ਦਿਮਾਗ ਦੀ ਵਰਤੋਂ

0
142

ਦਿਮਾਗ ਦੀ ਵਰਤੋਂ

ਕਿਸੇ ਸ਼ਹਿਰ ’ਚ ਇੱਕ ਕਾਜੀ ਰਹਿੰਦਾ ਸੀ ਸ਼ਹਿਰ ਦੇ ਬਹੁਤ ਸਾਰੇ ਝਗੜਿਆਂ ਦਾ ਨਿਪਟਾਰਾ ਉਹ ਹੀ ਕਰਦਾ ਸੀ ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ’ਚ ਚੂਹਿਆਂ ਨੇ ਆਪਣਾ ਅੱਡਾ ਜਮਾ ਰੱਖਿਆ ਸੀ ਉੁਨ੍ਹਾਂ ਦੀ ਵਧਦੀ ਗਿਣਤੀ ਦੇਖ ਕੇ ਕਾਜੀ ਨੂੰ ਚਿੰਤਾ ਹੋਈ ਉਨ੍ਹਾਂ ਨੇ ਇੱਕ ਬਿੱਲੀ ਮੰਗਵਾ ਲਈ ਉਹ ਉਨ੍ਹਾਂ ਦੀ ਭਾਲ ’ਚ ਰਹਿਣ ਲੱਗੀ ਪਰੰਤੂ ਚੂਹੇ ਵੀ ਸਾਵਧਾਨ ਹੋ ਗਏ ਇਸ ਲਈ ਉਨ੍ਹਾਂ ਦਾ ਸ਼ਿਕਾਰ ਕਰਨਾ ਮੁਸ਼ਕਲ ਹੋ ਗਿਆ ਘਰ ਦੇ ਨੌਕਰ ਹਰ ਰਾਤ ਚੂਹਿਆਂ ਨੂੰ ਫਸਾਉਣ ਲਈ ਪਿੰਜਰਾ ਲਾ ਦਿੰਦੇ ਪਰ ਚੂਹੇ ਇੰਨੇ ਚਲਾਕ ਸਨ ਕਿ ਆਰਾਮ ਨਾਲ ਪਿੰਜਰੇ ਦਾ ਮਾਲ ਸਾਫ਼ ਕਰਕੇ ਬਚ ਕੇ ਨਿੱਕਲ ਜਾਂਦੇ

ਜਦੋਂ ਬਿੱਲੀ ਨੇ ਦੇਖਿਆ ਕਿ ਚੂਹੇ ਉਸਦੇ ਕਾਬੂ ’ਚ ਨਹੀਂ ਆ ਰਹੇ ਤਾਂ ਉਸਨੇ ਇੱਕ ਤਰਕੀਬ ਸੋਚੀ ਉਹ ਖੁਦ ਹੀ ਪਿੰਜਰੇ ’ਚ ਬੈਠ ਗਈ ਥੋੜ੍ਹੀ ਦੇਰ ਬਾਦ ਸ਼ਾਂਤੀ ਦੇਖ ਕੇ ਚੂਹੇ ੳੁੱਛਲਣ-ਕੁੱਦਣ ਲੱਗੇ ਤੇ ਚੂਹੇਦਾਨੀ ਕੋਲ ਆ ਗਏ ਬਿੱਲੀ ਨੇ ਮੌਕਾ ਦੇਖ ਕੇ ਹਮਲਾ ਕਰਨਾ ਚਾਹਿਆ, ਪਰ ਉਹ ਪਿੰਜਰੇ ’ਚ ਫਸ ਗਈ

ਉਸਦੀ ਪੂਛ ਬਾਹਰ ਲਟਕ ਰਹੀ ਸੀ ਚੂਹੇ ਪਿੰਜਰੇ ਕੋਲ ਆਉਂਦੇ ਤੇ ਬਿੱਲੀ ਦੀ ਪੂਛ ਨੂੰ ਕੁਤਰ ਕੇ ਭੱਜ ਜਾਂਦੇ ਬਿੱਲੀ ਪਰੇਸ਼ਾਨ ਹੋ ਰਹੀ ਸੀ, ਪਰੰਤੂ ਕੁਝ ਵੀ ਕਰ ਨਹੀਂ ਸਕਦੀ ਸੀ ਇਸ ਤਰ੍ਹਾਂ ਸਾਰੀ ਰਾਤ ਚੂਹਿਆਂ ਨੇ ਬਿੱਲੀ ਦੀ ਪੂਛ ਕੁਤਰੀ ਸਵੇਰ ਹੁੰਦੇ ਹੀ ਚੂਹੇ ਆਪਣੀਆਂ ਖੁੱਡਾਂ ’ਚ ਵੜ ਗਏ ਇੱਧਰ ਜਦੋਂ ਨੌਕਰ ਪਿੰਜਰਾ ਚੁੱਕਣ ਆਇਆ ਤਾਂ ਬਿੱਲੀ ਨੂੰ ਪਿੰਜਰੇ ’ਚ ਫਸਿਆ ਦੇਖ ਕੇ ਖੂਬ ਹੱਸਿਆ ਕਾਜੀ ਦੇ ਚੂਹਿਆਂ ਨੇ ਬਿੱਲੀ ਨੂੰ ੳੁੱਲੂ ਬਣਾ ਦਿੱਤਾ ਇਹ ਖ਼ਬਰ ਸਾਰੇ ਸ਼ਹਿਰ ’ਚ ਫੈਲ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ