ਦੇਸ਼

ਐਚਏਐਲ ਦੇ ਹੁਨਰਮੰਦ ਮੁਲਾਜ਼ਮਾਂ ਨੂੰ ਅੰਬਾਨੀ ਦੇਣ ਨੌਕਰੀ : ਰਾਹੁਲ ਗਾਂਧੀ

Vacancies in HAL's skilled employees: Rahul Gandhi

ਨਵੀਂ ਦਿੱਲੀ,| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ (ਐਚਏਐਲ) ਦਾ ਰਾਫ਼ੇਲ ਜਹਾਜ਼ ਦਾ ਠੇਕਾ ਅਨਿਲ ਅੰਬਾਨੀ ਦੀ ਕੰਪਨੀ ਨੂੰ ਦਿੱਤਾ ਗਿਆ, ਜਿਸ ਨਾਲ ਐਚਏਐਲ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਉਸ ਦੇ ਕੋਲ ਹੁਣ ਕਰਮਚਾਰੀਆਂ ਨੂੰ ਦੇਣ ਲਈ ਪੈਸਾ ਵੀ ਨਹੀਂ ਹੈ
ਗਾਂਧੀ ਨੇ ਅੱਜ ਟਵੀਟ ਕਰਕੇ ਕਿਹਾ, ‘ਹੈਰਾਨੀ ਦੀ ਗੱਲ ਹੈ ਕਿ ਐਚਏਐਲ ਕੋਲ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸਾ ਨਹੀਂ ਹੈ ਅਨਿਲ ਅੰਬਾਨੀ ਨੂੰ ਰਾਫੇਲ ਜਹਾਜ਼ਾਂ ਦਾ ਠੇਕਾ ਮਿਲਿਆ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਐਚਏਐਲ ਦੇ ਹੁਨਰਮੰਦ ਕਰਮਚਾਰੀਆਂ ਨੂੰ ਆਪਣੇ ਇੱਥੇ ਠੇਕੇ ‘ਤੇ ਰੱਖ ਲੈਣ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਰਾਫ਼ੇਲ ਜਹਾਜ਼ ਨਿਰਮਾਣ ਦਾ ਸੌਦਾ ਨਾ ਮਿਲਣ ਤੋਂ ਐਚਏਐਨ ਦੀ ਹਾਲਤ ਹੋਰ ਖਰਾਬ ਹੋ ਗਈ ਹੈ ਤੇ ਉੱਥੋਂ ਦੇ ਹੁਨਰਮੰਦ ਕਰਮਚਾਰੀ ਹੁਣ ਅੰਬਾਨੀ ਦੀ ਕੰਪਨੀ ਦਾ ਰੁਖ ਕਰਨਗੀਆਂ ਉਨ੍ਹਾਂ ਕਿਹਾ ਕਿ ‘ਬਿਨਾ ਤਨਖਾਹ ਦੇ ਐਚਏਐਲ ਦੇ ਹੁਨਰਮੰਦ ਇੰਜੀਨੀਅਰ ਤੇ ਵਿਗਿਆਨੀ ਹੁਣ ਅਨਿਲ ਅੰਬਾਨੀ ਦੀ ਕੰਪਨੀ ਦਾ ਹੀ ਰੁਖ ਕਰਨਗੇ ਇਸ ਦੇ ਨਾਲ ਹੀ ਉਨ੍ਹਾਂ ਇਹ ਖਬਰ ਵੀ ਪੋਸਟ ਕੀਤੀ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ਐਚਏਐਚ ਨੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਇੱਕ ਹਜ਼ਾਰ ਕਰੋੜ ਰੁਪਏ ਉਧਾਰ ਲਏ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top