ਅਮਰੀਕਾ : ਭਾਰਤੀ ਕਾਰੋਬਾਰੀ ਦੀ ਲਾਸ਼ ਕਾਰ ‘ਚ ਮਿਲੀ

0
US, Indian, Businessman, Body, Car

ਅਗਵਾ ਕਰ ਕੇ ਲੈ ਗਏ ਸਨ ਬਦਮਾਸ਼

ਵਾਸ਼ੀਂਗਟਨ। ਵਿਦੇਸ਼ਾਂ ‘ਚ ਭਾਰਤੀਆਂ ਦੇ ਕਤਲਾਂ ਦੀਆਂ ਵਾਰਦਾਤਾਂ ਰੁਕਨ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਇੱਕ ਹੋਰ ਭਾਰਤੀ ਮੂਲ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਮਰੀਕਾ ‘ਚ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਤੁਸ਼ਾਰ ਅਤਰੇ ਦਾ ਕਤਲ ਹੋ ਗਿਆ। ਸੈਂਟਾ ਕਰੂਜ਼ ਕਾਉਂਟੀ ਸ਼ੈਰਿਫ ਦਫਤਰ ਨੇ ਸ਼ੋਸ਼ਲ ਮੀਡੀਆ ‘ਤੇ ਜਾਣਾਕਾਰੀ ਦਿੱਤੀ। ਉਨ੍ਹਾਂ ਨੇ 1 ਅਕਤੂਬਰ ਨੂੰ ਅਤਰੇ ਦੀ ਕਾਰ ਨੂੰ ਲੱਭਿਆ ਸੀ। ਜਿਸ ਦੇ ਅੰਦਰ ਇੱਕ ਮ੍ਰਿਤਕ ਦੀ ਲਾਸ਼ ਪਈ ਸੀ। ਜਾਂਚ ਤੋਂ ਬਾਅਦ 2 ਅਕਤੂਬਰ ਦੀ ਸ਼ਾਮ ਨੂੰ ਪੁਲਿਸ ਨੇ ਲਾਸ਼ ਨੂੰ ਤੁਸ਼ਾਰ ਅਤਰੇ ਦੀ ਲਾਸ਼ ਹੋਣ ਦੀ ਪੁਸ਼ਟੀ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਹੁਣ ਮਿਲੇ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਘਟਨਾ ਦੀ ਵਜ੍ਹਾਂ ਲੁੱਟ ਰਹੀ ਹੋਵੇਗੀ। Indian

ਪੁਲਿਸ ਮੁਤਾਬਕ ਤੁਸ਼ਾਰ ਨੂੰ 1 ਅਕਤਬਰ ਨੂੰ ਸਵੇਰੇ 3 ਵਜੇ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਲਿਆ ਗਿਆ ਸੀ। ਸੂਚਨਾ ਮਿਲਨ ‘ਤੇ ਪੁਲਿਸ ਨੇ ਪਲੇਜਰ ਪੁਆਇੰਟ ਰੋਡ ‘ਤੇ3000 ਬਲਾਕ ‘ਚ ਸਥਿਤ ਅਤਰੇ ਦੇ ਘਰ ਦੀ ਜਾਂਚ ਕੀਤੀ ਸੀ। ਅਤਰੇ ਨੂੰ ਅਖਿਰੀ ਵਾਰ ਉਨ੍ਹਾਂ ਦੀ ਸਫੇਦ ਕਾਰ ‘ਚ ਵੇਖਿਆ ਗਿਆ ਸੀ। ਪੁਲਿਸ ਦੇ ਬੁਲਾਰੇ ਸਾਰਜੇਂਟ ਬ੍ਰਾਇਨ ਕੁਲੀਵਲੈਂਡ ਨੇ ਕਿਹਾ ”ਅਸੀਂ ਅਤਰੇ ਦੇ ਜੀਵਨ ਨਾਲ ਜੁੜੇ ਤਮਾਮ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ। ਅਸੀਂ ਜਾਂਚ ਲਈ ਸਾਰੇ ਰਾਹ ਖੁੱਲੇ ਰੱਖੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।