ਅਮਰੀਕਾ ਦੇ ਰੇਸਟੋਰੈਂਟ ‘ਚ ਗੋਲੀਬਾਰੀ, ਚਾਰ ਮੌਤਾਂ

USA, Restaurant, Firing, Four Deaths

ਜੈਕਸਨਵੀਲੇ, ਫਲੋਰਿਡਾ, ਏਜੰਸੀ।

ਅਮਰੀਕਾ ‘ਚ ਫਲੋਰੀਡਾ ਦੇ ਜੈਕਸਨਵੀਲੇ ਸਥਿਤ ਇਕ ਰੇਸਟੋਰੈਂਟ ‘ਚ ਆਨਲਾਈਨ ਵੀਡਿਓ ਗੇਮ ਟੂਰਨਾਮੈਂਟ ਦੌਰਾਨ ਇਕ ਹਮਲਾਵਾਰ ਦੇ ਹਮਲੇ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜਖਮੀ ਹੋ ਗਏ। ਫਡੋਰੀਡਾ ਪੁਲਿਸ ਤੇ ਸਥਾਨਿਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਜੇਕਸਨਵੀਲੇ ਦੇ ਪੁਲਿਸ ਅਧਿਕਾਰੀ ਸ਼ੇਰਿਫ ਮਾਈਕ ਵਿਲਿਅਮਸ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਘਟਨਾ ਤੋਂ ਮ੍ਰਿਤਕ ਪਾਇਆ ਗਿਆ। ਉਨ੍ਹਾਂ ਨੇ ਵਿਆਪਕ ਪੈਮਾਨੇ ‘ਤੇ ਹੋਈ ਗੋਲੀਬਾਰੀ ਦਾ ਕਾਰਨ ਦੱਸਣ ਤੋਂ ਇਨਕਾਰ ਕਰ ਦਿੱਤਾ। ਫਲੋਰੀਡਾ ‘ਚ ਪਿਛਲੇ ਸਾਲ ‘ਚ ਗੋਲੀਬਾਰੀ ਦੀ ਇਹ ਤੀਜੀ ਘਟਨਾ ਹੈ।

ਫਲੋਰੀਡਾ ਦੇ ਉੱਤਰ-ਪੂਰਵੀ ਸਥਿਤ ਪੁਰਾਣੇ ਸ਼ਹਿਰ ਜੇਕਸਨਵੀਲੇ ‘ਚ ਮਨੋਰੰਜਨ ਕੇਂਦਰ ਤੇ ਬਾਜਾਰ ‘ਚ ਐਤਵਾਰ ਦੁਪਹਿਰ ਕਈ ਗੋਲੀਆਂ ਚੱਲਣ ਦੀ ਅਵਾਜ ਸੁਣਾਈ ਦਿੱਤੀ ਜਿਸ ਤੋਂ ਬਾਅਦ ਦਰਜਨਾਂ ਐਬੂਲੈਂਸ ਅਤੇ ਪੁਲਿਸ ਦੀਆਂ ਗੱਡੀਆਂ ਘਟਨਾ ‘ਤੇ ਇਕੱਠੀਆਂ ਹੋ ਗਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।