ਕੁੱਲ ਜਹਾਨ

ਅਮਰੀਕਾ ਨੇ ਖਸ਼ੋਗੀ ਕਤਲ ਦੀ ‘ਗਲਤ’ ਰਿਪੋਰਟ ਦਾ ਕੀਤਾ ਵਿਰੋਧ

USA State, Reports Khashoggi, Case

ਸਾਊਦੀ ਅਰਬ ਦਾਅਵਾ ਕਰਦਾ ਹੈ ਇਸ ਕਤਲ ‘ਚ ਸ਼ਹਿਜਾਦੇ ਦੀ ਭੂਮਿਕਾ ਨਹੀਂ ਸੀ

ਮਾਸਕੋ, ਏਜੰਸੀ।

ਅਮਰੀਕਾ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਕਤਲ ਮਾਮਲੇ ‘ਚ ਮੀਡੀਆ ਰਿਪੋਰਟਾਂ ਦੇ ਬਾਵਜੂਦ ਆਖਰੀ ਸਿੱਟੇ ਤੱਕ ਨਹੀਂ ਪਹੁੰਚ ਸਕਿਆ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੀਦਰ ਨਾਰਟ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਰਟ ਨੇ ਪੱਤਰਕਾਰਾਂ ਨੂੰ ਕਿਹਾ, ਅਮਰੀਕਾ ਸਰਕਾਰ ਪੱਤਰਕਾਰ ਜਮਾਲ ਖਸ਼ੋਗੀ ਕਤਲ ਲਈ ਸਾਰੇ ਦੋਸ਼ੀਆਂ ਦੀ ਜਿੰਮੇਵਾਰੀ ਤੈਅ ਕਰਨ ਲਈ ਨਿਸ਼ਾਨਾ ਹੈ। ਹਾਲ ਹੀ ‘ਚ ਰਿਪੋਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਅਮਰੀਕਾ ਸਰਕਾਰ ਗਲਤ ਆਖਰੀ ਸਿੱਟੇ ਤੱਕ ਪਹੁੰਚੀ ਹੈ। ਖਸ਼ੋਗੀ ਦੇ ਕਤਲ ਦੇ ਬਹੁਤ ਸਾਰੇ ਸਵਾਲ ਬਿਨਾ ਜਵਾਬ ਦੇ ਹੀ ਰਹਿ ਗਏ। ਵਿਦੇਸ਼ ਮੰਤਰਾਲਾ ਸਾਰੇ ਪ੍ਰਭਾਵੀ ਤੱਥਾਂ ਦੀ ਛਾਣਬੀਨ ਜਾਰੀ ਰੱਖੇਗਾ। ਇਸ ਦਰਮਿਆਨ ਅਸੀਂ ਕਾਂਗਰਸ ਨਾਲ ਵੀ ਵਿਚਾਰ ਵਟਾਂਦਰਾ ਕਰਾਂਗੇ ਤੇ ਹੋਰ ਦੇਸ਼ਾਂ ਨਾਲ ਮਿਲਕੇ ਕਤਲ ਦੇ ਸਾਰੇ ਦੋਸ਼ੀਆਂ ਦੀ ਜ਼ਿੰਮੇਵਾਰੀ ਤੈਅ ਕਰਾਂਗੇ।

ਉਨ੍ਹਾਂ ਕਿਹਾ ਖਸ਼ੋਗੀ ਕਤਲ ਦੀ ਸਕੀਮ ਬਣਾਉਣ ਵਾਲੇ, ਇਸਦਾ ਲੀਡਰਸਿਪ ਕਰਨ ਵਾਲੇ ਅਤੇ ਉਸਦੇ ਕਤਲ ਨਾਲ ਜੁੜੇ ਸਾਰੇ ਲੋਕਾਂ ਦੀ ਜਿੰਮੇਵਾਰੀ ਤੈਅ ਕਰਨ ਲਈ ਤੁਰੰਤ ਕਦਮ ਉਠਾਉਂਦੇ ਰਹਾਂਗੇ। ਅਮਰੀਕਾ ਦੇ ਸਾਊਦੀ ਅਰਬ ਦਰਮਿਆਨ ਮਹੱਤਵਪੂਰਨ ਸਾਮਰਿਕ ਸਬੰਧਾਂ ਨੂੰ ਬਣਾਏ ਰੱਖਦਿਆਂ ਅਸੀਂ ਇਸ ਦਿਸ਼ਾਂ ‘ਚ ਅੱਗੇ ਵਧਾਂਗੇ। ਇਸ ਦਰਮਿਆਨ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਰਮੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਸ਼ੋਗੀ ਦੇ ਕਤਲ ਦੇ ਮਾਮਲੇ ‘ਚ ਵਿਦੇਸ਼ ਮੰਤਰੀ ਮਾਈਕ ਪੋਂਪਿਓ ਤੇ ਅਮਰੀਕਾ ਸੰਘੀ ਜਾਂਚ ਏਜੰਸੀ (ਸੀਆਈਏ) ਦੀ ਨਿਦੇਸ਼ਕ ਜੀਨਾ ਹਾਸਪੇਲ ਫੋਨ ‘ਤੇ ਗੱਲ ਕੀਤੀ ਹੈ।

ਸ਼ਨਿੱਚਰਵਾਰ ਨੂੰ ਅਮਰੀਕਾ ਸਮਾਚਾਰ ਪੱਤਰ ਵਾਸ਼ਿੰਗਟਨ ਪਸਟ ਦੀ ਰਿਪੋਰਟ ਅਨੁਸਾਰ ਸੀਆਈਏ ਦੀ ਜਾਂਚ ਅਨੁਸਾਰ ਸਾਊਦੀ ਦੇ ਸ਼ਹਿਜਾਦੇ ਮੁਹੱਮਦ ਬਿਨ ਸਲਮਾਨ ਨੇ ਤੁਰਕੀ ਦੀ ਰਾਜਧਾਨੀ ਇਸਤਾਂਬੁਲ ‘ਚ ਵਿਰੋਧੀ ਪੱਤਰਕਾਰ ਦੇ ਕਤਲ ਦੇ ਆਦੇਸ਼ ਦਿੱਤੇ ਸਨ। ਸਾਊਦੀ ਅਰਬ ਹਾਲਾਂਕਿ ਦਾਅਵਾ ਕਰਦਾ ਹੈ ਇਸ ਕਤਲ ‘ਚ ਸ਼ਹਿਜਾਦੇ ਦੀ ਭੂਮਿਕਾ ਨਹੀਂ ਸੀ। ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਪੋਸਟ ‘ਚ ਕੰਮ ਕਰਨ ਵਾਲੇ ਖਸ਼ੋਗੀ ਦੋ ਅਕਤੂਬਰ ਨੂੰ ਆਪਣੇ ਵਿਆਹ ਦੇ ਦਸਤਾਵੇਜਾਂ ਸਬੰਧੀ ਕੰਮ ਲਈ ਤੁਰਕੀ ਰਾਜਧਾਨੀ ਇਸਤਾਂਬੁਲ ਸਥਿਤ ਸਾਊਦੀ ਦੂਤਾਵਾਸ ਗਏ ਸਨ ਪਰ ਇਸ ਤੋਂ ਬਾਅਦ ਉਹ ਲਾਪਤਾ ਹੋ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top