Uncategorized

ਵੇਲਸ ਆਖਰੀ 16 ‘ਚ ਪਹੁੰਚਿਆ

ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ‘ਚ ਰੂਸ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ
ਤੌਲੋਸ (ਫਰਾਂਸ) ਵੇਲਸ ਨੇ ਗਾਰੇਥ ਬੇਲ ਵੱਲੋਂ ਟੂਰਨਾਮੈਂਟ ‘ਚ ਕੀਤੇ ਗਏ ਤੀਜੇ ਗੋਲ ਦੀ ਮੱਦਦ ਨਾਲ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਬੀ ਮੁਕਾਬਲੇ ‘ਚ ਰੂਸ ਨੂੰ 3-0 ਨਾਲ ਹਰਾ ਕੇ ਯੂਰਪੀਅਨ ਚੈਂਪੀਅਨਸ਼ਿਪ ਦੇ ਆਖਰੀ 16 ‘ਚ ਜਗ੍ਹਾਂ ਬਣਾ ਲਈ ਹੈ
ਵੇਲਸ ਨੇ ਖੇਡ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ ਅਪਣਾਇਆ ਅਤੇ ਪਹਿਲੇ ਹਾਫ਼ ‘ਚ ਆਰੋਨ ਰੈਮਸੀ ਅਤੇ ਨੀਲ ਟੇਲਰ ਨੇ ਆਪਣੀ ਟੀਮ ਲਈ ਇੱਕ ਇੱਕ ਗੋਲ ਕਰਕੇ ਰੂਸ ਦੀਆਂ ਮੈਚ ‘ਚ ਵਾਪਸੀ ਕਰਨ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਰੈਮਸੀ ਨੇ ਮੈਚ ਦੇ 11ਵੇਂ ਮਿੰਟ ‘ਚ ਵੇਲਸ ਲਈ ਪਹਿਲਾ ਗੋਲ ਕੀਤਾ ਇਸ ਤੋਂ ਠੀਕ 9 ਮਿੰਟਾਂ ਬਾਅਦ ਮੈਚ ਦੇ 20ਵੇਂ ਮਿੰਟ ‘ਚ ਟੇਲਰ ਨੇ ਦੂਜਾ ਗੋਲ ਕਰਕੇ ਵੇਲਸ ਨੂੰ ਮੈਚ ‘ਚ 2-0 ਨਾਲ ਅੱਗੇ ਕਰ ਦਿੱਤਾ ਰੂਸ ਦੀ ਟੀਮ ਪਹਿਲੇ ਹਾਫ਼ ‘ਚ ਇੱਕ ਵੀ ਗੋਲ ਕਰਨ ‘ਚ ਨਾਕਾਮ ਰਹੀ ਦੂਜੇ ਹਾਫ਼ ‘ਚ ਵੀ ਰੂਸ ਦੇ ਖਿਡਾਰੀਆਂ ਨੇ ਗੋਲ ਕਰਨ ਦੇ ਕਈ ਯਤਨ ਕੀਤੇ ਪਰ ਉਹ ਇਸ ‘ਚ ਸਫ਼ਲ ਨਾ ਹੋ ਸਕੇ ਪਰ ਟੂਰਨਾਮੈਂਟ ‘ਚ ਹੁਣ ਤੱਕ ਸਭ ਤੋਂ ਜਿਆਦਾ ਗੋਲ ਕਰਨ ਵਾਲੇ ਵੇਲਸ ਦੇ ਗਾਰੇਥ ਬੇਲ ਨੇ ਮੈਚ ਦੇ 67ਵੇਂ ਮਿੰਟ ‘ਚ ਇੱਕ ਹੋਰ ਗੋਲ ਕਰਕੇ ਆਪਣੀ ਟੀਮ ਦਾ ਸਕੋਰ 3-0 ਕਰ ਦਿੱਤਾ
ਇਸ ਤੋਂ ਬਾਅਦ ਅੰਤ ਤੱਕ ਹੋਰ ਕੋਈ ਗੋਲ ਨਾ ਹੋ ਸਕਿਆ ਅਤੇ ਵੇਲਸ ਨੇ ਇਸ ਤਰ੍ਹਾਂ ਰੂਸ ਨੂੰ 3-0 ਨਾਲ ਹਰਾ  ਕੇ ਆਖਰੀ 16 ‘ਚ ਜਗ੍ਹਾ ਬਣਾ ਲਈ ਇਸ ਜਿੱਤ ਨਾਲ ਵੇਲਸ ਦੇ ਟੂਰਨਾਮੈਂਟ ‘ਚ ਤਿੰਨ ਮੈਚਾਂ ‘ਚ ਦੋ ਜਿੱਤਾਂ ਅਤੇ ਇੱਕ ਹਾਰ ਨਾਲ 6 ਅੰਕ ਹੋ ਗਏ ਹਨ ਅਤੇ ਉਹ ਗਰੁੱਪ ਬੀ ‘ਚ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚ ਗਿਆ ਹੈ ਉੱਥੇ ਹੀ ਤਿੰਨ ਮੈਚਾਂ ‘ਚ ਦੋ ਹਾਰਾਂ ਅਤੇ ਇੱਕ ਡਰਾਅ ਨਾਲ ਰੂਸ ਗਰੁੱਪ ਬੀ ‘ਚ ਅੰਕ ਸੂਚੀ ‘ਚ ਸਭ ਤੋਂ ਹੇਠਾਂ ਹੈ ਅਤੇ ਉਸ ਦਾ ਸਿਰਫ਼ ਇੱਕ ਅੰਕ ਹੈ

ਪ੍ਰਸਿੱਧ ਖਬਰਾਂ

To Top