ਈ ਅਹਿਮਦ ਦੀ ਮੌਤ ‘ਤੇ ਲੋਕ ਸਭਾ ‘ਚ ਰੌਲਾ, ਕਾਰਵਾਈ ਠੱਪ

ਨਵੀਂ ਦਿੱਲੀ। ਕਾਂਗਰਸ ਤੇ ਕੇਰਲ ਦੇ ਵਿਰੋਧੀ ਧਿਰ ਮੈਂਬਰਾਂ ਨੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸਾਂਸਦ ਈ ਅਹਿਮਦ ਦੀ ਮੌਤ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਅੱਜ ਲੋਕ ਸਭਾ ‘ਚ ਰੌਲਾ ਪਾਇਆ ਜਿਸ ਕਰਨ ਸਦਨ ਦਾ ਪ੍ਰਸ਼ਨ ਕਾਲ ਨਹੀਂ ਚੱਲ ਸਕਿਆ।
ਪ੍ਰਸ਼ਨਕਾਲ ਠੱਪ ਰਹਿਣ ਤੋਂ ਬਾਅਦ 12 ਵਜੇ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਸਪੀਕਰ ਸੁਮਿੱਤਰਾ ਮਹਾਜਨ ਨੇ ਕਾਂਗਰਸ ਅਤੇ ਹੋਰ ਕਈ ਮੈਂਬਰਾਂ ਦੇ ਵੱਖ-ਵੱਖ ਮੁੱਦਿਆਂ ‘ਤੇ ਦਿੱਤੇ ਗਏ ਕੰਮ ਰੋਕੂ ਮਤਿਆਂ ਨੂੰ ਰੱਦ ਕਰ ਦਿੱਤਾ ਹੈ ਤਾਂ ਰੌਲਾ ਪਾ ਰਹੇ ਮੈਂਬਰ ਆਪਣੀਆਂ ਸੀਟਾਂ ‘ਤੇ ਖੜੇ ਹੋ ਕੇ ਸਪੀਕਰ ਤੋਂ ਆਪਣੀ ਮੰਗਾਂ ‘ਤੇ ਵਿਚਾਰ ਕਰਨ ਦੀ ਅਪੀਲ ਕਰਨ ਲੱਗੇ।