ਉੱਤਰਾਖੰਡ : ਕਾਰ ਖੱਡ ’ਚ ਡਿੱਗੀ, ਤਿੰਨ ਲੋਕਾਂ ਦੀ ਮੌਤ

ਉੱਤਰਾਖੰਡ : ਕਾਰ ਖੱਡ ’ਚ ਡਿੱਗੀ, ਤਿੰਨ ਲੋਕਾਂ ਦੀ ਮੌਤ

ਨੈਨੀਤਾਲ (ਏਜੰਸੀ)। ਉੱਤਰਾਖੰਡ ਦੇ ਬਾਗੇਸ਼ਵਰ ਵਿੱਚ ਕਾਰ ਖੱਡ ਵਿੱਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਬਾਗੇਸ਼ਵਰ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 02.30 ਵਜੇ ਇਕ ਕਾਰ ਬੇਕਾਬੂ ਹੋ ਕੇ (ਉਤਰਾਖੰਡ ਹਾਦਸਾ) ਬਿਲੌਨਾ ਦਫੌਟ ਪੁਲਿਸ ਲਾਈਨ ਨੇੜੇ ਡੂੰਘੀ ਖੱਡ ’ਚ ਜਾ ਡਿੱਗੀ। ਜਿਸ ਕਾਰਨ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸਾਰੇ ਲੋਕ ਰਾਮਲੀਲਾ ਦੇਖ ਕੇ ਵਾਪਸ ਪਰਤ ਰਹੇ ਸਨ।

ਮਿ੍ਰਤਕਾਂ ਦੀ ਪਛਾਣ ਵਿਜੇ (30) ਵਾਸੀ ਪਿੰਡ ਸਿਮਟੋਲੀ, ਰੋਹਿਤ (20) ਅਤੇ ਸੁਨੀਲ ਸਿੰਘ (21) ਵਜੋਂ ਹੋਈ ਹੈ। ਚੌਥਾ ਨੌਜਵਾਨ ਮਨੋਜ ਕੁਮਾਰ ਗੰਭੀਰ ਜ਼ਖ਼ਮੀ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਫੋਰਸ ਮੌਕੇ ’ਤੇ ਪਹੁੰਚ ਗਈ ਅਤੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਜਾਂਚ ਦੌਰਾਨ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮਿ੍ਰਤਕ ਐਲਾਨ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ