕਿ ਕਾਂਗਰਸ ਦੇ ਇੱਕ ਪਰਿਵਾਰ ਕੋਲ ਸਿਰਫ ਭ੍ਰਿਸ਼ਟਾਚਾਰ ਕਰਨ ਦੀ ਸਮਝ ਹੈ ਪੈਸੇ ਕਿਵੇਂ ਬਣਾਉਣੇ ਹਨ, ਇਸ ‘ਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ   ਉਨ੍ਹਾਂ ਨੇ ਨੈਸ਼ਨਲ ਹੈਰਾਲਡ ਦਾ ਮਾਮਲਾ ਚੁੱਕਿਆ ਅਤੇ ਕਿਹਾ ਕਿ ਇਹ ਇੱਕ ਟਰਸੱਟ ਸੀ ਪਰ ਇਸ ਪਰਿਵਾਰ ਨੇ ਇਸ ਟਰੱਸਟ ਨੂੰ ਆਪਣੀ ਜਾਇਦਾਦ ਮੰਨ ਲਿਆ ਅਤੇ ਪਰਿਵਾਰ ਦੇ ਮੈਂਬਰ ਅੱਜ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜ਼ਮਾਨਤ ‘ਤੇ ਹਨ ਜੇਤਲੀ ਨੇ ਕਿਹਾ ਕਿ ਇਸ ਪਰਿਵਾਰ ‘ਤੇ ਤਿੰਨ-ਤਿੰਨ ਵਾਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਬੇਫੋਰਸ ‘ਚ ਭ੍ਰਿਸ਼ਟਾਚਾਰ ਕੀਤਾ, ਅਗਸਤਾ ‘ਚ ਭ੍ਰਿਸ਼ਟਾਚਾਰ ਕੀਤਾ ਅੇਤ ਨੈਸ਼ਨਲ ਹੈਰਾਲਡ ‘ਚ ਭ੍ਰਿਸ਼ਟਾਚਾਰ ਕੀਤਾ ਹੈ

ਰਾਫੇਲ ਮਾਮਲੇ ‘ਚ ‘ਪੂਰੀ ਦਾਲ ਕਾਲੀ’ ਪੂਰਾ ਦੇਸ਼ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛ ਰਿਹਾ ਹੈ : ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਫੇਲ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇੱਕ ਵਾਰ ਫਿਰ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਹੁਣ ਇਸ ਮਾਮਲੇ ‘ਚ ‘ਪੂਰੀ ਦਾਲ ਕਾਲੀ’ ਹੈ ਅਤੇ ਹੁਣ ਪੂਰਾ ਦੇਸ਼ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛ ਰਿਹਾ ਹੈ ਕਿ ਕਿਸ ਦੇ ਕਹਿਣ ‘ਤੇ ਰਾਫੇਲ ਦਾ ਸੌਦਾ ਬਦਲਿਆ ਗਿਆ ਲੋਕ ਸਭਾ ‘ਚ ਰਾਫੇਲ ਮਾਮਲੇ ‘ਤੇ ਚਰਚਾ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਜਾਂਚ ਨਾਲ ਹੀ ਇਸ ਮਾਮਲੇ ‘ਚ ‘ਦੁੱਧ ਦਾ ਦੁੱਧ, ਪਾਣੀ ਦਾ ਪਾਣੀ’ ਹੋ ਜਾਵੇਗਾ ਗਾਂਧੀ ਨੇ ਗੋਆ ਦੇ ਇੱਕ ਮੰਤਰੀ ਦੀ ਕਥਿਤ ਗੱਲਬਾਤ  ਦੀ ਆਡੀਓ ਸੁਣਾਉਣ ਦੀ ਮਨਜ਼ੂਰੀ ਮੰਗੀ, ਪਰ ਲੋਕ ਸਭਾ ਸਪੀਕਰ ਨੇ ਆਡੀਓ ਅਤੇ ਇਸ ਦੇ ਲਿਖਤ ਵੇਰਵੇ ਨੂੰ ਪੜ੍ਹਨ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਹ ਵੀਡੀਓ ਝੂਠਾ ਹੈ, ਇਸ ਲਈ ਰਾਹੁਲ ਇਸ ਦੀ ਪੁਸ਼ਟੀ ਕਰਨ ਤੋਂ ਨਾਂਹ ਕਰ ਰਹੇ ਹਨ ਇਸ ਦਰਮਿਆਨ ਰੌਲੇ-ਰੱਪੇ ਦੌਰਾਨ ਸਦਨ ਦੀ ਕਾਰਵਾਈ ਪੰਜ ਮਿੰਟ ਲਈ ਮੁਲਤਵੀ ਕਰ ਦਿੱਤੀ ਗਈ

ਰਾਫੇਲ ‘ਤੇ ਮੰਤਰੀ ਮੰਡਲ ਜਾਂ ਹੋਰ ਕਿਸੇ ਮੀਟਿੰਗ ‘ਚ ਚਰਚਾ ਨਹੀਂ ਹੋਈ: ਪਾਰਿਕਰ

ਪਣਜੀ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਨੇ ਰਾਫੇਲ ਸੌਦੇ ‘ਤੇ ਉਸ ਦਾ ਝੂਠ ਸਾਹਮਣੇ ਆਉਣ ਤੋਂ ਬਾਅਦ ਸੌਦੇ ਸਬੰਧੀ ਆਡੀਓ ਕਲਿੱਪ ਜਾਰੀ ਕਰਕੇ ਬਨਾਉਟੀ ਤੱਥ ਘੜ੍ਹਨ ਦੀ ਕੋਸ਼ਿਸ਼ ਕੀਤੀ ਹੈ ਪਾਰਿਕਰ ਨੇ ਕਿਹਾ, ਕਾਂਗਰਸ ਵੱਲੋਂ ਜਾਰੀ ਕੀਤੀ ਗਈ ਆਡੀਓ ਕਲਿੱਪ ਸੁਪਰੀਮ ਕੋਰਟ ਵੱਲੋਂ ਉਸ ਦੇ ਝੂਠ ਦਾ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਬਨਾਉਟੀ ਤੱਥ ਘੜ੍ਹਨ ਦੀ ਉਨ੍ਹਾਂ ਦੀ ਕੋਸ਼ਿਸ਼ ਹੈ’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ

ਪ੍ਰਸਿੱਧ ਖਬਰਾਂ

To Top