ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਵੱਖ-ਵੱਖ ਮੁਕਾਬਲੇ

Shaheed Bhagat Singh

(ਸੁਭਾਸ਼ ਸ਼ਰਮਾ) ਕੋਟਕਪੂਰਾ। ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ  (Shaheed Bhagat Singh) ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਇਸ ਸਮਾਗਮ ਦੌਰਾਨ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਜਦਾ ਕੀਤਾ ਗਿਆ। ਪ੍ਰਿੰਸੀਪਲ ਪ੍ਰਭਜੋਤ ਸਿੰਘ, ਮਨੋਹਰ ਲਾਲ , ਕੁਲਵਿੰਦਰ ਸਿੰਘ ਅਤੇ ਵਿਦਿਆਰਥਣਾਂ ਦੁਆਰਾ ਆਪਣੇ ਭਾਸ਼ਣਾਂ ਅਤੇ ਕਵਿਤਾਵਾਂ ਰਾਹੀਂ ਭਗਤ ਸਿੰਘ ਦੇ ਜੀਵਨ, ਵਿਚਾਰਧਾਰਾ ਅਤੇ ਦੇਸ਼ ਦੀ ਆਜ਼ਾਦੀ ਸੰਬੰਧੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ।

ਇਹ ਵੀ ਪੜ੍ਹੋ : ਬਿਜਲੀ ਦੇ ਟਾਵਰ ’ਤੇ ਚੜ੍ਹੇ ਅਪ੍ਰੈਂਟਿਸ ਲਾਈਨਮੈਨਾਂ ਦੇ ਧਰਨੇ ’ਚ ਪੁੱਜੀ ਪ੍ਰਨੀਤ ਕੌਰ

ਸਵੇਰ ਦੀ ਸਭਾ ਤੋਂ ਲੈ ਕੇ ਦਿਨ ਭਰ ਚੱਲੀਆਂ ਵੱਖ- ਵੱਖ ਗਤੀਵਿਧੀਆਂ ਤਹਿਤ ਮਿਡਲ, ਹਾਈ ਅਤੇ ਸੀਨੀਅਰ ਵਿੰਗ ਦੇ ਬੱਚਿਆਂ ਦੇ ਭਾਸ਼ਣ,ਕਵਿਤਾ, ਗੀਤ, ਪੇਂਟਿੰਗ, ਲੇਖ ਰਚਨਾ ਆਦਿ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਪ੍ਰਭਜੀਤ ਕੌਰ,ਅੰਕਿਤਾ, ਯਾਸ਼ਿਕਾ, ਪ੍ਰੀਤਪਾਲ, ਗੁਰਸਿਮਰਨ, ਮਹਿਕਦੀਪ ਕੌਰ, ਮਮਤਾ ਸ਼ਰਮਾ, ਹਰਮਨਜੀਤ ਕੌਰ, ਪਰਮਿੰਦਰ ਕੌਰ, ਸਿਮਰਨਜੀਤ ਕੌਰ, ਸਿਮਰਜੀਤ ਕੌਰ, ਰਮਜੋਤ, ਮਨਤ੍ਰਿਪਤ ਕੌਰ, ਹਰਨੂਰ ਕੌਰ, ਅਮਨਦੀਪ ਕੌਰ, ਏਕਮਜੋਤ, ਮਮਤਾ,ਕਿਰਨ, ਮਨਸੂ, ਸੁਨੀਤਾ, ਕੋਮਲਦੀਪ ਕੌਰ, ਪ੍ਰੀਤੀ, ਜੀਆ, ਸ਼ਿਵਾਨੀ, ਲਖਵੀਰ ਕੌਰ, ਰਵਨੀਤ, ਭੁਪਿੰਦਰ ਕੌਰ, ਨੂਰਪ੍ਰੀਤ ਕੌਰ, ਖ਼ੁਸ਼ੀ, ਮੀਨਾ ਕੌਰ, ਜੈਸਮੀਨ ਕੌਰ, ਮਨਪ੍ਰੀਤ ਕੌਰ ਵਿਦਿਆਰਥਣਾਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ।

ਮੰਚ ਸੰਚਾਲਨ ਕੁਲਵਿੰਦਰ ਸਿੰਘ ਜਟਾਣਾ ਵੱਲੋਂ ਕੀਤਾ ਗਿਆ। ਸਟਾਫ ਅਤੇ ਵਿਦਿਆਰਥਣਾਂ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਲਫ ਵੀ ਲਿਆ ਗਿਆ।ਇਸ ਮੌਕੇ ਤੇ ਪਵਨਜੀਤ ਕੌਰ, ਬਲਜੀਤ ਰਾਣੀ, ਪਰਮਜੀਤ ਕੌਰ, ਅਵਨਿੰਦਰ ਕੌਰ,ਸ਼ਵਿੰਦਰ ਕੌਰ, ਮੰਜ਼ਲੀ ਕੱਕੜ, ਸੁਰਿੰਦਰ ਕੌਰ,ਸਰਬਜੀਤ ਕੌਰ, ਮਨੋਹਰ ਲਾਲ, ਨਰੇਸ਼ ਕੁਮਾਰ, ਰਾਜਿੰਦਰ ਡੋਡ, ਸਮੁੱਚਾ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ