ਵੇਸਣ ਦੀ ਭੁਰਜੀ

ਵੇਸਣ ਦੀ ਭੁਰਜੀ

ਸਮੱਗਰੀ:

1 ਕੱਪ ਵੇਸਣ, 1 ਚਮਚ ਅਲਸੀ ਪਾਊਡਰ, 2 ਚਮਚ ਦਹੀਂ, 1 ਚਮਚ ਜੀਰਾ, 1 ਬਰੀਕ ਕੱਟਿਆ ਪਿਆਜ਼, 1 ਬਰੀਕ ਕੱਟੀ ਸ਼ਿਮਲਾ ਮਿਰਚਾ, 1 ਕੱਟਿਆ ਹੋਇਆ ਮਸ਼ਰੂਮ, 2 ਬਰੀਕ ਕੱਟੀਆਂ ਮਿਰਚਾਂ, 1/4 ਚਮਚ ਹਲਦੀ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਜੀਰਾ ਪਾਊਡਰ, ਨਮਕ- ਸਵਾਦ ਅਨੁਸਾਰ, ਤੇਲ

ਤਰੀਕਾ:

ਸਭ ਤੋਂ ਪਹਿਲਾਂ ਇੱਕ ਕਟੋਰੇ ’ਚ ਵੇਸਣ, ਦਹੀਂ ਅਤੇ ਅਲਸੀ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਘੋਲ ਤਿਆਰ ਕਰੋ ਫਿਰ ਨਾਨ-ਸਟਿੱਕ ਪੈਨ ’ਚ ਤੇਲ ਗਰਮ ਕਰੋ ਅਤੇ ਉਸ ’ਚ ਜੀਰਾ ਪਾਓ ਜਦੋਂ ਜੀਰਾ ਚਟਕਣ ਲੱਗੇ ਤਾਂ ਪਿਆਜ ਪਾਓ ਅਤੇ ਚੰਗੀ ਤਰ੍ਹਾਂ ਭੁੰਨ੍ਹੋ ਹੁਣ ਇਸ ’ਚ ਮਿਰਚ ਅਤੇ ਬਾਕੀ ਸਬਜ਼ੀਆਂ ਪਾ ਕੇ ਮਿਲਾਓ ਸਾਰੀਆਂ ਸਬਜ਼ੀਆਂ ਮਿਲ ਜਾਣ ਤਾਂ ਮਸਾਲੇ ਪਾਓ ਅਤੇ 7-8 ਮਿੰਟ ਤੱਕ ਭੁੰਨ੍ਹੋ ਜਦੋਂ ਸਾਰੀਆਂ ਸਬਜ਼ੀਆਂ ਭੁੱਜ ਜਾਣ ਤਾਂ ਹੌਲੀ-ਹੌਲੀ ਵੇਸਣ ਵਾਲਾ ਮਿਸ਼ਰਣ ਪੈਨ ’ਚ ਪਾਓ ਹੌਲੀ ਅੱਗ ’ਤੇ ਲਗਭਗ ਇਸ ਨੂੰ ਪੰਜ ਮਿੰਟ ਪਕਾਓ ਫਿਰ ਜਦੋਂ ਵੇਸਣ ਪੱਕਣ ਲੱਗੇ ਤਾਂ ਹੌਲੀ-ਹੌਲੀ ਸਬਜ਼ੀ ਅਤੇ ਵੇਸਣ ਦੇ ਮਿਸ਼ਰਣ ਨੂੰ ਮਿਲਾਓ ਨਾਲ ਹੀ ਧਿਆਨ ਰੱਖੋ ਕਿ ਸਬਜ਼ੀਆਂ ਜ਼ਿਆਦਾ ਨਾ ਗਲਣ ਭੁਰਜੀ ਦਾ ਰੰਗ ਸੁਨਹਿਰਾ ਹੋਣ ਲੱਗੇ ਤਾਂ ਨਮਕ ਅਤੇ ਧਨੀਆ ਮਿਲਾਓ ਅਤੇ ਸਰਵ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ